Rakhi Sawant News: 'ਚੰਗੇ ਲਾੜੇ' ਦੀ ਭਾਲ 'ਚ ਰਾਖੀ ਸਾਵੰਤ; ਫੋੜੇ ਸਿਰ 'ਚ ਆਂਡੇ, ਵੇਖੋ ਵਾਇਰਲ ਵੀਡੀਓ
Advertisement
Article Detail0/zeephh/zeephh1770773

Rakhi Sawant News: 'ਚੰਗੇ ਲਾੜੇ' ਦੀ ਭਾਲ 'ਚ ਰਾਖੀ ਸਾਵੰਤ; ਫੋੜੇ ਸਿਰ 'ਚ ਆਂਡੇ, ਵੇਖੋ ਵਾਇਰਲ ਵੀਡੀਓ

Rakhi Sawant News: ਰਾਖੀ ਸਾਵੰਤ ਦੀ ਵਾਇਰਲ ਵੀਡੀਓ 'ਚ ਉਹ ਚੰਗੇ ਲਾੜੇ ਦੀ ਭਾਲ 'ਚ ਇੱਕ-ਇੱਕ ਕਰਕੇ ਆਪਣੇ ਸਿਰ ਵਿੱਚ ਆਂਡੇ ਮਾਰਦੀ ਨਜ਼ਰ ਆ ਰਹੀ ਹੈ। ਇਸ ਵਾਇਰਲ ਵੀਡੀਓ ਨੇ ਲੋਕਾਂ ਦਾ ਮਨੋਰੰਜਨ ਕੀਤਾ ਹੈ । 

 

Rakhi Sawant News: 'ਚੰਗੇ ਲਾੜੇ' ਦੀ ਭਾਲ 'ਚ ਰਾਖੀ ਸਾਵੰਤ;  ਫੋੜੇ ਸਿਰ 'ਚ ਆਂਡੇ, ਵੇਖੋ ਵਾਇਰਲ ਵੀਡੀਓ

Rakhi Sawant News: ਡ੍ਰਾਮਾ ਕੁਈਨ ਰਾਖੀ ਸਾਵੰਤ (Rakhi Sawant) ਕਾਫੀ ਦੇਰ ਤੋਂ ਆਪਣੇ ਪਤੀ ਤੋਂ ਵੱਖ ਹੋਣ ਕਾਰਨ ਕਾਫੀ ਸੁਰਖੀਆਂ ਬਟੋਰਦੀ ਨਜ਼ਰ ਆਈ ਸੀ। ਆਦਿਲ ਦੇ ਸਰਚ ਆਪਰੇਸ਼ਨ ਤੋਂ ਲੈ ਕੇ ਆਦਿਲ ਤੋਂ ਵੱਖ ਹੋਣ ਤੱਕ ਰਾਖੀ ਸਾਵੰਤ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨੂੰ ਹਰ ਅਪਡੇਟ ਦਿੰਦੀ ਰਹੀ। ਹੁਣ ਰਾਖੀ ਸਾਵੰਤ ਆਪਣੀ ਜ਼ਿੰਦਗੀ 'ਚ ਅੱਗੇ ਵੱਧਣਾ ਚਾਹੁੰਦੀ ਹੈ ਅਤੇ ਇੱਕ 'ਚੰਗੇ ਸਾਥੀ' ਦੀ ਭਾਲ ਵਿੱਚ ਹੈ। 

ਸੋਸ਼ਲ ਮੀਡਿਆ 'ਤੇ ਰਾਖੀ ਸਾਵੰਤ (Rakhi Sawant) ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਪਣੀ ਜਿਮ ਆਉਟਫਿਟ ਵਿੱਚ ਨਜ਼ਰ ਆ ਰਹੀ ਹੈ ਅਤੇ ਇੱਕ- ਇੱਕ ਕਰਕੇ ਆਪਣੇ ਸਿਰ ਵਿੱਚ ਆਂਡੇ ਮਾਰ ਰਹੀ ਹੈ। ਇਸ ਦੇ ਨਾਲ ਹੀ ਉਹ ਇਹ ਵੀ ਕਹਿੰਦੀ ਹੈ ਕਿ ਉਸ ਨੂੰ ਚੰਗਾ ਲਾੜਾ ਮਿਲ ਜਾਵੇ। 

