AAP ਨੇ ਹਿਮਾਚਲ ’ਚ ਖ਼ੁਦ ਪੈਰ ਪਿਛਾਂਹ ਖਿੱਚੇ, ਨਤੀਜੇ ’ਚ ਗੁਜਰਾਤ ਵੀ ਗਵਾਇਆ!
Advertisement
Article Detail0/zeephh/zeephh1477154

AAP ਨੇ ਹਿਮਾਚਲ ’ਚ ਖ਼ੁਦ ਪੈਰ ਪਿਛਾਂਹ ਖਿੱਚੇ, ਨਤੀਜੇ ’ਚ ਗੁਜਰਾਤ ਵੀ ਗਵਾਇਆ!

ਪੰਜਾਬ ’ਚ ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਾਉਣ ਤੋਂ ਬਾਅਦ ਲਗਾਤਾਰ ਦਾਅਵੇ ਕੀਤੇ ਜਾ ਰਹੇ ਸਨ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੋਹਾਂ ਸੂਬਿਆਂ ’ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਏਗੀ।  'ਆਪ' ਨੇ ਹਿਮਾਚਲ ਦੀ ਥਾਂ ਗੁਜਰਾਤ ’ਤੇ ਧਿਆਨ ਕੀਤਾ ਕੇਂਦਰਿਤ ਇਨ੍ਹਾਂ ਹੀ ਨਹੀਂ ਪੰਜਾਬ ਦੇ CM ਭਗਵੰਤ ਮਾਨ ਅਤੇ ਪਾਰਟੀ ਸੁ

AAP ਨੇ ਹਿਮਾਚਲ ’ਚ ਖ਼ੁਦ ਪੈਰ ਪਿਛਾਂਹ ਖਿੱਚੇ, ਨਤੀਜੇ ’ਚ ਗੁਜਰਾਤ ਵੀ ਗਵਾਇਆ!

Gujarat and Himachal Election News: ਪੰਜਾਬ ’ਚ ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਾਉਣ ਤੋਂ ਬਾਅਦ ਲਗਾਤਾਰ ਦਾਅਵੇ ਕੀਤੇ ਜਾ ਰਹੇ ਸਨ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੋਹਾਂ ਸੂਬਿਆਂ ’ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਏਗੀ। 

'ਆਪ' ਨੇ ਹਿਮਾਚਲ ਦੀ ਥਾਂ ਗੁਜਰਾਤ ’ਤੇ ਧਿਆਨ ਕੀਤਾ ਕੇਂਦਰਿਤ
ਇਨ੍ਹਾਂ ਹੀ ਨਹੀਂ ਪੰਜਾਬ ਦੇ CM ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਕੇਜਰੀਵਾਲ ਦੁਆਰਾ ਲਗਾਤਾਰ ਹਿਮਾਚਲ ਪ੍ਰਦੇਸ਼ ’ਚ ਚੋਣ ਪ੍ਰਚਾਰ ਕੀਤਾ ਗਿਆ। ਪਰ ਜਿਵੇਂ ਜਿਵੇਂ ਗੁਜਰਾਤ ਦੀਆਂ ਚੋਣਾਂ ਨੇੜੇ ਆਉਂਦੀਆਂ ਗਈਆਂ ਭਗਵੰਤ ਮਾਨ ਅਤੇ ਅਰਵਿੰਦਰ ਕੇਜਰੀਵਾਲ ਦੋਹਾਂ ਦਾ ਧਿਆਨ ਗੁਜਰਾਤ ’ਤੇ ਕੇਂਦਰਿਤ ਹੋ ਗਿਆ। 
ਜਿਸਦਾ ਪ੍ਰਭਾਵ ਹਿਮਾਚਲ ਪ੍ਰਦੇਸ਼ ’ਚ ਆਏ ਚੋਣ ਨਤੀਜਿਆਂ ’ਚ ਸਾਫ਼ ਝਲਕ ਰਿਹਾ ਹੈ। ਹਿਮਾਚਲ ’ਚ ਕਾਂਗਰਸ ਨੂੰ 68 ’ਚੋਂ 40 ਸੀਟਾਂ ਪ੍ਰਾਪਤ ਹੋਈਆਂ ਹਨ। ਉੱਥੇ ਹੀ ਸੱਤਾ ਮਾਨਣ ਵਾਲੀ ਭਾਜਪਾ 25 ਸੀਟਾਂ ’ਤੇ ਸਿਮਟ ਕੇ ਰਹਿ ਗਈ ਹੈ। 

