Ludhiana Fraud Case: ਲੁਧਿਆਣਾ ਵਿੱਚ ਮੋਟੀ ਰਿਟਰਨ ਦੇ ਚੱਕਰ ਵਿੱਚ ਇੱਕ ਕਾਰੋਬਾਰੀ ਨੇ 4 ਕਰੋੜ 35 ਲੱਖ ਰੁਪਏ ਗੁਆ ਲਏ ਹਨ।
Trending Photos
Ludhiana Fraud Case: ਸਾਈਬਰ ਠੱਗ ਵੱਡੇ ਪੱਧਰ ਉਤੇ ਕਾਰੋਬਾਰੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਲੋਕਾਂ ਨੂੰ ਵੱਡੀ ਰਿਟਰਨ ਦਾ ਲਾਲਚ ਦੇ ਕੇ ਨਿਵੇਸ਼ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਝਾਂਸੇ ਦੇ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਮੋਟੇ ਫਾਇਦੇ ਦੇ ਲਾਲਚ ਵਿੱਚ ਕਾਰੋਬਾਰੀ ਨੇ ਆਪਣੇ 4 ਕਰੋੜ 35 ਲੱਖ ਰੁਪਏ ਗੁਆ ਲਏ ਹਨ।
ਇੰਸਟਾਗ੍ਰਾਮ ਉਤੇ ਸਟੋਰੀ ਲਾਈਕ ਕਰਨੀ ਇੰਨੀ ਮਹਿੰਗੀ ਪਈ ਕਿ ਕੋਈ ਵੀ ਸੁਣ ਕੇ ਹੈਰਾਨ ਰਹਿ ਜਾਵੇਗਾ। ਇਸ ਸਬੰਧੀ ਏਸੀਪੀ ਸਾਈਬਰ ਕ੍ਰਾਈਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਠੱਗਾਂ ਨੇ ਪੀੜਤ ਨਾਲ 4 ਕਰੋੜ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਸਾਈਬਰ ਕ੍ਰਾਈਮ ਯੂਨਿਟ ਨੇ ਇਸ ਮਾਮਲੇ ਵਿੱਚ ਅੱਠ ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇੰਸਟਾਗ੍ਰਾਮ ਉਤੇ ਇਨਵੈਸਟਮੈਂਟ ਸਕੀਮ ਸਬੰਧੀ ਆਏ ਇੱਕ ਇਸ਼ਤਿਹਾਰ ਉਪਰ ਕਲਿੱਕ ਕਰਨ ਤੋਂ ਬਾਅਦ ਪੀੜਤ ਇੱਕ ਵਟਸਐਪ ਗਰੁੱਪ ਦਾ ਮੈਂਬਰ ਬਣ ਗਿਆ ਸੀ ਜਿਸ ਵਿੱਚ ਪੈਸੇ ਨਿਵੇਸ਼ ਕਰਨ ਲਈ ਦੱਸਿਆ ਜਾ ਰਿਹਾ ਸੀ।
ਉਸ ਵਿੱਚ ਕੁਝ ਬੰਦਿਆਂ ਵੱਲੋਂ ਇਹ ਵੀ ਦਿਖਾਇਆ ਗਿਆ ਕਿ ਉਨ੍ਹਾਂ ਨੂੰ ਨਿਵੇਸ਼ ਕਰਨ ਉਤੇ ਕਿੰਨੀ ਰਿਟਰਨ ਮਿਲੀ। ਇਸ ਤੋਂ ਬਾਅਦ ਪੀੜਤ ਉਨ੍ਹਾਂ ਠੱਗਾਂ ਦੇ ਝਾਂਸੇ ਵਿੱਚ ਆ ਗਿਆ। ਉਸ ਨੇ ਪਹਿਲਾਂ ਤਾਂ ਥੋੜ੍ਹੀ ਰਕਮ ਨਿਵੇਸ਼ ਕੀਤੀ ਜਿਸ ਦੀ ਰਿਟਰਨ ਉਸਨੂੰ ਚੰਗੀ ਮਿਲੀ ਉਸ ਤੋਂ ਬਾਅਦ ਉਸ ਨੇ ਕਾਫੀ ਮੋਟੀ ਰਕਮ ਰੋਮੈਸਟਾ ਮਿੰਟ ਕੰਪਨੀਆਂ ਵਿੱਚ ਲਗਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : Ludhiana News: ਡਰਾਈਵਰ ਨੇ ਸ਼ਰਾਬ ਦੇ ਨਸ਼ੇ 'ਚ ਫੁੱਟਪਾਥ 'ਤੇ ਸੁੱਤੇ ਪਏ 2 ਲੋਕਾਂ 'ਤੇ ਚਾੜ੍ਹਿਆ ਟਰੱਕ; ਇੱਕ ਦੀ ਮੌਤ
ਜਦ ਉਸ ਨੇ ਬਾਅਦ ਵਿੱਚ ਦੇਖਿਆ ਕਿ ਉਸ ਨੂੰ ਪੈਸੇ ਰਿਟਰਨ ਨਹੀਂ ਮਿਲ ਰਹੇ ਜਦ ਤੱਕ ਠੱਗ ਉਸ ਨੂੰ ਚਾਰ ਕਰੋੜ 35 ਲੱਖ ਰੁਪਏ ਦੀ ਠੱਗੀ ਲਗਾ ਚੁੱਕੇ ਸੀ। ਸਾਈਬਰ ਕ੍ਰਾਈਮ ਯੂਨਿਟ ਨੇ ਆਈਪੀਸੀ ਦੀ ਧਾਰਾ 420 ਅਤੇ 120B ਤਹਿਤ 7 ਮੁਲਜ਼ਮਾਂ ਉਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : Sukhpal Singh Khaira News: ਪਟਵਾਰੀਆਂ 'ਤੇ ਪੰਜਾਬ 'ਚ ਵਾਧੂ ਪਾਣੀ ਹੋਣ ਦੀ ਰਿਪੋਰਟ ਬਣਾਉਣ ਦਾ ਦਬਾਅ ਪਾਇਆ ਜਾ ਰਿਹਾ-ਖਹਿਰਾ