ਦਿਲਜੀਤ ਦੁਸਾਂਝ ਨੇ ਕੀਤਾ ਕਿਨੌਰ 'ਚ ਹਿਮਾਚਲੀ ਡਾਂਸ; ਦੇਖੋ ਪਹਾੜੀ ਡਾਂਸ ਦੀਆਂ ਖੂਬਸੂਰਤ ਤਸਵੀਰਾਂ
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਕਿਨੌਰ ਜ਼ਿਲ੍ਹੇ 'ਚ ਪਹਾੜੀ ਲੋਕਾਂ ਨਾਲ ਹਿਮਾਚਲੀ ਡਾਂਸ ਕਰਦੇ ਹੋਏ ਨਜ਼ਰ ਆਏ।
ਪੰਜਾਬੀ ਗਾਇਕ ਨੇ ਹੱਥ ਜੋੜ ਕੇ ਕਿਨੌਰ ਵਾਸੀਆਂ ਦਾ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ।
ਪੰਜਾਬੀ ਗਾਇਕ ਇਸ ਤੋਂ ਪਹਿਲਾਂ ਇੱਕ ਹਿਮਾਚਲ ਪ੍ਰਦੇਸ਼ ਦੇ ਮੰਦਿਰ ਵਿੱਚ ਪੂਜਾ ਕਰਦੇ ਹੋਏ ਵੀ ਨਜ਼ਰ ਆਏ ਸਨ।
ਪੰਜਾਬੀ ਗਾਇਕ ਤੇ ਕਲਾਕਾਰ ਦਿਲਜੀਤ ਦੁਸਾਂਝ ਪਹਾੜਾਂ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਪੁੱਜੇ ਹੋਏ ਹਨ।
ਦਿਲਜੀਤ ਦੁਸਾਂਝ ਹਿਮਾਚਲ ਪ੍ਰਦੇਸ਼ ਵਿੱਚ ਪਹਾੜੀ ਇਲਾਕੇ ਵਿੱਚ ਸੁਹਾਵਣੇ ਮੌਸਮ ਦਾ ਲੁਤਫ ਲੈਣ ਲਈ ਪੁੱਜੇ ਹੋਏ ਹਨ।
ਦਿਲਜੀਤ ਦੁਸਾਂਝ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੇ ਹਨ ਤੇ ਫੈਨਸ ਵੀ ਉਨ੍ਹਾਂ ਦੀ ਤਸਵੀਰਾਂ ਦੀ ਉਡੀਕ ਕਰਦੇ ਰਹਿੰਦੇ ਹਨ।
ਕਿੰਨੌਰ ਹਿਮਾਚਲ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ। ਇਹ ਹਿਮਾਚਲ ਪ੍ਰਦੇਸ਼ ਦਾ ਦੂਜਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਹੈ ਅਤੇ ਇਥੋਂ ਦੇ ਲੋਕ ਅੱਜ ਵੀ ਆਪਣੀ ਅਮੀਰ ਵਿਰਾਸਤ ਨੂੰ ਸੰਭਾਲੀ ਬੈਠੇ ਹਨ।
ट्रेन्डिंग फोटोज़