ਗੁਜਰਾਤ ’ਚ ਆਮ ਆਦਮੀ ਪਾਰਟੀ ਨਹੀਂ ਕਰ ਸਕੀ ਕਮਾਲ
ਗੁਜਰਾਤ ’ਚ ਮੁਕਾਬਲਾ ਭਾਵੇਂ ਕਾਂਗਰਸ ਅਤੇ ਭਾਜਪਾ ਵਿਚਾਲੇ ਹੀ ਰਿਹਾ ਪਰ ਆਮ ਆਦਮੀ ਪਾਰਟੀ ਨੇ ਪੂਰਾ ਜੋਰ ਲਾਇਆ। ਭਾਵੇਂ ਤਿੰਨ ਦਹਾਕਿਆਂ ਤੋਂ ਭਾਜਪਾ ਗੁਜਰਾਤ ਦੀ ਸੱਤਾ ’ਚ ਰਹੀ ਪਰ ਇਸ ਵਾਰ ਲੜਾਈ ਕਾਫ਼ੀ ਦਿਲਚਸਪ ਸੀ। 

PM ਮੋਦੀ ਅਤੇ ਗ੍ਰਹਿ ਮੰਤਰੀ ਉਤਰੇ ਚੋਣ ਮੈਦਾਨ ’ਚ 
ਜਿਸਦੇ ਚੱਲਦਿਆਂ ਭਾਜਪਾ ਦੀ ਗੜ੍ਹ ਮੰਨੇ ਜਾਣ ਵਾਲੇ ਸੂਬੇ ’ਚ ਵੀ ਲੰਬਾ ਅਤੇ ਜ਼ੋਰਦਾਰ ਚੋਣ ਪ੍ਰਚਾਰ ਕਰਨਾ ਪਿਆ। ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੱਡੇ ਪੱਧਰ ’ਤੇ ਚੋਣ ਰੈਲੀਆਂ ਕੱਢਣੀਆਂ ਪਈਆਂ। 

ਗੁਜਰਾਤ ’ਚ ਨਹੀਂ ਚੱਲਿਆ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਜਾਦੂ
ਭਾਵੇਂ ਆਮ ਆਦਮੀ ਪਾਰਟੀ ਵਲੋਂ ਹਿਮਾਚਲ ਨੂੰ ਛੱਡ ਗੁਜਰਾਤ ’ਚ ਚੋਣ ਪ੍ਰਚਾਰ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਹੋਰ ਤਾਂ ਹੋਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ CM ਭਗਵੰਤ ਮਾਨ ਦੋਹਾਂ ਨੇ ਆਖ਼ਰੀ ਸਮੇਂ ਤੱਕ ਮੋਰਚਾ ਸੰਭਾਲਿਆ। ਇਸ ਦੇ ਬਾਵਜੂਦ ਪਾਰਟੀ ਕੋਈ ਖ਼ਾਸ ਜਲਵਾ ਨਹੀਂ ਦਿਖਾ ਸਕੀ ਅਤੇ 'ਆਪ' ਨੂੰ ਸਿਰਫ਼ 5 ਸੀਟਾਂ ’ਤੇ ਹੀ ਸੰਤੁਸ਼ਟ ਹੋਣਾ ਪਿਆ। 

ਇਹ ਵੀ ਪੜ੍ਹੋ: ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਸਰਕਾਰ ਵਲੋਂ 1 ਕਰੋੜ ਦਾ ਐਲਾਨ, ਕੱਪੜਾ ਵਪਾਰੀ ’ਤੇ ਹਮਲੇ ਦੌਰਾਨ ਹੋਇਆ ਸੀ ਜਖ਼ਮੀ

 

Trending news