Fazilka Accident News:ਰੋਡਵੇਜ਼ ਬੱਸ ਵੱਲੋਂ 10 ਮਹੀਨੇ ਦੇ ਬੱਚੇ ਨੂੰ ਕੁਚਲਣ ਦੀ ਸੀਸੀਟੀਵੀ ਆਈ ਸਾਹਮਣੇ
Advertisement
Article Detail0/zeephh/zeephh2351119

Fazilka Accident News:ਰੋਡਵੇਜ਼ ਬੱਸ ਵੱਲੋਂ 10 ਮਹੀਨੇ ਦੇ ਬੱਚੇ ਨੂੰ ਕੁਚਲਣ ਦੀ ਸੀਸੀਟੀਵੀ ਆਈ ਸਾਹਮਣੇ

Fazilka Accident News:  ਜਲਾਲਾਬਾਦ ਵਿੱਚ ਬੱਸ ਦੀ ਟੱਕਰ ਨਾਲ ਬੱਚੇ ਦੀ ਜਾਨ ਜਾਣ ਤੋਂ ਪਿਛੋਂ ਪੀੜਤ ਪਿਤਾ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।

Fazilka Accident News:ਰੋਡਵੇਜ਼ ਬੱਸ ਵੱਲੋਂ 10 ਮਹੀਨੇ ਦੇ ਬੱਚੇ ਨੂੰ ਕੁਚਲਣ ਦੀ ਸੀਸੀਟੀਵੀ ਆਈ ਸਾਹਮਣੇ

Fazilka Accident News: ਜਲਾਲਾਬਾਦ ਵਿੱਚ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ਉਪਰ ਪਿੰਡ ਪੀਰ ਮੁਹੰਮਦ ਦੇ ਨੇੜੇ ਛਬੀਲ ਪਾਣੀ ਪੀਣ ਲਈ ਮੋਟਰਸਾਈਕਲ ਸਵਾਰ ਰੁਕੇ ਪਤੀ-ਪਤਨੀ ਨੂੰ ਪਿੱਛੇ ਤੋਂ ਰੋਡਵੇਜ਼ ਬੱਸ ਨੇ ਟੱਕਰ ਮਾਰ ਦਿੱਤੀ ਸੀ। ਇਸ ਦੌਰਾਨ ਔਰਤ ਦੇ ਹੱਥੋਂ ਵਿਚੋਂ ਬੱਚਾ ਥੱਲੇ ਡਿੱਗ ਗਿਆ ਸੀ।

ਮਾਸੂਮ ਬੱਚੇ ਦੇ ਉਪਰੋਂ ਟਾਇਰ ਲੰਘਣ ਕਾਰਨ ਉਸ ਦੀ ਮੌਕੇ ਉਤੇ ਮੌਤ ਹੋ ਗਈ ਸੀ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ। ਹੁਣ ਇਸ ਦਰਦਨਾਕ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਅਣਪਛਾਤੇ ਬੱਸ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਬੱਚੇ ਦੇ ਪਿਤਾ ਪਾਲਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਪਿੰਡ ਪੰਜੇ ਕੇ ਤੋਂ ਵਾਪਸ ਘਰ ਪਿੰਡ ਫਤਹਿਗੜ੍ਹ ਮੋਟਰਸਾਈਕਲ ਉਤੇ ਸਵਾਰ ਹੋ ਕੇ ਪਰਤ ਰਹੇ ਸਨ। ਅੱਤ ਦੀ ਗਰਮੀ ਹੋਣ ਕਾਰਨ ਰਸਤੇ ਵਿੱਚ ਪੀਰ ਮੁਹੰਮਦ ਬੱਸ ਅੱਡੇ ਦੇ ਕੋਲ ਲੱਗੀ ਛਬੀਲ ਉਤੇ ਪਾਣੀ ਪੀਣ ਲਈ ਰੁਕ ਗਏ ਉਦੋਂ ਪਿੱਛੇ ਤੋਂ ਆਈ ਪੰਜਾਬ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।

ਇਸ ਦੌਰਾਨ 10 ਮਹੀਨੇ ਦੇ ਸੁਖਚੈਨ ਉਸ ਦੀ ਪਤਨੀ ਦੇ ਹੱਥ ਵਿਚੋਂ ਥੱਲੇ ਡਿੱਗ ਗਿਆ ਅਤੇ ਬੱਸ ਦੇ ਟਾਇਰ ਦੇ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਉਨ੍ਹਾਂ ਦੋਵਾਂ ਨੂੰ ਵੀ ਸੱਟਾਂ ਲੱਗੀਆਂ ਸਨ ਜਦਕਿ ਬੱਚੇ ਦੀ ਮਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਹੈ। ਉਸ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab Weather Update: ਮਾਨਸੂਨ ਦੀ ਰਫ਼ਤਾਰ ਪਈ ਮੱਠੀ! ਪੰਜਾਬ 'ਚ ਅੱਜ ਛਾਏ ਰਹਿਣਗੇ ਬੱਦਲ

ਉਧਰ ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸੇ ਦੀ ਸੂਚਨਾ ਪੁਲਿਸ ਨੂੰ ਮਿਲਣ ਤੋਂ ਬਾਅਦ ਮੌਕੇ ਉਪਰ ਪੁੱਜ ਗਈ ਸੀ। ਪੁਲਿਸ ਨੇ ਰੋਡਵੇਜ਼ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਅਣਪਛਾਤੇ ਬੱਸ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਜਲਦੀ ਹੀ ਮੁਲਜ਼ਮ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : Sukhbir Badal News: ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਏ ਪੇਸ਼; ਜਾਣੋ ਕੀ ਦਿੱਤਾ ਸਪੱਸ਼ਟੀਕਰਨ?

Trending news