Coronavirus China: ਚੀਨ 'ਚ ਕੋਰੋਨਾ ਵਿਸਫੋਟ, ਸ਼ਮਸ਼ਾਨਘਾਟ ਦੇ ਬਾਹਰ ਲਾਸ਼ਾਂ ਦੀਆਂ ਲੰਬੀਆਂ ਕਤਾਰਾਂ
Advertisement

Coronavirus China: ਚੀਨ 'ਚ ਕੋਰੋਨਾ ਵਿਸਫੋਟ, ਸ਼ਮਸ਼ਾਨਘਾਟ ਦੇ ਬਾਹਰ ਲਾਸ਼ਾਂ ਦੀਆਂ ਲੰਬੀਆਂ ਕਤਾਰਾਂ

ਚੀਨ ਦੇ ਸ਼ੇਨਯਾਂਗ ਸ਼ਹਿਰ ਦੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਅੰਤਿਮ ਸਸਕਾਰ ਲਈ ਲਾਸ਼ਾਂ ਨਾਲ ਕਮਰੇ ਭਰੇ ਹੋਏ ਹਨ।

Coronavirus China: ਚੀਨ 'ਚ ਕੋਰੋਨਾ ਵਿਸਫੋਟ, ਸ਼ਮਸ਼ਾਨਘਾਟ ਦੇ ਬਾਹਰ ਲਾਸ਼ਾਂ ਦੀਆਂ ਲੰਬੀਆਂ ਕਤਾਰਾਂ

Coronavirus China Updates: ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਕੋਵਿਡ ਕਰਕੇ ਦੇਸ਼ 'ਚ ਚਾਰੋਂ ਪਾਸੇ ਹਾਹਾਕਾਰ ਮੱਚਿਆ ਹੋਇਆ ਹੈ। ਕੋਰੋਨਾ ਕਰਕੇ ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਹਾਲਾਤ ਅਜਿਹੇ ਹਨ ਕਿ ਹੁਣ ਕਬਰਾਂ ਦੀ ਵੀ ਘਾਟ ਦੇਖੀ ਜਾ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਕ ਸ਼ਮਸ਼ਾਨਘਾਟ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਲਾਸ਼ਾਂ ਰੱਖਣ ਲਈ ਵੀ ਥਾਂ ਨਹੀਂ ਬਚੀ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਰਿਪੋਰਟਾਂ ਦਾ ਕਹਿਣਾ ਹੈ ਕਿ ਚੀਨ ਦੀ ਸਰਕਾਰ ਕੋਰੋਨਾ 'ਤੇ ਕਾਬੂ ਪਾਉਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। 

ਦੱਸ ਦਈਏ ਕਿ ਚੀਨ ਦੇ ਲਿਓਨਿੰਗ ਸੂਬੇ ਦੇ ਸ਼ੇਨਯਾਂਗ ਸ਼ਹਿਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਨਜ਼ਰ ਜਾ ਰਹੀ ਹੈ ਕਿਉਂਕਿ ਇੱਥੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਮ੍ਰਿਤਕ ਦੇਹ ਦੇ ਅੰਤਿਮ ਸਸਕਾਰ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਤੇ ਕਬਰਾਂ ਦੇ ਰੇਟ ਵੀ ਅਸਮਾਨ ਛੂਹ ਰਹੇ ਹਨ। 

ਇਸੇ ਤਰ੍ਹਾਂ ਚੀਨ ਦੇ ਸ਼ੇਨਯਾਂਗ ਸ਼ਹਿਰ ਦੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਅੰਤਿਮ ਸਸਕਾਰ ਲਈ ਲਾਸ਼ਾਂ ਨਾਲ ਕਮਰੇ ਭਰੇ ਹੋਏ ਹਨ। ਲੋਕਾਂ ਨੂੰ ਅੰਤਿਮ ਸੰਸਕਾਰ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। 

ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਬਾਰੇ ਸੰਸਥਾ ਦਾ ਅੰਕੜਾ ਚੀਨ ਵੱਲੋਂ ਮਾਮਲਿਆਂ ਦੀ ਘੱਟ ਰਿਪੋਰਟਿੰਗ ਕਾਰਨ ਘੱਟ ਗਿਆ ਹੈ। 

ਇਹ ਵੀ ਪੜ੍ਹੋ: Rahul Gandhi in Punjab: ਪੰਜਾਬ ’ਚ ਭਾਰਤ ਜੋੜੋ ਯਾਤਰਾ ਦਾ ਅੱਜ ਦੂਜਾ ਦਿਨ, ਰਾਹੁਲ ਗਾਂਧੀ ਨੇ ਨਹੀਂ ਸਜਾਈ ਦਸਤਾਰ

WHO ਦੇ ਮੁਖੀ ਨੇ ਸਾਰੇ ਦੇਸ਼ਾਂ ਨੂੰ ਸਹੀ ਅੰਕੜੇ ਸਾਂਝੇ ਕਰਨ ਦੀ ਅਪੀਲ ਕੀਤੀ ਤਾਂ ਜੋ ਬਿਮਾਰੀ ਨੂੰ ਰੋਕਿਆ ਜਾ ਸਕੇ। ਪਿਛਲੇ ਹਫ਼ਤੇ, ਟੇਡਰੋਸ ਵੱਲੋਂ ਚੀਨ ਤੋਂ ਦੇਸ਼ ਵਿੱਚ ਕੋਵਿਡ ਹਸਪਤਾਲਾਂ 'ਚ ਦਾਖਲ ਹੋਣ ਅਤੇ ਮੌਤਾਂ ਬਾਰੇ ਭਰੋਸੇਯੋਗ ਅੰਕੜੇ ਮੰਗੇ ਗਏ ਸਨ।

ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਰਾਖੀ ਸਾਵੰਤ ਬਣੀ ਫਾਤਿਮਾ ਪਰ ਪਤੀ ਮੁੱਕਰਿਆ, ਅਦਾਕਾਰਾ ਨੇ ਕਿਹਾ, "ਮਾੜੀਆਂ ਗੱਲਾਂ ਮੇਰੇ ਨਾਲ ਹੀ ਕਿਉਂ ਵਾਪਰਦੀਆਂ ਹਨ"

(For more news apart from China's Coronavirus Updates, stay tuned to Zee PHH for more updates)

Trending news