Sidhu Moosewala News: ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਵੇਰਵੇ ਲੀਕ ਕਰਨ ਤੇ ਕਤਲ ਦਾ ਮੁੱਦਾ
Advertisement

Sidhu Moosewala News: ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਵੇਰਵੇ ਲੀਕ ਕਰਨ ਤੇ ਕਤਲ ਦਾ ਮੁੱਦਾ

Sidhu Moosewala News: ਪੰਜਾਬ ਬਜਟ ਇਜਲਾਸ ਦੌਰਾਨ ਅੱਜ ਮਕਬੂਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਮੁੱਦੇ ਉਤੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਕਾਨੂੰਨੀ ਵਿਵਸਥਾ ਉਤੇ ਪੰਜਾਬ ਸਰਕਾਰ ਨੂੰ ਘੇਰਿਆ। ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਭ ਦਾ ਭਾਂਡਾ ਪਿਛਲੀਆਂ ਸਰਕਾਰਾਂ ਉਤੇ ਭੰਨ੍ਹਿਆ ਹੈ। ਇਜਲਾਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ, ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਮੰਤਰੀਆਂ ਵਿਚ ਬਹਿਸਬਾਜ਼ੀ ਵੀ ਹੋਈ।

Sidhu Moosewala News: ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਵੇਰਵੇ ਲੀਕ ਕਰਨ ਤੇ ਕਤਲ ਦਾ ਮੁੱਦਾ

Punjab Minister Aman Arora and Kuldeep Dhaliwal on Sidhu Moosewala News: ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ (Punjab Budget Session 2023) ਦੌਰਾਨ ਅੱਜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। 

ਇਸ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਪੰਜਾਬ ਦੀ ਡਗਮਗਾ ਰਹੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਸੱਤਾਧਾਰੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੈਸ਼ਨ ਦੌਰਾਨ ਕਿਹਾ ਕਿ, ''ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕਰਨ ਦੇ ਵੇਰਵੇ ਟਵਿੱਟਰ ਰਾਹੀਂ ਨਸ਼ਰ ਕੀਤਾ ਗਏ। ਇਸ ਮਗਰੋਂ ਇਹ ਕਤਲ ਕਾਂਡ ਹੋਇਆ। 

ਇਸ ਮਗਰੋਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ''ਸੁਰੱਖਿਆ ਘਟਾਉਣ ਜਾਂ ਵਧਾਉਣ ਸਬੰਧੀ ਗੱਲਾਂ ਤਾਂ ਜਨਤਾ ਵਿੱਚ ਆ ਹੀ ਜਾਂਦੀਆਂ ਹਨ, ਇਸ ਵਿੱਚ ਕੋਈ ਵੱਡੀ ਗੱਲ ਨਹੀਂ।'' ਉਨ੍ਹਾਂ ਨੇ ਅੱਗੇ ਕਿਹਾ, ''ਸਿੱਧੂ ਮੂਸੇਵਾਲਾ ਸਾਡਾ ਵੀ ਛੋਟਾ ਭਰਾ ਸੀ ਤੇ ਅਸੀਂ ਵੀ ਉਸ ਦੇ ਫੈਨਸ ਸੀ ਪਰ ਉਸ ਕੋਲ ਬੁਲਟ ਪਰੂਫ ਗੱਡੀ ਵੀ ਸੀ ਤੇ ਉਹ ਲੈ ਕੇ ਨਹੀਂ ਗਏ ਅਤੇ ਦੋ ਸੁਰੱਖਿਆ ਮੁਲਾਜ਼ਮ ਵੀ ਨਾਲ ਲੈ ਕੇ ਨਹੀਂ ਗਏ।'' ਉਨ੍ਹਾਂ ਨੇ ਕਿਹਾ ਕਿ, ''ਉਸ ਦੇ ਮਾਪਿਆਂ ਤੋਂ ਪੁੱਛੋਂ ਉਸ ਕੋਲ ਇਕ ਬੁਲਟ ਪਰੂਫ ਗੱਡੀ ਸੀ ਤੇ ਦੋ ਸੁਰੱਖਿਆ ਮੁਲਾਜ਼ਮ ਸੀ ਉਹ ਨਾਲ ਨਹੀਂ ਲੈ ਕੇ ਗਿਆ।'' 

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ 'ਤੇ ਭਖੀ ਸਿਆਸਤ, ਭਾਜਪਾ ਨੇ ਚੁੱਕੇ ਸਵਾਲ

ਇਸ ਮੌਕੇ ਪੰਜਾਬ ਵਿਧਾਨ ਸਭਾ (Punjab Budget Session 2023) ਵਿੱਚ ਅਮਨ ਅਰੋੜਾ ਨੇ ਵਿਰੋਧੀ ਧਿਰ ਉਤੇ ਨਫ਼ਰਤ ਦੇ ਬੀਜ ਬੀਜਣ ਦੇ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਿੱਧੂ ਮੂਸੇਵਾਲਾ ਦੀ ਮੌਤ ਉਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ, ''ਪੰਜਾਬ ਸਰਕਾਰ ਪਹਿਲਾਂ ਬੀਜੇ ਗਏ ਕੰਡੇ ਚੁੱਗ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਨੂੰ ਅਜੇ ਦੋ ਮਹੀਨੇ ਹੋਏ ਸਨ ਤਾਂ ਇਹ ਵੱਡੀ ਘਟਨਾ ਵਾਪਰ ਗਈ।'' ਉਨ੍ਹਾਂ ਨੇ ਕਿਹਾ ਕਿ, ''ਗੈਂਗਸਟਰਾਂ ਨੂੰ ਲੰਮੇ ਸਮੇਂ ਤੋਂ ਪੁਸ਼ਤਪਨਾਹੀ ਮਿਲ ਰਹੀ ਸੀ।''  ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਾਂਗਰਸ ਉਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ, ''ਕਾਂਗਰਸ ਨੇ ਲਾਸ਼ਾਂ ਉਤੇ ਸਿਆਸਤ ਕੀਤੀ ਹੈ।''

ਇਹ ਵੀ ਪੜ੍ਹੋ : GNDU ਦੇ ਬਾਹਰ ਲਿਖੇ ਗਏ ਖਾਲਿਸਤਾਨ ਦੇ ਨਾਅਰੇ: ਪੰਨੂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਦਿੱਤੀ ਇਹ ਨਸੀਹਤ!

(For more news apart from Punjab Minister Aman Arora and Kuldeep Dhaliwal on Sidhu Moosewala, stay tuned to Zee PHH)

Trending news