ਪੰਜਾਬ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਕੈਨੇਡਾ 'ਚ ਹੋਈ ਮੌਤ
Advertisement
Article Detail0/zeephh/zeephh1496082

ਪੰਜਾਬ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਕੈਨੇਡਾ 'ਚ ਹੋਈ ਮੌਤ

ਗੁਰਜਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਉਸੇ ਦੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਹੈ। ਉਸਦੀ ਪਤਨੀ ਅਤੇ ਉਸਦਾ 6 ਸਾਲਾ ਬੇਟਾ ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਕੋਲ ਗਏ ਸਨ। 

ਪੰਜਾਬ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਕੈਨੇਡਾ 'ਚ ਹੋਈ ਮੌਤ

Punjab based youth died in Canada: ਪੰਜਾਬ ਦੀ ਨੌਜਵਾਨ ਪੀੜੀ ਪੜ੍ਹਾਈ, ਰੋਜ਼ਗਾਰ ਅਤੇ ਚੰਗੇ ਭਵਿੱਖ ਲਈ ਵਿਦੇਸ਼ਾਂ ਵਿਚ ਜਾਂਦੀ ਹੈ ਪਰ ਅੱਜ ਦੇ ਸਮੇਂ ਵਿਚ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਨੇ ਹਰ ਕਿਸੇ ਨੂੰ ਹਿਲਾ ਦਿੱਤਾ। ਅਜਿਹੀ ਹੀ ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ  ਨਾਲ ਮੌਤ ਹੋ ਗਈ ਹੈ। ਇਸ ਖ਼ਬਰ ਤੋਂ ਬਾਅਦ ਉਸਦੇ ਘਰ ਵਿੱਚ ਸੋਗ ਦਾ ਮਾਹੌਲ ਹੈ।  

ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਭਰਾ 2015 'ਚ ਕੈਨੇਡਾ ਗਿਆ ਸੀ।  ਹੁਣ ਕੁਝ ਸਮੇਂ ਪਹਿਲਾਂ ਉਸਦੀ ਪਤਨੀ ਅਤੇ ਉਸਦਾ 6 ਸਾਲਾ ਬੇਟਾ ਵੀ ਉਨ੍ਹਾਂ ਕੋਲ ਕੈਨੇਡਾ ਗਏ ਸਨ। ਪੰਜਾਬੀ ਨੌਜਵਾਨ ਦਾ ਨਾਮ ਗੁਰਜਿੰਦਰ ਸਿੰਘ ਹੈ ਅਤੇ ਹੁਣ ਉਹ ਆਪਣੀ ਪਤਨੀ ਅਤੇ ਬਚੇ ਨੂੰ ਪਿੱਛੇ ਛੱਡ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਗੁਰਜਿੰਦਰ ਸਿੰਘ ਦੀ ਕੈਨੇਡਾ ਵਿਚ ਕਾਰ ਚਲਾਉਂਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ। 

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਹਰਮਨ ਬਵੇਜਾ ਬਣੇ ਪਿਤਾ, ਪਤਨੀ ਨੇ ਦਿੱਤਾ ਬੇਟੇ ਨੂੰ ਜਨਮ

Trending news