Bathinda News: ਬਠਿੰਡਾ 'ਚ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ 3 ਜੀਆਂ ਦੀ ਮੌਤ
Advertisement
Article Detail0/zeephh/zeephh1887250

Bathinda News: ਬਠਿੰਡਾ 'ਚ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ 3 ਜੀਆਂ ਦੀ ਮੌਤ

Bathinda News: ਬਠਿੰਡਾ ਦੇ ਮੌੜ ਮੰਡੀ ਦੇ ਨਜ਼ਦੀਕੀ ਪਿੰਡ ਢੱਡੇ ਵਿੱਚ ਮਕਾਨ ਦੀ ਛੱਤ ਡਿੱਗਣ ਨਾਲ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ।

Bathinda News: ਬਠਿੰਡਾ 'ਚ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ 3 ਜੀਆਂ ਦੀ ਮੌਤ

Bathinda News: ਬਠਿੰਡਾ ਦੇ ਮੌੜ ਮੰਡੀ ਦੇ ਨਜ਼ਦੀਕੀ ਪਿੰਡ ਢੱਡੇ ਵਿੱਚ ਮਕਾਨ ਦੀ ਛੱਤ ਡਿੱਗਣ ਨਾਲ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਬਜ਼ੁਰਗ, ਉਸ ਦੀ ਬੇਟੀ ਅਤੇ ਦੋਹਤੇ ਦੀ ਮੌਤ ਹੋ ਗਈ। ਬਦਕਿਸਮਤੀ ਨਾਲ ਲੜਕੀ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਆਪਣੇ 5 ਸਾਲ ਦੇ ਬੇਟੇ ਨਾਲ ਆਈ ਹੋਈ ਸੀ।

ਪਿੰਡ ਖਿਆਲਾ ਵਿੱਚ ਵਿਆਹ ਸਮਾਗਮ ਤੋਂ ਬਾਅਦ ਲੜਕੀ ਆਪਣੇ ਬੇਟੇ ਨਾਲ ਆਪਣੇ ਮਾਪਿਆਂ ਦੇ ਘਰ ਰਹਿ ਗਈ ਸੀ। ਪਰਿਵਾਰ ਦੇ ਜੀਅ ਸੁੱਤੇ ਪਏ ਸਨ ਤਾਂ ਅਚਾਨਕ ਮਕਾਨ ਦੀ ਛੱਤ ਡਿੱਗ ਪਈ ਪਰ ਇਸ ਘਟਨਾ ਦਾ ਕਿਸੇ ਨੂੰ ਪਤਾ ਨਹੀਂ ਚੱਲਿਆ। ਜਦ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਘਰ ਦਾ ਦਰਵਾਜ਼ਾ ਤੋੜ ਕੇ ਦੇਖਿਆ ਕਿ ਮਕਾਨ ਦੀ ਛੱਤ ਡਿੱਗੀ ਹੋਈ ਸੀ। ਮਲਬੇ ਥੱਲੇ ਦੱਬੇ ਤਿੰਨੋਂ ਜੀਆਂ ਨੂੰ ਬਾਹਰ ਕੱਢਿਆ। ਤਿੰਨੋਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ : India Canada Relations: ਕੈਨੇਡੀਅਨ ਰੱਖਿਆ ਮੰਤਰੀ ਦਾ ਵੱਡਾ ਬਿਆਨ- ਭਾਰਤ ਨਾਲ ਸਬੰਧ ਸਾਡੇ ਲਈ 'ਮਹੱਤਵਪੂਰਨ'

ਸ਼ਿੰਦਰਪਾਲ ਕੌਰ (65) ਉਸ ਘਰ ਵਿਚ ਇਕੱਲੀ ਰਹਿੰਦੀ ਸੀ ਤੇ ਉਸ ਦੀ ਬੇਟੀ ਮਨਜੀਤ ਕੌਰ (30) ਆਪਣੇ ਸਹੁਰੇ ਪਿੰਡ ਰਤੀਆ ਤੋਂ ਆ ਕੇ ਆਪਣੀ ਮਾਂ ਕੋਲ ਆਈ ਹੋਈ ਸੀ। ਮਨਜੀਤ ਕੌਰ ਦਾ 5 ਸਾਲਾ ਬੇਟਾ ਪ੍ਰਭਜੋਤ ਸਿੰਘ ਵੀ ਉਸ ਦੇ ਨਾਲ ਆਇਆ ਹੋਇਆ ਸੀ। ਬੀਤੀ ਰਾਤ ਛੱਤ ਡਿੱਗਣ ਨਾਲ ਉਕਤ ਤਿੰਨਾਂ ਦੀ ਮੌਤ ਹੋ ਗਈ। ਇਸ ਦੌਰਾਨ ਅੱਜ ਇਸ ਘਟਨਾ ਦਾ ਪਤਾ ਲਗਦਿਆਂ ਥਾਣਾ ਬਾਲਿਆਂਵਾਲੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ ਤੇ ਉਨ੍ਹਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਵਾਲਿਆਂ ਨੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਨ੍ਹਾਂ ਮੌਤਾਂ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਇਹ ਵੀ ਪੜ੍ਹੋ : Kulhad Pizza Couple Video: ਕੁਲੜ ਪੀਜ਼ਾ ਜੋੜੇ ਦੇ ਹੱਕ 'ਚ ਆਏ WWE ਪਲੇਅਰ ਵਿੱਕੀ ਥਾਮਸ, ਵੀਡੀਓ ਨੂੰ ਸ਼ੇਅਰ ਨਾ ਕਰਨ ਦੀ ਕੀਤੀ ਅਪੀਲ

 

Trending news