Ajnala News: ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬਾਵੀ ਕੌਰ ਦਾ ਪਤੀ ਵਿਦੇਸ਼ ਰਹਿੰਦਾ ਹੈ ਅਤੇ ਬਾਵੀ ਨੂੰ ਮੇਜਰ ਸਿੰਘ ਤੰਗ ਪਰੇਸ਼ਾਨ ਕਰਦਾ ਸੀ।
Trending Photos
Ajnala News (ਭਰਤ ਸ਼ਰਮਾ): ਅਜਨਾਲਾ ਦੇ ਪਿੰਡ ਤੇੜਾ ਰਾਜਪੂਤਾਂ ਵਿਖੇ ਇੱਕ ਵਿਆਹੁਤਾ ਔਰਤ ਦੀ ਭੇਦ ਭਰੇ ਹਾਲਾਤਾਂ ਵਿੱਚ ਪੱਖੇ ਨਾ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਵਿਆਹੁਤਾ ਔਰਤ ਬਾਵੀ ਕੌਰ ਦੇ ਮੇਜਰ ਸਿੰਘ ਨਾਂ ਦੇ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਪਰਿਵਾਰ ਮੁਤਾਬਿਕ ਮੇਜਰ ਸਿੰਘ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਸ ਨੇ ਹੀ ਬਾਵੀ ਨੂੰ ਫਾਹਾ ਦੇ ਦਿੱਤਾ ਹੈ। ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀ ਖਿਲਾਫ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬਾਵੀ ਕੌਰ ਦਾ ਪਤੀ ਵਿਦੇਸ਼ ਰਹਿੰਦਾ ਹੈ ਅਤੇ ਬਾਵੀ ਨੂੰ ਮੇਜਰ ਸਿੰਘ ਤੰਗ ਪਰੇਸ਼ਾਨ ਕਰਦਾ ਸੀ ਅਤੇ ਅੱਜ ਵੀ ਮੇਜਰ ਸਿੰਘ ਘਰ ਆਇਆ। ਜਿਸ ਦੌਰਾਨ ਬਾਵੀ ਕੌਰ ਦੇ ਪਿਤਾ ਘਰ ਪਹੁੰਚੇ ਤਾਂ ਮੇਜਰ ਸਿੰਘ ਇਕਦਮ ਭੱਜ ਗਿਆ ਅਤੇ ਪਿਤਾ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਬਾਵੀ ਕੌਰ ਪੱਖੇ ਨਾਲ ਲਟਕੀ ਹੋਈ ਸੀ, ਅਤੇ ਉਸਦੀ ਮੌਤ ਹੋ ਚੁੱਕੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਮੇਜਰ ਸਿੰਘ ਨੇ ਵੀ ਬਾਵੀ ਕੌਰ ਦਾ ਕਤਲ ਕੀਤਾ ਹੈ। ਪਰਿਵਾਰ ਨੇ ਮੰਗ ਕੀਤੀ ਕਿ ਦੋਸ਼ੀ ਦੇ ਖਿਲਾਫ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਥਾਣਾ ਅਜਨਾਲਾ ਦੇ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਾਵੀ ਕੌਰ ਤੇੜਾ ਰਾਜਪੂਤਾਂ ਵਿਖੇ ਆਈ ਹੋਈ ਸੀ ਅਤੇ ਉਸਦਾ ਪਤੀ ਵਿਦੇਸ਼ ਰਹਿੰਦਾ ਸੀ ਅਤੇ ਬਾਵੀ ਦੇ ਮੇਜਰ ਸਿੰਘ ਨਾਂ ਦੇ ਲੜਕੇ ਨਾਲ ਪ੍ਰੇਮ ਸਬੰਧ ਸਨ ਅਤੇ ਅਕਸਰ ਹੀ ਮੇਜਰ ਸਿੰਘ ਉਸ ਦੇ ਘਰ ਆਉਂਦਾ ਸੀ ਅਤੇ ਅੱਜ ਫੇਰ ਮੇਜਰ ਸਿੰਘ ਲੜਕੀ ਨੂੰ ਮਿਲਣ ਵਾਸਤੇ ਆਇਆ ਸੀ ਜਿਸ ਦੌਰਾਨ ਜਦੋਂ ਉਸਦੇ ਪਿਤਾ ਘਰ ਪਹੁੰਚੇ ਤਾਂ ਉਹ ਇਕਦਮ ਫਰਾਰ ਹੋ ਗਿਆ। ਜਿਸ ਤੋਂ ਬਾਅਦ ਮ੍ਰਿਤਕ ਲੜਕੀ ਦੇ ਪਿਤਾ ਨੇ ਅੰਦਰ ਜਾ ਕੇ ਦੇਖਿਆ ਤਾ ਲੜਕੀ ਨੇ ਫਾਹਾ ਲਿਆ ਹੋਇਆ ਸੀ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਪਰਿਵਾਰ ਦੇ ਬਿਆਨ ਦਰਜ ਕਰਕੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।