Fire broke out in Film City : ਮੁੰਬਈ ਫਿਲਮ ਸਿਟੀ 'ਚ ਸੀਰੀਅਲ ਦੇ ਸੈੱਟ 'ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
Advertisement
Article Detail0/zeephh/zeephh1604178

Fire broke out in Film City : ਮੁੰਬਈ ਫਿਲਮ ਸਿਟੀ 'ਚ ਸੀਰੀਅਲ ਦੇ ਸੈੱਟ 'ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

fire breaks out at sets of TV serial News : ਮੁੰਬਈ ਦੀ ਫਿਲਮ ਸਿਟੀ ਵਿੱਚ ਅੱਜ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਕਦਮ ਭੱਜਦੌੜ ਵਾਲਾ ਮਾਹੌਲ ਬਣ ਗਿਆ। ਅੱਗ ਲੱਗਣ ਕਾਰਨ ਟੀਵੀ ਸੀਰੀਅਲ ਸੈਟ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

Fire broke out in Film City : ਮੁੰਬਈ ਫਿਲਮ ਸਿਟੀ 'ਚ ਸੀਰੀਅਲ ਦੇ ਸੈੱਟ 'ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

fire breaks out at sets of TV serial News : ਮੁੰਬਈ ਫਿਲਮ ਸਿਟੀ 'ਚ ਟੀਵੀ ਸੀਰੀਅਲ 'ਗੁਮ ਹੈ ਕਿਸੀ ਕੇ ਪਿਆਰ ਮੇਂ' ਦਾ ਸੈੱਟ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਿਆ। ਜਾਣਕਾਰੀ ਅਨੁਸਾਰ ਪੂਰਬੀ ਗੋਰੇਗਾਂਵ ਸਥਿਤ ਫਿਲਮ ਸਿਟੀ ਤੋਂ ਇਸ ਸੈੱਟ ਨੂੰ ਲੱਗੀ ਅੱਗ ਆਸ-ਪਾਸ ਦੇ ਕਈ ਹੋਰ ਸੈੱਟਾਂ ਤੱਕ ਵੀ ਫੈਲ ਗਈ। ਇਹ ਅੱਗ ਸੀਰੀਅਲ 'ਤੇਰੀ ਮੇਰੀ ਦੂਰੀਆਂ' ਤੇ 'ਅਜੂਨੀ' ਦੇ ਸੈੱਟ ਤੱਕ ਪੁੱਜ ਚੁੱਕੀ ਹੈ।

ਘਟਨਾ ਦੇ ਸਮੇਂ ਤਿੰਨੋਂ ਸੀਰੀਅਲ ਦੇ ਸੈੱਟ ਉਪਰ ਲਗਭਗ ਹਜ਼ਾਰ ਲੋਕ ਕੰਮ ਕਰ ਰਹੇ ਸਨ। ਅਜੇ ਤੱਕ ਅੱਗ ਨਾਲ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਵਿੱਚ ਲੱਗੀ ਹੋਈ ਹੈ। ਮੁੰਬਈ ਮਿਊਂਸੀਪਲ ਕਾਰਪੋਰੇਸ਼ਨ (BMC) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਫਿਲਮ ਸਿਟੀ 'ਚ ਦੁਪਹਿਰ ਨੂੰ ਟੀਵੀ ਸੀਰੀਅਲ 'ਗੁਮ ਹੈ ਕਿਸੀ ਕੇ ਪਿਆਰ ਮੇਂ' ਦੇ ਸੈੱਟ ਨੂੰ ਜ਼ਬਰਦਸਤ ਅੱਗ ਲੱਗ ਗਈ।

ਉਨ੍ਹਾਂ ਦੱਸਿਆ ਕਿ ਸਟੂਡੀਓ ਦੇ 2000 ਵਰਗ ਫੁੱਟ ਖੇਤਰ ਦੇ ਗਰਾਊਂਡ ਫਲੋਰ 'ਤੇ ਸ਼ਾਮ ਕਰੀਬ 4.30 ਵਜੇ ਅੱਗ ਲੱਗ ਗਈ, ਜਿੱਥੇ ਸੀਰੀਅਲ ਦੀ ਸ਼ੂਟਿੰਗ ਹੋ ਰਹੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ 'ਚ ਅਜੇ ਤੱਕ ਕਿਸੇ ਦੇ ਝੁਲਸਣ ਦੀ ਕੋਈ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ : ਜਾਨਲੇਵਾ ਹੋਇਆ H3N2 Influenza virus... 2 ਮਰੀਜਾਂ ਦੀ ਹੋਈ ਮੌਤ, ਜਾਣੋ ਕਿਹੜੇ ਸੂਬਿਆਂ 'ਚ ਹੋਈਆਂ ਮੌਤਾਂ

'ਗਮ ਹੈ ਕਿਸੀ ਕੇ ਪਿਆਰ ਮੇਂ' ਦੇ ਸੈੱਟ 'ਤੇ ਅੱਗ ਲੱਗਣ ਮਗਰੋਂ ਭੱਜ ਦੌੜ ਦਾ ਮਾਹੌਲ ਬਣ ਗਿਆ। ਇਸ ਅੱਗ 'ਚ ਸੀਰੀਅਲ ਦੇ ਸੈੱਟ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਬੀਐਮਸੀ ਦੇ ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ 12 ਫਾਇਰ ਟੈਂਡਰ, 1 ਪਾਣੀ ਦਾ ਟੈਂਕਰ, 3 ਆਟੋਮੇਟਿਡ ਟਰਨ-ਟੇਬਲ (ਏ.ਡਬਲਿਊ.ਟੀ.ਟੀ.) ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਜਲਦ ਹੀ ਅੱਗ ਨੂੰ ਕੰਟਰੋਲ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : Punjab Agriculture and Farmer Budget 2023: ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ; ਖੇਤੀ ਤੇ ਸਹਾਇਕ ਖੇਤਰ ਲਈ 13,888 ਕਰੋੜ ਰੁਪਏ ਦੀ ਤਜਵੀਜ਼ ਰੱਖੀ

Trending news