Punjab Loksabha Election 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੁੱਲ ਪੋਲਿੰਗ ਸਟੇਸ਼ਨਾਂ ਅਤੇ ਕੁੱਲ ਵੋਟਰਾਂ ਦੀ ਜਾਣਕਾਰੀ ਜਾਰੀ ਕੀਤੀ ਹੈ।
Trending Photos
Punjab Loksabha Election 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੁੱਲ ਪੋਲਿੰਗ ਸਟੇਸ਼ਨਾਂ ਅਤੇ ਕੁੱਲ ਵੋਟਰਾਂ ਦੀ ਜਾਣਕਾਰੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਮਾਰਚ 2024 ਤੱਕ ਪੰਜਾਬ ਵਿੱਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 11 ਲੱਖ 92 ਹਜ਼ਾਰ 959 ਪੁਰਸ਼ ਵੋਟਰ ਹਨ। ਜਦੋਂ ਕਿ 1 ਕਰੋੜ 77 ਹਜ਼ਾਰ 543 ਮਹਿਲਾ ਵੋਟਰ ਹਨ।
ਹੋਰ ਜਾਣਕਾਰੀ ਅਨੁਸਾਰ ਗੁਰਦਾਸਪੁਰ ਲੋਕ ਸਭਾ ਸੀਟ: ਇੱਥੇ 1895 ਪੋਲਿੰਗ ਸਟੇਸ਼ਨ ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15,95,300 ਹੈ। ਇਨ੍ਹਾਂ ਵਿੱਚੋਂ 8 ਲੱਖ 44 ਹਜ਼ਾਰ 299 ਪੁਰਸ਼ ਵੋਟਰ ਹਨ ਜਦਕਿ 7 ਲੱਖ 50 ਹਜ਼ਾਰ 965 ਮਹਿਲਾ ਵੋਟਰ ਹਨ। 36 ਵੋਟਰ ਟਰਾਂਸਜੈਂਡਰ ਹਨ।
ਅੰਮ੍ਰਿਤਸਰ ਸੀਟ: ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1676 ਹੈ ਅਤੇ ਵੋਟਰਾਂ ਦੀ ਕੁੱਲ ਗਿਣਤੀ 15 ਲੱਖ 93 ਹਜ਼ਾਰ 846 ਹੈ। ਇਨ੍ਹਾਂ ਵਿੱਚੋਂ 8 ਲੱਖ 36 ਹਜ਼ਾਰ 966 ਪੁਰਸ਼ ਹਨ ਜਦਕਿ 7 ਲੱਖ 56 ਹਜ਼ਾਰ 820 ਔਰਤਾਂ ਅਤੇ 60 ਵੋਟਰ ਟਰਾਂਸਜੈਂਡਰ ਹਨ।
ਖਡੂਰ ਸਾਹਿਬ ਸੀਟ: ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1974 ਹੈ ਅਤੇ ਵੋਟਰਾਂ ਦੀ ਕੁੱਲ ਗਿਣਤੀ 16 ਲੱਖ 55 ਹਜ਼ਾਰ 468 ਹੈ। ਇਨ੍ਹਾਂ ਵਿੱਚੋਂ 8 ਲੱਖ 70 ਹਜ਼ਾਰ 337 ਪੁਰਸ਼ ਵੋਟਰ ਹਨ, ਜਦੋਂ ਕਿ 7 ਲੱਖ 85 ਹਜ਼ਾਰ 67 ਮਹਿਲਾ ਵੋਟਰ ਅਤੇ 64 ਟਰਾਂਸਜੈਂਡਰ ਵੋਟਰ ਹਨ।
ਇਹ ਵੀ ਪੜ੍ਹੋ: Lok Sabha Election Date 2024: ਇੰਤਜ਼ਾਰ ਖ਼ਤਮ! ਅੱਜ ਹੋਵੇਗਾ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