ਰਾਖੀ ਨੇ ਆਪਣੇ ਸਿਰ 'ਤੇ ਇੱਕ-ਇੱਕ ਆਂਡਾ ਤੋੜਿਆ ਅਤੇ ਕਿਹਾ, 'ਰੱਬ ਜੀ ਮੈਨੂੰ ਇੱਕ ਸੱਚਾ ਪਤੀ ਦਵੋ ਜੋ ਮੈਨੂੰ ਕਦੇ ਨਹੀਂ ਛੱਡੇਗਾ।' ਇਸ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ ਅਤੇ ਰਾਖੀ ਇਸ 'ਚ ਗਿੱਲੀ ਹੋਣ ਲੱਗੀ। ਇਸ ਦੇ ਨਾਲ ਹੀ ਉਸ ਨੇ ਆਪਣਾ ਸਿਰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ, ਜੋ ਆਂਡੇ ਕਾਰਨ ਗੰਦਾ ਹੋ ਗਿਆ ਸੀ। ਇਸ ਦੌਰਾਨ ਉਹ ਕਹਿੰਦੀ ਹੈ, 'ਅੰਡਿਆਂ ਤੋਂ ਬਦਬੂ ਆ ਰਹੀ ਹੈ ਅਤੇ ਮੈਨੂੰ ਆਪਣੇ ਵਾਲ ਧੋਣੇ ਪੈਣਗੇ। ਮੈਂ ਆਸ ਕਰਦੀ ਹਾਂ ਕਿ ਪ੍ਰਮਾਤਮਾ ਮੇਰੀ ਇੱਛਾ ਪੂਰੀ ਕਰੇਗਾ।

Rakhi Sawant latest viral video

ਇਹ ਵੀ ਪੜ੍ਹੋ: Ludhiana News: 14 ਸਾਲਾਂ ਲੜਕੇ ਦੀ ਛੱਪੜ ਵਿੱਚ ਡਿੱਗਣ ਨਾਲ ਹੋਈ ਮੌਤ; ਪੁਲਿਸ ਕਰ ਰਹੀ ਹਰ ਪੱਖੋਂ ਜਾਂਚ

ਰਾਖੀ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਅਜਿਹੀਆਂ ਅਜੀਬ ਹਰਕਤਾਂ ਕਰਦੀ ਰਹਿੰਦੀ ਹੈ। ਉਸ ਨੇ ਪੱਪਰਾਜ਼ੀ ਨੂੰ ਕਿਹਾ, 'ਬਾਬਾ ਨੇ ਮੈਨੂੰ ਕਿਹਾ ਹੈ ਕਿ ਜੇ ਮੈਂ ਆਪਣੇ ਸਿਰ 'ਤੇ 5 ਅੰਡੇ ਤੋੜ ਦੇਵਾਂ ਤਾਂ ਮੈਨੂੰ ਚੰਗਾ ਪਤੀ ਮਿਲੇਗਾ। ਜੋ ਹਮੇਸ਼ਾ ਮੇਰੇ ਨਾਲ ਚੁੰਬਕ ਵਾਂਗ ਚਿਪਕਿਆ ਰਹੇਗਾ ਅਤੇ ਸਾਡਾ ਰਿਸ਼ਤਾ ਸਦਾ ਕਾਇਮ ਰਹੇਗਾ। ਇਸ ਤੋਂ ਬਾਅਦ ਉਸ ਨੇ ਬਾਬਾ ਨੂੰ ਵੀ ਫੋਨ ਕੀਤਾ ਅਤੇ ਪੁੱਛਿਆ ਕਿ ਇਹ ਆਂਡੇ ਕਿਸ ਦੇ ਸਿਰ 'ਤੇ ਪਾਉਣੇ ਹਨ? ਇਸ ਤੋਂ ਬਾਅਦ ਰਾਖੀ ਨੇ ਆਪਣੇ ਆਪ 'ਤੇ ਆਂਡੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਲੋਕਾਂ ਦਾ ਮਨੋਰੰਜਨ ਕੀਤਾ।

ਇਹ ਵੀ ਪੜ੍ਹੋ: Punjab news: ਮੋਗਾ ਦੇ ਪਿੰਡ ਵਿੱਚ ਮਿਲੀ 20 ਸਾਲਾਂ ਕੁੜੀ ਦੀ ਲਾਸ਼

Trending news