ਧੀ ਦੇ ਵਿਆਹ ਲਈ ਰੱਖੀ 20 ਲੱਖ ਦੀ ਨਕਦੀ ਤੇ 15 ਲੱਖ ਦੇ ਗਹਿਣੇ ਲੁੱਟੇ, ਘਰ ਵਿੱਚ ਬੰਧਕ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ
Advertisement
Article Detail0/zeephh/zeephh1362569

ਧੀ ਦੇ ਵਿਆਹ ਲਈ ਰੱਖੀ 20 ਲੱਖ ਦੀ ਨਕਦੀ ਤੇ 15 ਲੱਖ ਦੇ ਗਹਿਣੇ ਲੁੱਟੇ, ਘਰ ਵਿੱਚ ਬੰਧਕ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਅੰਮ੍ਰਿਤਸਰ ਵਿੱਚ ਏਅਰਫੋਰਸ ਦੇ ਸੇਵਾਮੁਕਤ ਅਧਿਕਾਰੀ ਘਰੋਂ ਲੁਟੇਰਿਆਂ ਵੱਲੋਂ 20 ਲੱਖ ਰੁਪਏ ਦੀ ਨਗਦੀ ਤੇ 15 ਲੱਖ ਰੁਪਏ ਦੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਵੱਲੋਂ ਘਰ ਵਿੱਚ ਵੜ ਕੇ ਮਾਲਕ ਨਾਲ ਕੁੱਟ ਮਾਰ ਕੀਤੀ ਗਈ ਤੇ ਉਸ ਨੂੰ ਬੰਨ੍ਹ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।

ਧੀ ਦੇ ਵਿਆਹ ਲਈ ਰੱਖੀ 20 ਲੱਖ ਦੀ ਨਕਦੀ ਤੇ 15 ਲੱਖ ਦੇ ਗਹਿਣੇ ਲੁੱਟੇ, ਘਰ ਵਿੱਚ ਬੰਧਕ ਬਣਾ ਕੇ  ਦਿੱਤਾ ਵਾਰਦਾਤ ਨੂੰ ਅੰਜ਼ਾਮ

ਚੰਡੀਗੜ੍ਹ- ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਨੇ ਲੋਕਾਂ ਦੇ ਦਿਲਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। 2 ਲੁਟੇਰਿਆਂ ਵੱਲੋਂ ਘਰ ਵਿੱਚ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਲੁੱਟ ਕੀਤੀ ਗਈ। ਘਰ ਵਿੱਚ ਧੀ ਦਾ ਵਿਆਹ ਹੋਣ ਕਰਕੇ ਤਿਆਰੀਆਂ ਚੱਲ ਰਹੀਆਂ ਸਨ।  ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਏਅਰਫੋਰਸ ਦਾ ਸੇਵਾਮੁਕਤ ਅਧਿਕਾਰੀ ਇੰਦਰਬੀਰ ਸਿੰਘ ਸਿਧਾਣਾ ਆਪਣੇ ਘਰ ਵਿੱਚ ਇਕੱਲਾ ਸੀ। ਇਸ ਦੌਰਾਨ 2 ਲੁਟੇਰੇ ਘਰ ਵਿੱਚ ਦਾਖਲ ਹੁੰਦੇ ਹਨ ਤੇ ਉਸ ਨਾਲ ਕੁੱਟ ਮਾਰ ਕਰਦੇ ਹਨ। ਇਸ ਤੋਂ ਬਾਅਦ ਲੁਟੇਰਿਆਂ ਵੱਲੋਂ ਉਸ ਦੀ ਪੱਗ ਨਾਲ ਹੀ ਉਸ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਤੇ ਮੂੰਹ ਵਿੱਚ ਵੀ ਕਪੜਾ ਪਾ ਦਿੱਤਾ ਜਾਂਦਾ ਹੈ ਤਾਂ ਜੋ ਆਵਾਜ਼ ਬਾਹਰ ਨਾ ਨਿਕਲੇ। ਇਸ ਤੋਂ ਬਾਅਦ ਲੁਟੇਰੇ ਬਿਨ੍ਹਾਂ ਕਿਸੇ ਦੇਰੀ ਦੇ 20 ਲੁੱਖ ਰੁਪਏ ਦੀ ਨਗਦੀ ਤੇ 15 ਲੱਖ ਰੁਪਏ ਦੇ ਗਹਿਣਿਆਂ ਦੀ ਲੁੱਟ ਕਰਕੇ ਫਰਾਰ ਹੋ ਜਾਂਦੇ ਹਨ।  

ਮਕਾਨ ਮਾਲਕ ਵੱਲੋਂ ਕਿਸੇ ਤਰੀਕੇ ਆਪਣੇ ਆਪ ਨੂੰ ਛੁਡਵਾਇਆ ਜਾਂਦਾ ਹੈ ਤੇ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ। ਮਾਲਕ ਦਾ ਕਹਿਣਾ ਸੀ ਕਿ ਘਰ ਵਿੱਚ ਉਸ ਦੀ ਛੋਟੀ ਲੜਕੀ ਦਾ ਵਿਆਹ ਹੈ ਜਿਸ ਕਾਰਨ ਇੰਨਾਂ ਪੈਸਾ ਤੇ ਗਹਿਣੇ ਘਰ ਵਿੱਚ ਰੱਖੇ ਹੋਏ ਸਨ। ਜਿਸ ਸਮੇਂ ਇਹ ਘਰ ਵਿੱਚ ਇਹ ਵਾਰਦਾਤ ਹੋਈ ਉਸ ਸਮੇਂ ਉਹ ਇਕੱਲਾ ਸੀ। 

ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਆਸ ਪਾਸ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ਕ ਹੈ ਕਿ ਇਹ ਵਾਰਦਾਤ ਨੂੰ ਅੰਜ਼ਾਮ ਕਿਸੇ ਆਪਣੇ ਵੱਲੋਂ ਹੀ ਦਿੱਤਾ ਗਿਆ ਹੈ। ਜਿੰਨ੍ਹਾਂ ਨੂੰ ਪਤਾ ਸੀ ਕਿ ਪੀੜਿਤ ਘਰ ਵਿੱਚ ਇਕੱਲਾ ਹੈ ਤੇ ਘਰ ਵਿੱਚ ਨਗਦੀ ਤੇ ਗਹਿਣੇ ਕਿੱਥੇ ਪਏ ਹਨ। ਫਿਲਹਾਲ ਪੁਲਿਸ ਦੀਆਂ ਟੀਮਾਂ ਵੱਲੋਂ ਜਾਂਚ ਜਾਰੀ ਹੈ। 

WATCH LIVE TV

 

Trending news