PM Modi ਨੇ ਲੋਕ ਅਰਪਣ ਕੀਤੀ ਚੌਥੀ 'ਵੰਦੇ ਭਾਰਤ ਟ੍ਰੇਨ', ਪੰਜਾਬ 'ਚ ਵੀ ਹੋਵੇਗਾ ਟ੍ਰੇਨ ਦਾ ਸਵਾਗਤ
Advertisement
Article Detail0/zeephh/zeephh1393012

PM Modi ਨੇ ਲੋਕ ਅਰਪਣ ਕੀਤੀ ਚੌਥੀ 'ਵੰਦੇ ਭਾਰਤ ਟ੍ਰੇਨ', ਪੰਜਾਬ 'ਚ ਵੀ ਹੋਵੇਗਾ ਟ੍ਰੇਨ ਦਾ ਸਵਾਗਤ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਥੀ ਵੰਦੇ ਭਾਰਤ ਟ੍ਰੇਨ ਲੋਕ ਅਰਪਣ ਕੀਤੀ।ਹਿਮਾਚਲ ਦੇ ਊਨਾ ਵਿਚ ਵੰਦੇ ਭਾਰਤ ਨੂੰ ਹਰੀ ਝੰਡੀ ਦਿੱਤੀ ਗਈ। ਇਸਦਾ ਸਵਾਗਤ ਪੰਜਾਬ ਵਿਚ ਵੀ ਹੋਵੇਗਾ।

PM Modi ਨੇ ਲੋਕ ਅਰਪਣ ਕੀਤੀ ਚੌਥੀ 'ਵੰਦੇ ਭਾਰਤ ਟ੍ਰੇਨ', ਪੰਜਾਬ 'ਚ ਵੀ ਹੋਵੇਗਾ ਟ੍ਰੇਨ ਦਾ ਸਵਾਗਤ

ਚੰਡੀਗੜ: ਹਿਮਾਚਲ ਦੇ ਲੋਕਾਂ ਲਈ ਅੱਜ ਦਾ ਦਿਨ ਖਾਸ ਹੈ। ਸੂਬੇ ਦੇ ਲੋਕਾਂ ਨੂੰ ਅੱਜ ਕਈ ਤੋਹਫੇ ਮਿਲਣ ਵਾਲੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਦੌਰੇ 'ਤੇ ਹਨ। ਹਿਮਾਚਲ ਦੇ ਵਿਚ ਚੋਣਾਂ ਦਾ ਬਿਗੁਲ ਵੱਜਿਆ ਹੋਇਆ ਅਤੇ ਇਸੇ ਦਰਮਿਆਨ ਹੀ ਪੀ. ਐਮ. ਮੋਦੀ ਨੇ ਊਨਾ ਵਿਚ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿੱਤੀ। ਇਸਦੇ ਨਾਲ ਹੀ ਪ੍ਰਧਾਨ ਮੰਤਰੀ IIT ਊਨਾ ਦਾ ਵਿਸ਼ੇਸ਼ ਤੋਹਫਾ ਦੇਣਗੇ, ਬਲਕ ਡਰੱਗ ਪਾਰਕ ਊਨਾ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਹੋਰ ਵੀ ਕਈ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ।

 

'ਵੰਦੇ ਭਾਰਤ' ਐਕਸਪ੍ਰੈਸ ਦਾ ਤੋਹਫ਼ਾ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਨੂੰ 'ਵੰਦੇ ਭਾਰਤ' ਐਕਸਪ੍ਰੈਸ ਦਾ ਤੋਹਫਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਰਾਜਧਾਨੀ ਦਿੱਲੀ ਲਈ ਊਨਾ ਦੇ ਅੰਬ ਅੰਦੌਰਾ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਚੌਥੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਮੌਕੇ 'ਤੇ ਮੌਜੂਦ ਸਨ।

 

ਅਫ਼ਵਾਹਾਂ ਵੀ ਫੈਲੀਆਂ

ਦੱਸ ਦਈਏ ਕਿ ਪੀ. ਐਮ. ਮੋਦੀ ਪਹਿਲਾਂ 4 ਅਕਤੂਬਰ ਨੂੰ ਹਿਮਾਚਲ ਦੌਰੇ 'ਤੇ ਆਉਣ ਵਾਲੇ ਸਨ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅੱਜ ਪੀ. ਐਮ. ਹਿਮਾਚਲ ਦੇ ਦੌਰੇ 'ਤੇ ਆ ਰਹੇ ਹਨ ਪਰ ਕੁਝ ਸਮਾਂ ਪਹਿਲਾਂ ਇਹ ਅਫਵਾਹ ਫੈਲ ਗਈ ਸੀ ਕਿ 13 ਅਕਤੂਬਰ ਯਾਨੀ ਅੱਜ ਦਾ ਪੀ. ਐਮ. ਮੋਦੀ ਦਾ ਦੌਰਾ ਵੀ ਰੱਦ ਹੋਣ ਜਾ ਰਿਹਾ ਹੈ। ਹਾਲਾਂਕਿ ਬੀਤੇ ਦਿਨ ਇਕ ਟਵੀਟ ਰਾਹੀਂ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਦਾ ਦੌਰਾ ਰੱਦ ਨਹੀਂ ਕੀਤਾ ਗਿਆ ਹੈ।
 

 

ਸ੍ਰੀ ਆਨੰਦਪੁਰ ਸਾਹਿਬ ਵਿਚ ਕੀਤਾ ਜਾਵੇਗਾ ਸਵਾਗਤ

'ਵੰਦੇ ਭਾਰਤ ਟ੍ਰੇਨ' ਨੂੰ ਲੋਕ ਅਰਪਣ ਕਰਨ ਲਈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਊਨਾ ਤੋਂ ਰਵਾਨਾ ਕੀਤਾ ਹੈ। ਉਥੇ ਹੀ ਸ੍ਰੀ ਆਨੰਦਪੁਰ ਸਾਹਿਬ ਤੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ 'ਤੇ ਮੱਥਾ ਟੇਕਿਆ।

 

WATCH LIVE TV 

Trending news