ਜਲੰਧਰ (ਰਾਖਵੀਂ) ਸੀਟ 'ਤੇ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1951 ਹੈ ਅਤੇ ਵੋਟਰਾਂ ਦੀ ਕੁੱਲ ਗਿਣਤੀ 16 ਲੱਖ 41 ਹਜ਼ਾਰ 872 ਹੈ। ਇਨ੍ਹਾਂ ਵਿੱਚੋਂ 8 ਲੱਖ 54 ਹਜ਼ਾਰ 48 ਪੁਰਸ਼ ਵੋਟਰ ਹਨ ਜਦੋਂਕਿ 7 ਲੱਖ 87 ਹਜ਼ਾਰ 781 ਮਹਿਲਾ ਵੋਟਰ ਅਤੇ 43 ਵੋਟਰ ਟਰਾਂਸਜੈਂਡਰ ਹਨ।
ਹੁਸ਼ਿਆਰਪੁਰ (ਰਾਖਵੀਂ) ਸੀਟ: ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1963 ਹੈ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 93 ਹਜ਼ਾਰ 18 ਹੈ। ਇਨ੍ਹਾਂ ਵਿੱਚੋਂ 8 ਲੱਖ 26 ਹਜ਼ਾਰ 679 ਪੁਰਸ਼ ਵੋਟਰ ਹਨ, ਜਦੋਂ ਕਿ 7 ਲੱਖ 66 ਹਜ਼ਾਰ 296 ਮਹਿਲਾ ਵੋਟਰ ਅਤੇ 43 ਟਰਾਂਸਜੈਂਡਰ ਹਨ।
ਇਸੇ ਤਰ੍ਹਾਂ ਆਨੰਦਪੁਰ ਸਾਹਿਬ ਸੀਟ: ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 2066 ਹੈ ਅਤੇ ਵੋਟਰਾਂ ਦੀ ਕੁੱਲ ਗਿਣਤੀ 17 ਲੱਖ 11 ਹਜ਼ਾਰ 255 ਹੈ। ਇਨ੍ਹਾਂ ਵਿੱਚੋਂ 8 ਲੱਖ 93 ਹਜ਼ਾਰ 567 ਪੁਰਸ਼ ਵੋਟਰ ਹਨ, ਜਦੋਂ ਕਿ 8 ਲੱਖ 17 ਹਜ਼ਾਰ 627 ਮਹਿਲਾ ਵੋਟਰ ਅਤੇ 61 ਵੋਟਰ ਟਰਾਂਸਜੈਂਡਰ ਹਨ।
ਲੁਧਿਆਣਾ ਸੀਟ:
ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1842 ਹੈ ਅਤੇ ਕੁੱਲ ਵੋਟਰ 17 ਲੱਖ 28 ਹਜ਼ਾਰ 619 ਹਨ। ਇਨ੍ਹਾਂ ਵਿੱਚੋਂ 9 ਲੱਖ 22 ਹਜ਼ਾਰ 5 ਪੁਰਸ਼ ਵੋਟਰ ਹਨ ਜਦਕਿ 8 ਲੱਖ 6 ਹਜ਼ਾਰ 484 ਮਹਿਲਾ ਵੋਟਰ ਅਤੇ 130 ਵੋਟਰ ਟਰਾਂਸਜੈਂਡਰ ਹਨ।
ਫ਼ਤਹਿਗੜ੍ਹ ਸਾਹਿਬ (ਰਾਖਵੀਂ) ਸੀਟ: ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1820 ਹੈ ਅਤੇ ਵੋਟਰਾਂ ਦੀ ਕੁੱਲ ਗਿਣਤੀ 15 ਲੱਖ 39 ਹਜ਼ਾਰ 155 ਹੈ। ਇਨ੍ਹਾਂ ਵਿੱਚੋਂ 8 ਲੱਖ 16 ਹਜ਼ਾਰ 775 ਪੁਰਸ਼ ਵੋਟਰ ਹਨ, ਜਦੋਂ ਕਿ 7 ਲੱਖ 22 ਹਜ਼ਾਰ 353 ਮਹਿਲਾ ਵੋਟਰ ਅਤੇ 27 ਵੋਟਰ ਟਰਾਂਸਜੈਂਡਰ ਹਨ।
