ਖਾਣਾ ਖਾਣ ਦੌਰਾਨ ਟੀਵੀ ਦੇਖਣਾ ਛੋਟੇ ਤੋਂ ਲੈ ਕੇ ਵੱਡੇ ਉਮਰ ਦੇ ਹਰ ਵਿਅਕਤੀ ਲਈ ਹਾਨੀਕਾਰਕ ਹੈ ਇਹ ਤੁਹਾਡੇ ਸਰੀਰ ਵਿੱਚ ਬੁਰਾ ਪ੍ਰਭਾਵ ਪਾਉਦੇਂ ਹਨ ਇਸ ਦੌਰਾਨ ਤੁਹਾਨੂੰ ਬਹੁਤ ਸਾਰਿਆ ਬਿਮਾਰੀਆਂ ਲੱਗ ਸਕਦੀਆਂ ਹਨ।
ਖਾਣਾ ਖਾਂਦੇ ਜੇਕਰ ਟੀਵੀ ਦੇਖਣ ਦੀ ਆਦਤ ਹੈ ਤੇ ਹੁਣੇ ਇਸ ਆਦਤ ਨੂੰ ਸੁਧਾਰ ਲਉ ਕਿਉਂਕਿ ਇਹ ਤੁਹਾਡੀ ਸਿਹਤ ਲਈ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਵੀ ਖਾਣਾ ਖਾਣ ਦੌਰਾਨ ਟੀਵੀ ਦੇਖਣ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਕੁਝ ਲੋਕਾਂ ਨੂੰ ਬਚਪਨ ਤੋਂ ਹੀ ਮੋਬਾਈਲ ਜਾਂ ਟੀਵੀ ਦੇਖਣ ਦੀ ਆਦਤ ਬਣ ਜਾਂਦੀ ਹੈ ਜਿਸ ਕਾਰਨ ਬਾਅਦ ਵਿੱਚ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਟੀਵੀ ਜਾਂ ਮੋਬਾਈਲ ਫੋਨ ਦੇਖਦੇ ਹੋਏ ਖਾਣਾ-ਖਾਣ ਨਾਲ ਸਾਰਾ ਧਿਆਨ ਸਕ੍ਰੀਨ 'ਤੇ ਰਹਿੰਦਾ ਹੈ ਜਿਸ ਕਾਰਨ ਤੁਸੀ ਕਿੰਨਾ ਖਾਣਾ ਖਾਦਾ ਇਸ ਦਾ ਵੀ ਧਿਆਨ ਨਹੀਂ ਹੁੰਦਾ। ਇਸ ਨਾਲ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਫਿਰ ਚਰਬੀ ਇਕੱਠੀ ਹੋਣ ਲੱਗਦੀ ਹੈ, ਜੇਕਰ ਲੰਬੇ ਸਮੇਂ ਤੋਂ ਇਹ ਆਦਤ ਹੈ ਤੇ ਤੁਹਾਨੂੰ ਦਿਲ ਦੀਆਂ ਸਮੱਸਿਆਵਾਂ, ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਵਰਗੀਆਂ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਖਾਣਾ ਖਾਂਦੇ ਸਮੇਂ ਟੀਵੀ ਦੇਖਣ ਨਾਲੋਂ ਜ਼ਿਆਦਾ ਧਿਆਨ ਸਕ੍ਰੀਨ ਵੱਲ ਰਹਿੰਦਾ ਹੈ ਜਿਸ ਕਾਰਨ ਤੁਸੀਂ ਖਾਣਾ ਜਲਦੀ ਖਾ ਲੈਂਦੇ ਹੋ ਅਤੇ ਚੰਗੀ ਤਰ੍ਹਾਂ ਚਬਾ ਨਹੀਂ ਪਾਉਂਦੇ ਭੋਜਨ ਨੂੰ ਠੀਕ ਤਰ੍ਹਾਂ ਨਾਲ ਨਾ ਕੱਟਿਆ ਜਾਣ ਕਾਰਨ ਪੇਟ ਵਿਚ ਬਦਹਜ਼ਮੀ, ਦਰਦ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਜੇਕਰ ਤੁਸੀ ਖਾਣਾ ਖਾਣ ਦੇ ਸਮੇਂ ਟੀਵੀ ਜਾਂ ਮੋਬਾਈਲ ਦੀ ਵਰਤੋਂ ਕਰਦੇ ਹੋ ਤੇ ਇਹ ਤੁਹਾਡੀ ਸਿਹਤ ਲਈ ਸਹੀ ਨਹੀਂ ਹੈ। ਜੇਕਰ ਖਾਣਾ ਖਾਂਦੇ ਸਮੇਂ ਕੋਈ ਵੀ ਖਾਣੇ ਦਾ ਇਸ਼ਤਿਹਾਰ ਆਉਂਦਾ ਹੈ ਤਾ ਇਸ ਨਾਲ ਖਾਣ ਦੀ ਇੱਛਾ ਤੀਬਰ ਹੋ ਜਾਂਦੀ ਹੈ ਅਤੇ ਕੁਝ ਦੇਰ ਬਾਅਦ ਉਸਨੂੰ ਭੁੱਖ ਲੱਗਣ ਲੱਗਦੀ ਹੈ। ਲਗਾਤਾਰ ਕੁਝ ਨਾ ਕੁਝ ਖਾਣ ਨਾਲ ਭਾਰ ਵਧਦਾ ਹੈ ਤੇ ਫਿਰ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਜੇਕਰ ਤੁਸੀਂ ਰਾਤ ਨੂੰ ਖਾਣਾ ਖਾਂਦੇ ਸਮੇਂ ਟੀਵੀ ਜਾਂ ਮੋਬਾਈਲ ਫੋਨ ਦੇਖਦੇ ਹੋ ਤਾਂ ਇਹ ਤੁਹਾਡੀ ਨੀਂਦ ਨੂੰ ਵਿਗਾੜ ਸਕਦਾ ਹੈ। ਦਰਅਸਲ ਸਕ੍ਰੀਨ ਦੇਖਦੇ ਹੋਏ ਅਕਸਰ ਵਿਅਕਤੀ ਜ਼ਿਆਦਾ ਭੋਜਨ ਖਾ ਲੈਂਦਾ ਹੈ ਜਿਸ ਕਾਰਨ ਪੇਟ 'ਚ ਹਜ਼ਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਜਿਹੇ 'ਚ ਰਾਤ ਭਰ ਇਹ ਸਮੱਸਿਆ ਬਣੀ ਰਹਿੰਦੀ ਹੈ ਤੇ ਨੀਂਦ ਵਾਰ-ਵਾਰ ਖਰਾਬ ਹੁੰਦੀ ਹੈ।
ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ਉਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)
ट्रेन्डिंग फोटोज़