Pakistan News: ਪਾਕਿਸਤਾਨ 'ਚ ਖ਼ੈਬਰ ਪਖ਼ਤੁਨਖ਼ਵਾ ਥਾਣੇ 'ਤੇ ਆਤਮਘਾਤੀ ਹਮਲਾ; 8 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮੌਤ
Advertisement
Article Detail0/zeephh/zeephh1666846

Pakistan News: ਪਾਕਿਸਤਾਨ 'ਚ ਖ਼ੈਬਰ ਪਖ਼ਤੁਨਖ਼ਵਾ ਥਾਣੇ 'ਤੇ ਆਤਮਘਾਤੀ ਹਮਲਾ; 8 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮੌਤ

ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ 'ਚ ਸੋਮਵਾਰ ਨੂੰ ਇੱਕ ਪੁਲਿਸ ਸਟੇਸ਼ਨ 'ਤੇ ਹੋਏ 'ਆਤਮਘਾਤੀ ਹਮਲੇ' 'ਚ ਅੱਠ ਪੁਲਿਸ ਕਰਮਚਾਰੀਆਂ ਸਮੇਤ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਹ ਧਮਾਕਾ ਸਵਾਤ ਘਾਟੀ ਦੇ ਕਾਬਲ ਪੁਲਿਸ ਸਟੇਸ਼ਨ 'ਤੇ ਹੋਇਆ।

Pakistan News: ਪਾਕਿਸਤਾਨ 'ਚ ਖ਼ੈਬਰ ਪਖ਼ਤੁਨਖ਼ਵਾ ਥਾਣੇ 'ਤੇ ਆਤਮਘਾਤੀ ਹਮਲਾ; 8 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮੌਤ

Pakistan Police Station blast News: ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ 'ਚ ਸੋਮਵਾਰ ਨੂੰ ਇੱਕ ਪੁਲਿਸ ਸਟੇਸ਼ਨ 'ਤੇ ਹੋਏ 'ਆਤਮਘਾਤੀ ਹਮਲੇ' 'ਚ ਅੱਠ ਪੁਲਿਸ ਕਰਮਚਾਰੀਆਂ ਸਮੇਤ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਹ ਧਮਾਕਾ ਸਵਾਤ ਘਾਟੀ ਦੇ ਕਾਬਲ ਪੁਲਿਸ ਸਟੇਸ਼ਨ 'ਤੇ ਹੋਇਆ। 

ਪੁਲਿਸ ਸਟੇਸ਼ਨ ਕੰਪਲੈਕਸ ਵਿੱਚ ਅੱਤਵਾਦ ਵਿਰੋਧੀ ਵਿਭਾਗ ਅਤੇ ਇੱਕ ਮਸਜਿਦ ਵੀ ਹੈ। ਖੈਬਰ ਪਖਤੂਨਖਵਾ (ਕੇਪੀ) ਦੇ ਪੁਲਿਸ ਇੰਸਪੈਕਟਰ ਜਨਰਲ ਅਖਤਰ ਹਯਾਤ ਖਾਨ ਨੇ ਕਿਹਾ ਕਿ ਸੁਰੱਖਿਆ ਅਧਿਕਾਰੀ ਪੂਰੇ ਸੂਬੇ ਵਿੱਚ "ਹਾਈ ਅਲਰਟ" 'ਤੇ ਹਨ।

ਇਹ ਵੀ ਪੜ੍ਹੋ: Punjab Corona Update: ਪੰਜਾਬ 'ਚ ਕੋਰੋਨਾ ਦਾ ਕਹਿਰ; 131 ਨਵੇਂ ਮਾਮਲੇ ਆਏ ਸਾਹਮਣੇ, 4 ਮਰੀਜ਼ਾਂ ਦੀ ਹੋਈ ਮੌਤ

ਪੁਲਿਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਪਾਕਿਸਤਾਨੀ ਤਾਲਿਬਾਨ ਨੇ ਸਰਕਾਰ ਨਾਲ ਜੰਗਬੰਦੀ ਖਤਮ ਹੋਣ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿੱਚ ਇਸ ਤਰ੍ਹਾਂ ਦੇ ਹਮਲਿਆਂ ਦਾ ਦਾਅਵਾ ਕੀਤਾ ਹੈ। ਰਿਪੋਰਟ ਦੇ ਅਨੁਸਾਰ

ਜ਼ਿਲ੍ਹਾ ਪੁਲਿਸ ਅਧਿਕਾਰੀ ਸ਼ਫੀ ਉੱਲਾ ਗੰਡਾਪੁਰ (ਡੀਪੀਓ) ਨੇ ਦੱਸਿਆ ਕਿ ਥਾਣੇ ਦੇ ਅੰਦਰ ਦੋ ਧਮਾਕੇ ਹੋਏ, ਜਿਸ ਕਾਰਨ ਇਮਾਰਤ ਢਹਿ ਗਈ। ਸੀਟੀਡੀ ਦੇ ਡੀਆਈਜੀ ਖਾਲਿਦ ਸੋਹੇਲ ਨੇ ਦੱਸਿਆ ਕਿ ਇਮਾਰਤ ਢਹਿ ਗਈ ਅਤੇ ਕਈ ਲੋਕ ਮਲਬੇ ਹੇਠਾਂ ਦੱਬ ਗਏ। ਜ਼ਖਮੀਆਂ ਨੂੰ ਸੈਦੂ ਸ਼ਰੀਫ ਟੀਚਿੰਗ ਹਸਪਤਾਲ ਲਿਜਾਇਆ ਗਿਆ।

Trending news