ਮੀਟਿੰਗ ਦੌਰਾਨ ਆਪ ਵਿਧਾਇਕ ਗੋਗੀ ਅਤੇ ਮਮਤਾ ਆਸ਼ੂ ਪਤਨੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਕਾਰ ਜੰਮ ਕੇ ਤਕਰਾਰ ਵੀ ਹੋਈ।
Trending Photos
ਭਰਤ ਸ਼ਰਮਾ/ ਲੁਧਿਆਣਾ: ਨਗਰ ਨਿਗਮ ਦੀ ਬੈਠਕ ਦੌਰਾਨ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਬੀਤੇ ਦਿਨੀ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਦੌਰਾਨ ਮਮਤਾ ਆਸ਼ੂ ਨੇ ਆਪ ਵਿਧਾਇਕਾਂ ਦਾ ਸਫਾਈ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਦਿੱਤੇ ਜਾ ਰਹੇ ਬਿਆਨ ਨੂੰ ਲੈ ਕੇ ਹਾਊਸ ਦੀ ਮੀਟਿੰਗ ਦੌਰਾਨ ਸਵਾਲ ਖੜ੍ਹੇ ਕੀਤੇ।
ਕੌਂਸਲਰ ਦੇ ਘਰ ਬਾਹਰ ਲਾਈਆਂ ਕੂੜੇ ਦੀਆਂ ਰੇਹੜੀਆਂ
ਮੀਟਿੰਗ ਦੌਰਾਨ ਆਪ ਵਿਧਾਇਕ ਗੋਗੀ ਅਤੇ ਮਮਤਾ ਆਸ਼ੂ ਪਤਨੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਕਾਰ ਜੰਮ ਕੇ ਤਕਰਾਰ ਵੀ ਹੋਈ। ਜਿਸਦੇ ਰੋਸ ਵਜੋਂ ਅੱਜ ਸਫਾਈ ਕਰਮਚਾਰੀਆਂ ਨੇ ਮਮਤਾ ਆਸ਼ੂ ਦਾ ਵਿਰੋਧ ਕਰਨ ਲਈ ਕੂੜੇ ਦੀਆਂ ਰੇਹੜੀਆਂ ਭਰ ਕੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਲਗਾਈਆ। ਇਸ ਦੌਰਾਨ ਚੱਲ ਕੇ ਹੰਗਾਮਾ ਹੋਇਆ, ਜਿਸ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਦੇ ਮੇਅਰ ਮੌਕੇ ’ਤੇ ਪਹੁੰਚੇ। ਉਹਨਾਂ ਨੇ ਸਫਾਈ ਕਰਮਚਾਰੀਆਂ ਨੂੰ ਸ਼ਾਂਤ ਕਰਵਾਇਆ ਨਾਲ ਹੀ ਕੌਂਸਲਰ ਮਮਤਾ ਆਸ਼ੂ ਨੇ ਵੀ ਸਫ਼ਾਈ ਦਿੱਤੀ, ਸਫ਼ਾਈ ਕਰਮਚਾਰੀਆਂ ਨੇ ਆਪਣੇ ਵਿਰੋਧ ਕਾਰਨ ਦੱਸਿਆ।
ਕੌਂਸਲਰ ਮਮਤਾ ਆਸ਼ੂ ਨੇ ਦਿੱਤਾ ਸਪੱਸ਼ਟੀਕਰਨ
ਦੂਜੇ ਪਾਸੇ ਇਸ ਮਾਮਲੇ ’ਤੇ ਕੌਂਸਲਰ ਮਮਤਾ ਆਸ਼ੂ ਨੇ ਸਫਾਈ ਦਿੰਦਿਆਂ ਕਿਹਾ ਕਿ ਉਸ ਨੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਿਰੋਧ ਨਹੀਂ ਕੀਤਾ ਸਗੋਂ ਵਿਧਾਇਕਾਂ ਵੱਲੋਂ ਆਪਣੇ ਚਹੇਤਿਆਂ ਨੂੰ ਪੱਕਾ ਕਰਾਉਣ ਦੀਆਂ ਕੀਤੀਆਂ ਜਾ ਰਹੀਆਂ ਗੱਲਾਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕਈ ਸਫ਼ਾਈ ਕਰਮਚਾਰੀ 15 ਸਾਲ ਤੋਂ ਝਾੜੂ ਰਹੇ ਨੇ ਜਿਨ੍ਹਾਂ ਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ ਉਨ੍ਹਾਂ ਦੀ ਬਹਿਸ ਉਹਨਾਂ ਲਈ ਹੋਈ ਸੀ ਕਿ ਪਹਿਲਾਂ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।
ਇਸ ਦੌਰਾਨ ਲੁਧਿਆਣਾ ਦੇ ਮੇਅਰ ਵੀ ਸਫ਼ਾਈ ਕਰਮਚਾਰੀਆਂ ਨੂੰ ਸਮਝਾਉਂਦੇ ਹੋਏ ਵਿਖਾਈ ਦਿੱਤੇ ਸਫ਼ਾਈ ਕਰਮਚਾਰੀਆਂ ਨੇ ਮਮਤਾ ਆਸ਼ੂ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਪਰ ਬਾਅਦ ਵਿੱਚ ਸਮਝਾਉਣ ਤੇ ਉਹ ਚਲੇ ਗਏ।