ਪਾਕਿਸਤਾਨ ਵਿਚ ਗੁਰਦੁਆਰਾ ਕਰਤਾਪੁਰ ਸਾਹਿਬ ਵਿਛੜਿਆਂ ਨੂੰ ਮਿਲਾਉਣ ਦਾ ਸਬੱਬ ਬਣ ਰਿਹਾ ਹੈ।ਹੁਣ ਲੁਧਿਆਣਾ ਦੇ ਗੁਰਮੇਲ ਸਿੰਘ ਆਪਣੀ ਵਿਛੜੀ ਭੈਣ ਸਕੀਨਾ ਨੂੰ ਪਾਕਿਸਤਾਨ ਮਿਲਣ ਜਾਣਗੇ।ਦੋਵਾਂ ਦਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਹੋਵੇਗਾ।
Trending Photos
ਭਰਤ ਸ਼ਰਮਾ/ ਲੁਧਿਆਣਾ: ਭਾਰਤ ਪਾਕਿਸਤਾਨ ਵੰਡ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਉਣ ਵਾਲੇ ਗੁਰਮੇਲ ਸਿੰਘ ਹੁਣ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਤਿਆਰੀ ਕਰ ਰਹੇ ਹਨ ਭਾਰਤ ਪਾਕਿਸਤਾਨ ਵੰਡ ਦੇ ਸਮੇਂ ਉਹਨਾਂ ਦੀ ਛੋਟੀ ਭੈਣ ਸਕੀਨਾ ਆਪਣੀ ਮਾਂ ਨਾਲ ਉੱਧਰ ਹੀ ਚਲੀ ਗਈ ਸੀ ਜਿਸ ਤੋਂ ਬਾਅਦ ਪਾਕਿਸਤਾਨ ਦੇ ਇੱਕ ਪੱਤਰਕਾਰ ਦੀ ਮਦਦ ਨਾਲ ਲੁਧਿਆਣਾ ਦੇ ਪਿੰਡ ਜੱਸੋਵਾਲ ਚ ਰਹਿਣ ਵਾਲੇ ਗੁਰਮੇਲ ਸਿੰਘ ਨੂੰ ਉਸ ਦੀ ਭੈਣ ਦੇ ਨਾਲ ਹੁਣ ਮਿਲਾਇਆ ਜਾ ਰਿਹਾ ਹੈ ਜੋ ਕਿ ਵੰਡ ਸਮੇਂ ਅਲੱਗ ਹੋ ਗਏ ਸਨ।
25 ਅਕਤੂਬਰ ਨੂੰ ਗੁਰਮੇਲ ਸਿੰਘ ਦਾ ਪਾਸਪੋਟ ਬਣਨਾਂ ਹੈ ਅਤੇ ਉਸ ਤੋਂ ਬਾਅਦ ਉਹ ਪਾਕਿਸਤਾਨ ਜਾਣਗੇ, ਆਪਣੀ ਭੈਣ ਨੂੰ ਮਿਲਣ ਨੂੰ ਮਿਲਣ ਲਈ ਗੁਰਮੇਲ ਸਿੰਘ ਕਾਫੀ ਉਤਸ਼ਾਹਿਤ ਹੈ ਵਧੇਰੀ ਉਮਰ ਹੋਣ ਦੇ ਬਾਵਜੂਦ ਜਦੋਂ ਵੀ ਉਹ ਆਪਣੀ ਭੈਣ ਨੂੰ ਯਾਦ ਕਰਦੇ ਤਾਂ ਅੱਖਾਂ ਨਮ ਹੋ ਜਾਂਦੀਆਂ ਹਨ। ਗੁਰਮੇਲ ਸਿੰਘ ਦੀ ਬੀਤੇ ਦਿਨੀ ਆਪਣੀ ਪਾਕਿਸਤਾਨ ਵਿਚ ਰਹਿੰਦੀ ਭੈਣ ਸਕੀਨਾ ਨਾਲ video call 'ਤੇ ਗੱਲਬਾਤ ਵੀ ਹੋਈ ਸੀ ਇਸ ਦੌਰਾਨ ਲਗਭਗ 10 ਮਿੰਟ ਤੱਕ ਦੋਵੇਂ ਭੈਣ ਭਰਾਵਾਂ ਦੀ ਗੱਲਬਾਤ ਹੋਈ ਅਤੇ ਦੋਵਾਂ ਨੇ ਇਕ ਦੂਜੇ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਜਿਸ ਤੋਂ ਬਾਅਦ ਹੁਣ ਦੋਵੇਂ ਭਾਰਤ ਪਾਕਿਸਤਾਨ ਸਰਹੱਦ ਨੇੜੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਣਗੇ।
ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁਕੀਆਂ ਨੇ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਲਈ ਤੋਹਫੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਰਸਮਾਂ ਦੇ ਮੁਤਾਬਕ ਸੰਦਾਰੇ ਵਿਚ ਭੈਣ ਨੂੰ ਬਿਸਕੁਟ ਭੇਜੇ ਜਾਂਦੇ ਹਨ ਪਰ ਉਹ ਹੁਣ ਬਿਸਕੁਟ ਤਾਂ ਨਹੀਂ ਲਿਜਾ ਸਕਦਾ ਪਰ 5-7 ਕਿਲੋ ਲੱਡੂ ਜ਼ਰੂਰ ਲੈ ਕੇ ਜਾਵੇਗਾ ਤੇ ਨਾਲ ਹੀ ਆਪਣੇ ਭਾਣਜਿਆਂ ਨੂੰ ਸ਼ਗਨ ਵੀ ਦੇਵੇਗਾ।
ਕਾਬਿਲੇਗੌਰ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਗੁਰਮੇਲ ਸਿੰਘ ਨੂੰ ਪਤਾ ਲੱਗਾ ਸੀ ਕੇ ਪਾਕਿਸਤਾਨ ਦੇ ਵਿਚ ਉਸਦੀ ਭੈਣ ਰਹਿੰਦੀ ਹੈ ਜੋ ਉਸ ਨੂੰ ਮਿਲਣ ਲਈ ਤੜਫ ਰਹੀ ਹੈ ਦੋਵੇਂ ਭੈਣ ਭਰਾਵਾਂ ਦਾ ਪਿਆਰ ਇਕ ਦੂਜੇ ਨੂੰ ਖਿੱਚਦਾ ਹੈ ਭਾਵੇਂ ਸਾਡੀ ਸਮੇਂ ਦੀਆਂ ਹਕੂਮਤਾਂ ਨੇ ਸਰਹੱਦ ਵਿਚਕਾਰ ਜ਼ਰੂਰ ਲਕੀਰ ਖਿੱਚ ਦਿਤੀ ਹੋਵੇ।
WATCH LIVE TV