Parliament Monsoon Session 2023: ਰਾਘਵ ਚੱਢਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਰਾਜ ਸਭਾ ਦੀ ਰੂਲ ਬੁਕ ਦੇ ਮੁਤਾਬਕ ਮੈਂਬਰ ਦਾ ਨਾਮ ਪ੍ਰਸ੍ਤਾਵਿਤ ਕੀਤਾ ਜਾ ਸਕਤਾ ਹੈ ਅਤੇ ਕੋਈ ਵੀ ਮੈਂਬਰ ਨਾਮ ਪ੍ਰਸ੍ਤਾਵਿਤ ਕਰ ਸਕਦਾ ਹੈ।
Trending Photos
Parliament Monsoon Session 2023, Raghav Chadha News: ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਦੇ ਖਿਲਾਫ ਦਿੱਲੀ ਸੇਵਾ ਬਿੱਲ 'ਤੇ ਪ੍ਰਸਤਾਵਿਤ ਸਿਲੈਕਟ ਕਮੇਟੀ ਵਿੱਚ ਸਹਿਮਤੀ ਦੇ ਬਗੈਰ ਮਤੇ 'ਚ ਨਾਮ ਪਾਉਣ ਦੇ ਇਲਜ਼ਾਮ ਲੱਗੇ ਹਨ ਅਤੇ ਹੁਣ ਇਸਦਾ ਜਵਾਬ ਦਿੰਦਿਆਂ, ਉਨ੍ਹਾਂ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਨੂੰ ਕਾਗਜਾਤ ਪੇਸ਼ ਕਰਨ ਦੀ ਚੁਣੌਤੀ ਦਿੱਤੀ।
ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਉਨ੍ਹਾਂ 'ਤੇ ਝੂਠੇ ਮਾਮਲੇ ਪਾ ਕੇ ਮੈਂਬਰਸ਼ਿਪ ਖਤਮ ਕਰਨਾ ਚਾਹੁੰਦੀ ਹੈ ਅਤੇ ਇਹ ਉਨ੍ਹਾਂ ਵੱਲੋਂ ਸਾਜਿਸ਼ ਰਚੀ ਗਈ ਹੈ। ਦੱਸ ਦਈਏ ਕਿ ਬੀਜੇਪੀ ਵੱਲੋਂ ਰਾਘਵ ਚੱਢਾ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਮਤੇ 'ਚ ਬਿਨਾ ਇਜਾਜਤ MPs ਦਾ ਨਾਮ ਪਾ ਕੇ ਫਰਜੀਵਾੜਾ ਕੀਤਾ ਗਿਆ ਸੀ।
ਇਸਦੇ ਜਵਾਬ ਵਿੱਚ ਰਾਘਵ ਚੱਢਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਰਾਜ ਸਭਾ ਦੀ ਰੂਲ ਬੁਕ ਦੇ ਮੁਤਾਬਕ ਮੈਂਬਰ ਦਾ ਨਾਮ ਪ੍ਰਸ੍ਤਾਵਿਤ ਕੀਤਾ ਜਾ ਸਕਤਾ ਹੈ ਅਤੇ ਕੋਈ ਵੀ ਮੈਂਬਰ ਨਾਮ ਪ੍ਰਸ੍ਤਾਵਿਤ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ "ਮੈਨੂੰ ਪੇਪਰ ਦਿਖਾਓ ਜਿਸ ਤੇ ਦਸਤਖ਼ਤ ਨੇ, ਮੇਰੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਮੈਂ ਕੋਈ ਹਸਤਾਖਰ ਜਾਮਾ ਹੀ ਨਹੀਂ ਕਰਵਾਏ।" ਦੱਸਣਯੋਗ ਹੈ ਕਿ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਸਾਂਸਦ ਰਾਘਵ ਚੱਢਾ ਨੂੰ ਨੋਟਿਸ ਭੇਜਿਆ ਗਿਆ ਸੀ।
ਕੀ ਹੈ ਭਾਜਪਾ ਦੀ ਸ਼ਿਕਾਇਤ?
ਦੱਸ ਦਈਏ ਕਿ ਦਿੱਲੀ ਸੇਵਾ ਬਿੱਲ 7 ਅਗਸਤ ਨੂੰ ਰਾਤ 10 ਵਜੇ ਰਾਜ ਸਭਾ ਵਿੱਚ ਪਾਸ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ 'ਆਪ' ਦੇ ਸਾਂਸਦ ਰਾਘਵ ਚੱਢਾ ਵੱਲੋਂ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਰੱਖਿਆ ਗਿਆ ਸੀ। ਇਸ ਦੌਰਾਨ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਕਿਹਾ ਗਿਆ ਸੀ ਕਿ ਰਾਘਵ ਚੱਢਾ ਵੱਲੋਂ ਮਤੇ 'ਤੇ 5 ਸੰਸਦ ਮੈਂਬਰਾਂ ਦੇ ਜਾਅਲੀ ਦਸਤਖਤ ਕੀਤੇ ਗਏ ਹਨ ਅਤੇ ਦੋ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦਸਤਖ਼ਤ ਨਹੀਂ ਕੀਤੇ ਗਏ ਅਤੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਅਜਿਹੇ 'ਚ ਡਿਪਟੀ ਸਪੀਕਰ ਹਰੀਵੰਸ਼ ਵੱਲੋਂ ਵੀ ਕਿਹਾ ਗਿਆ ਕਿ ਉਨ੍ਹਾਂ ਕੋਲ 4 ਮੈਂਬਰ ਪਹਿਲਾਂ ਹੀ ਸ਼ਿਕਾਇਤ ਕਰ ਚੁੱਕੇ ਹਨ।
ਰਾਘਵ ਚੱਢਾ ਨੇ ਜਵਾਬ ਵਿੱਚ ਕੀ ਕਿਹਾ?
'ਆਪ' ਲੀਡਰ ਰਾਘਵ ਚੱਢਾ ਵੱਲੋਂ 7 ਅਗਸਤ ਨੂੰ ਹੀ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਸੀ ਅਤੇ ਕਿਹਾ ਸੀ ਕਿ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੀ ਤਜਵੀਜ਼ 'ਤੇ ਦਸਤਖਤ ਦੀ ਲੋੜ ਨਹੀਂ ਹੁੰਦੀ ਅਤੇ ਇਹ ਨਿਯਮ ਰੂਲ ਬੁੱਕ ਵਿੱਚ ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ: What is Delhi Services Bill? ਕੀ ਹੈ ਦਿੱਲੀ ਸੇਵਾ ਬਿੱਲ ਤੇ ਕੀ ਹੋਵੇਗਾ ਇਸਦਾ ਭਾਰਤ ਦੀ ਰਾਜਧਾਨੀ 'ਤੇ ਪ੍ਰਭਾਵ?
(For more news apart from Parliament Monsoon Session 2023, Raghav Chadha News, stay tuned to Zee PHH)