ਫਰੀਦਕੋਟ (ਰਾਖਵੀਂ) ਸੀਟ: ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1688 ਹੈ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 78 ਹਜ਼ਾਰ 937 ਹੈ। ਇਨ੍ਹਾਂ ਵਿੱਚੋਂ 8 ਲੱਖ 34 ਹਜ਼ਾਰ 493 ਪੁਰਸ਼ ਵੋਟਰ ਹਨ, ਜਦੋਂ ਕਿ 7 ਲੱਖ 44 ਹਜ਼ਾਰ 363 ਮਹਿਲਾ ਵੋਟਰ ਅਤੇ 81 ਵੋਟਰ ਟਰਾਂਸਜੈਂਡਰ ਹਨ।
ਫ਼ਿਰੋਜ਼ਪੁਰ ਸੀਟ: ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1902 ਹੈ ਅਤੇ ਵੋਟਰਾਂ ਦੀ ਕੁੱਲ ਗਿਣਤੀ 16 ਲੱਖ 57 ਹਜ਼ਾਰ 131 ਹੈ। ਇਨ੍ਹਾਂ ਵਿੱਚੋਂ 8 ਲੱਖ 73 ਹਜ਼ਾਰ 684 ਪੁਰਸ਼ ਵੋਟਰ ਹਨ, ਜਦੋਂ ਕਿ 7 ਲੱਖ 83 ਹਜ਼ਾਰ 402 ਮਹਿਲਾ ਵੋਟਰ ਅਤੇ 45 ਵੋਟਰ ਟਰਾਂਸਜੈਂਡਰ ਹਨ।
ਬਠਿੰਡਾ ਸੀਟ: ਪੋਲਿੰਗ ਸਟੇਸ਼ਨਾਂ ਦੀ ਗਿਣਤੀ 1814 ਹੈ ਅਤੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 38 ਹਜ਼ਾਰ 881 ਹੈ। ਇਨ੍ਹਾਂ ਵਿੱਚੋਂ 8 ਲੱਖ 63 ਹਜ਼ਾਰ 989 ਪੁਰਸ਼ ਵੋਟਰ ਹਨ, ਜਦੋਂ ਕਿ 7 ਲੱਖ 74 ਹਜ਼ਾਰ 860 ਮਹਿਲਾ ਵੋਟਰ ਅਤੇ 32 ਵੋਟਰ ਟਰਾਂਸਜੈਂਡਰ ਹਨ।
ਸੰਗਰੂਰ ਸੀਟ: ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1765 ਹੈ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 50 ਹਜ਼ਾਰ 17 ਹੈ। ਇਨ੍ਹਾਂ ਵਿੱਚੋਂ 8 ਲੱਖ 20 ਹਜ਼ਾਰ 879 ਪੁਰਸ਼ ਵੋਟਰ ਹਨ, ਜਦੋਂ ਕਿ 7 ਲੱਖ 29 ਹਜ਼ਾਰ 92 ਮਹਿਲਾ ਵੋਟਰ ਅਤੇ 46 ਵੋਟਰ ਟਰਾਂਸਜੈਂਡਰ ਹਨ।
ਪਟਿਆਲਾ ਸੀਟ: ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 2077 ਹੈ ਅਤੇ ਵੋਟਰਾਂ ਦੀ ਕੁੱਲ ਗਿਣਤੀ 17 ਲੱਖ 87 ਹਜ਼ਾਰ 747 ਹੈ। ਇਨ੍ਹਾਂ ਵਿੱਚੋਂ 9 ਲੱਖ 35 ਹਜ਼ਾਰ 238 ਪੁਰਸ਼ ਵੋਟਰ ਹਨ, ਜਦੋਂ ਕਿ 8 ਲੱਖ 52 ਹਜ਼ਾਰ 433 ਮਹਿਲਾ ਵੋਟਰ ਅਤੇ 76 ਵੋਟਰ ਟਰਾਂਸਜੈਂਡਰ ਹਨ।