Diljit Dosanjh-Nimrat Khaira Jodi: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ 'ਜੋੜੀ' ਵਿਦੇਸ਼ਾਂ 'ਚ ਵੀ ਛਾਈ
Advertisement
Article Detail0/zeephh/zeephh1689103

Diljit Dosanjh-Nimrat Khaira Jodi: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ 'ਜੋੜੀ' ਵਿਦੇਸ਼ਾਂ 'ਚ ਵੀ ਛਾਈ

Diljit Dosanjh-Nimrat Khaira Jodi: ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਉਨ੍ਹਾਂ ਦੀ ਜੀਵਨ ਉਤੇ ਆਧਾਰਿਤ ਬਣੀ ਪੰਜਾਬੀ ਫਿਲਮ 'ਜੋੜੀ' ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਕਾਫੀ ਛਾਈ ਹੋਈ ਹੈ।

Diljit Dosanjh-Nimrat Khaira Jodi: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ 'ਜੋੜੀ' ਵਿਦੇਸ਼ਾਂ 'ਚ ਵੀ ਛਾਈ

Diljit Dosanjh-Nimrat Khaira Jodi : ਕਾਨੂੰਨੀ ਅੜਚਨਾਂ ਤੋਂ ਬਾਅਦ ਰਿਲੀਜ਼ ਹੋਈ ਪੰਜਾਬੀ ਫਿਲਮ 'ਜੋੜੀ' ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਤੇ ਨਿਮਰਤ ਖਹਿਰਾ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਦੀ ਅਦਾਕਾਰੀ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਜੋੜੀ ਨੇ ਦਰਸ਼ਕਾਂ ਦੇ ਦਿਲਾਂ ਨੂੰ ਵੀ ਮੋਹ ਲਿਆ ਹੈ।

ਇੱਕ ਰਿਪੋਰਟ ਦੇ ਮੁਤਾਬਕ ਪੰਜਾਬੀ ਫ਼ਿਲਮ 'ਜੋੜੀ' ਨੇ ਅਮਰੀਕਾ ਵਿੱਚ ਸਿਰਫ਼  125 ਸਕ੍ਰੀਨਾਂ 'ਤੇ ਰਿਲੀਜ਼ ਹੋਣ ਮਗਰੋਂ ਪਹਿਲੇ ਦੋ ਦਿਨਾਂ ਵਿੱਚ $734,000 ਦੀ ਕਮਾਈ ਕੀਤੀ। ਕੌਮਾਂਤਰੀ ਬਾਜ਼ਾਰ ਵਿੱਚ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਲਈ ਇਹ ਬਹੁਤ ਵੱਡੀ ਗਿਣਤੀ ਹੈ। ਹਾਲਾਂਕਿ ਫ਼ਿਲਮ 'ਜੋੜੀ' ਨੇ ਬਾਕਸ ਆਫਿਸ ਉਪਰ ਹੌਲੀ ਸ਼ੁਰੂਆਤ ਕੀਤੀ। ਫ਼ਿਲਮ ਸਿਰਫ਼ 65 ਲੱਖ ਰੁਪਏ ਦੀ ਕਮਾਈ ਕਰ ਸਕੀ ਪਰ ਰਿਲੀਜ਼ ਦੇ ਚਾਰ ਦਿਨਾਂ ਬਾਅਦ ਫ਼ਿਲਮ ਨੇ ਰਫਤਾਰ ਫੜ੍ਹਦੇ ਹੋਏ ਘਰੇਲੂ ਬਾਜ਼ਾਰ ਵਿੱਚ 4 ਕਰੋੜ ਰੁਪਏ ਦੀ ਕਮਾਈ ਕੀਤੀ।

ਫ਼ਿਲਮ 'ਜੋੜੀ' ਦੀ ਓਵਰਸੀਜ਼ ਕੁਲੈਕਸ਼ਨ 8 ਕਰੋੜ ਰੁਪਏ ਹੈ, ਜਿਸ ਨਾਲ ਇਸ ਦੀ ਕੁੱਲ ਕੁਲੈਕਸ਼ਨ 12 ਕਰੋੜ ਰੁਪਏ ਹੋ ਗਈ ਹੈ। ਹਾਲ ਹੀ 'ਚ ਸਥਾਨਕ ਅਦਾਲਤ ਨੇ ਫ਼ਿਲਮ 'ਜੋੜੀ' ਦੀ ਰਿਲੀਜ਼ ਉਪਰ ਰੋਕ ਲਗਾ ਦਿੱਤੀ ਸੀ। ਘਰੇਲੂ ਬਾਜ਼ਾਰ 'ਚ ਰਿਲੀਜ਼ ਹੋਣ ਤੋਂ ਪਹਿਲਾਂ ਜੋੜੀ ਚਰਚਾ ਦਾ ਵਿਸ਼ਾ ਬਣ ਗਈ ਸੀ। ਇਹ ਫ਼ਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਉਨ੍ਹਾਂ ਦੀ ਦੂਜੀ ਪਤਨੀ ਬੀਬੀ ਅਮਰਜੋਤ ਕੌਰ ਦੇ ਜੀਵਨ ਉਪਰ ਚਾਨਣਾ ਪਾਉਂਦੀ ਹੈ।

ਇਹ ਵੀ ਪੜ੍ਹੋ : Viral Video: ਸਪੀਕਰ ਨੇ ਬੋਲਣ ਨਹੀਂ ਦਿੱਤਾ ਤਾਂ ਗੁੱਸੇ 'ਚ ਆਏ ਸੰਸਦ ਮੈਂਬਰ ਨੇ ਸਭ ਦੇ ਸਾਹਮਣੇ ਲਾਹ ਦਿੱਤੇ ਕੱਪੜੇ, ਵੇਖੋ ਵਾਇਰਲ ਵੀਡੀਓ

ਇਸ਼ਦੀਪ ਰੰਧਾਵਾ ਵੱਲੋਂ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਫਿਲਮ ਕਾਨੂੰਨੀ ਮੁਸ਼ਕਲਾਂ ਵਿੱਚ ਘਿਰ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਨੇ ਪਹਿਲਾਂ ਹੀ ਚਮਕੀਲਾ ਦੀ ਬਾਇਓਪਿਕ ਬਣਾਉਣ ਦੇ ਵਿਸ਼ੇਸ਼ ਅਧਿਕਾਰ ਪਹਿਲਾਂ ਹੀ ਉਸ ਦੇ ਪਿਤਾ ਗੁਰਦੇਵ ਸਿੰਘ ਨੂੰ ਵੇਚ ਦਿੱਤੇ ਹਨ। ਇਸ ਫ਼ਿਲਮ ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਸਣੇ ਕੌਮਾਂਤਰੀ ਬਾਜ਼ਾਰ ਤੇ ਬਿਲਬੋਰਡ ਉਪਰ ਵੀ ਸਫਲਤਾ ਮਿਲੀ ਹੈ। ਵਿਦੇਸ਼ ਵਿੱਚ ਵੀ ਲੋਕ ਇਸ ਫ਼ਿਲਮ ਨੂੰ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : Jalandhar bypoll election 2023: ਜਲੰਧਰ ਚੋਣਾਂ 'ਚ ਸ਼ਕਤੀਮਾਨ ਬਣ ਘੁੰਮ ਰਿਹਾ ਨੀਟੂ ਸ਼ਟਰਾਂ ਵਾਲਾ, 'ਕਹਿੰਦਾ 4 ਘੰਟਿਆਂ 'ਚ ਚੱਕ ਦੇਊਂ ਗਰੀਬੀ'

 

 

Trending news