Afghanistan and Iran War news: ਹੁਣ ਤਾਲਿਬਾਨ ਅਤੇ ਈਰਾਨ ਵਿਚਾਲੇ ਜੰਗ ਦਾ ਹੋਇਆ ਆਗਾਜ਼! ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh1715908

Afghanistan and Iran War news: ਹੁਣ ਤਾਲਿਬਾਨ ਅਤੇ ਈਰਾਨ ਵਿਚਾਲੇ ਜੰਗ ਦਾ ਹੋਇਆ ਆਗਾਜ਼! ਜਾਣੋ ਪੂਰਾ ਮਾਮਲਾ

ਈਰਾਨ ਤੇ ਅਫਗਾਨਿਸਤਾਨ ਵਿਚਕਾਰ ਚਲ ਰਹੇ ਵਿਵਾਦ ਦੌਰਾਨ ਇੱਕ ਤਾਲਿਬਾਨ ਅਧਿਕਾਰੀ ਦਾ ਵੀਡੀਓ ਵੀ ਸਾਹਮਣੇ ਆਇਆ ਹੈ। 

Afghanistan and Iran War news: ਹੁਣ ਤਾਲਿਬਾਨ ਅਤੇ ਈਰਾਨ ਵਿਚਾਲੇ ਜੰਗ ਦਾ ਹੋਇਆ ਆਗਾਜ਼! ਜਾਣੋ ਪੂਰਾ ਮਾਮਲਾ

Afghanistan's Taliban and Iran War news today: ਜਿੱਥੇ ਰੂਸ ਤੇ ਯੂਕਰੇਨ ਵਿਚਾਲੇ ਅਜੇ ਵੀ ਤਣਾਅ ਬਰਕਾਰ ਹੈ ਉੱਥੇ ਹੁਣ ਅਫ਼ਗ਼ਾਨਿਸਤਾਨ ਦੇ ਤਾਲਿਬਾਨ ਅਤੇ ਈਰਾਨ ਵਿਚਾਲੇ ਸਰਹੱਦ ਦੇ ਮੁੱਦੇ 'ਤੇ ਟਕਰਾਅ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਬੰਬਾਂ, ਤੋਪਾਂ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਜਾ ਰਿਹਾ ਹੈ। 

ਦੱਸਣਯੋਗ ਹੈ ਕਿ ਤਾਲਿਬਾਨ ਅਤੇ ਈਰਾਨ ਦੀ ਲੜਾਈ (Afghanistan's Taliban and Iran War news today) ਦਾ ਕੇਂਦਰ ਅਫਗਾਨਿਸਤਾਨ ਦੇ ਨਿਮਰੋਜ਼ ਸੂਬੇ ਦੀ ਸਸੋਲੀ ਸਰਹੱਦੀ ਚੌਕੀ ਹੈ ਜਿਸਦੇ ਆਲੇ-ਦੁਆਲੇ ਦੋਵਾਂ ਦੇਸ਼ਾਂ ਦੇ ਲੜਾਕੇ ਇੱਕ ਦੂਜੇ 'ਤੇ ਹਮਲੇ ਕਰ ਰਹੇ ਹਨ। 

Afghanistan's Taliban and Iran War news today: ਜੰਗ ਦਾ ਕਾਰਨ ਕੀ? 

ਜ਼ਿਕਰਯੋਗ ਹੈ ਕਿ ਅਫ਼ਗ਼ਾਨਿਸਤਾਨ ਦੇ ਤਾਲਿਬਾਨ ਅਤੇ ਈਰਾਨ ਵਿਚਾਲੇ ਇਸ ਵਿਵਾਦ ਦਾ ਕਾਰਨ ਹੇਲਮੰਡ ਨਦੀ ਦਾ ਪਾਣੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਈਰਾਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਤਾਲਿਬਾਨੀ ਪਿੱਛੇ ਨਹੀਂ ਹਟੇ ਅਤੇ ਪਾਣੀ ਦਾ ਵਹਾਅ ਨਹੀਂ ਵਧਾਇਆ ਗਿਆ ਤਾਂ ਉਹ ਭਾਰੀ ਤਾਕਤ ਦੀ ਵਰਤੋਂ ਕਰਨਗੇ।  

ਇਹ ਵੀ ਪੜ੍ਹੋ: ਕੈਨੇਡਾ 'ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ

ਇਸ ਦੌਰਾਨ ਤਾਲਿਬਾਨ ਆਪਣੀ ਜ਼ਮੀਨ ਤੋਂ ਇੱਕ ਇੰਚ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ ਅਤੇ ਤਾਲਿਬਾਨ ਆਗੂ ਈਰਾਨ ਦਾ ਮਜ਼ਾਕ ਉਡਾ ਰਹੇ ਹਨ। ਅਫਗਾਨਿਸਤਾਨ ਤੋਂ ਪਾਣੀ ਦੇ ਵਹਾਅ ਵਿੱਚ ਰੁਕਾਵਟ ਕਰਕੇ ਈਰਾਨ ਦੇ ਦੱਖਣ-ਪੂਰਬੀ ਸੂਬੇ ਸਿਸਤਾਨ ਅਤੇ ਬਲੋਚਿਸਤਾਨ ਵਿਖੇ ਸੈਂਕੜੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। 

ਈਰਾਨ ਤੇ ਅਫਗਾਨਿਸਤਾਨ ਵਿਚਕਾਰ ਚਲ ਰਹੇ ਵਿਵਾਦ ਦੌਰਾਨ ਇੱਕ ਤਾਲਿਬਾਨ ਅਧਿਕਾਰੀ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਤਾਲਿਬਾਨੀ ਅਧਿਕਾਰੀ ਪਾਣੀ ਦੇ ਸਰੋਤ ਦੇ ਕੋਲ ਬਾਲਟੀ ਫੜੀ ਖੜ੍ਹਾ ਹੈ ਤੇ ਕਹਿੰਦਾ ਹੈ ਕਿ ਉਹ ਈਰਾਨ ਨੂੰ ਪਾਣੀ ਦੇਣਾ ਚਾਹੁੰਦਾ ਹੈ। ਇਸਦੇ ਨਾਲ ਹੀ ਉਸਨੇ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਮਜ਼ਾਕ ਵੀ ਉਡਾਇਆ ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। 

ਇਹ ਵੀ ਪੜ੍ਹੋ: Punjab News: ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਬਾਦਲਾਂ ਦੀ ਕੋਠੀ ਦੇ ਬਾਹਰ ਕੀਤੀ ਨਾਅਰੇਬਾਜ਼ੀ, ਦਿੱਤੀ ਚਿਤਾਵਨੀ

Trending news