Advertisement
Photo Details/zeephh/zeephh2293984
photoDetails0hindi

OTT Release This Week: ਵੀਕਐਂਡ ਹੋਵੇਗਾ ਮਨੋਰੰਜਨ ਨਾਲ ਭਰਪੂਰ, ਦੇਖੋ ਐਕਸ਼ਨ ਲਵ ਤੇ ਕ੍ਰਾਈਮ ਫ਼ਿਲਮਾਂ

OTT Release This Week: ਓਟੀਟੀ ਪਲੇਟਫਾਰਮ 'ਤੇ ਕਈ ਵੈੱਬ ਸੀਰੀਜ਼ ਅਤੇ ਫਿਲਮਾਂ ਰਿਲੀਜ਼ ਹੋਈਆਂ ਹਨ। ਤੁਸੀਂ ਵੀਕੈਂਡ ਤੇ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਇਨ੍ਹਾਂ ਫਿਲਮਾਂ ਤੇ ਵੈੱਬ ਸੀਰੀਜ਼ ਦਾ ਆਨੰਦ ਲੈ ਸਕਦੇ ਹੋ।

 

Gaanth

1/6
Gaanth

 'Gaanth' ਵੈੱਬ ਸੀਰੀਜ਼ ਅਫ਼ਸਰ ਗਦਰ ਸਿੰਘ ਦੀ ਕਹਾਣੀ ਬਿਆਨ ਕਰਦੀ ਹੈ। ਉਹ ਦਿੱਲੀ ਵਿੱਚ ਵਾਪਰੇ ਇੱਕ ਕੇਸ ਨੂੰ ਹੱਲ ਕਰਦਾ ਹੈ, ਜਿਸ ਵਿੱਚ ਕਈ ਖੁਦਕੁਸ਼ੀਆਂ ਸ਼ਾਮਲ ਹਨ। ਇਸ ਸੀਰੀਜ਼ ਨੂੰ Jio Cinema 'ਤੇ ਰਿਲੀਜ਼ ਕੀਤਾ ਗਿਆ ਹੈ।

 

Do Aur Do Pyaar

2/6
Do Aur Do Pyaar

ਡਿਜ਼ਨੀ ਪਲੱਸ ਹੌਟਸਟਾਰ 'ਤੇ ਵਿਦਿਆ ਬਾਲਨ, ਪ੍ਰਤੀਕ ਗਾਂਧੀ ਅਤੇ ਇਲਿਆਨਾ ਡੀਕਰੂਜ਼ ਦੀ ਫਿਲਮ 'Do Aur Do Pyaar' ਰਿਲੀਜ਼ ਹੋ ਗਈ ਹੈ। ਹਾਲਾਂਕਿ ਇਹ ਕੁਝ ਮਹੀਨੇ ਪਹਿਲਾਂ ਸਿਨੇਮਾਘਰਾਂ 'ਚ ਵੀ ਰਿਲੀਜ਼ ਹੋਈ ਸੀ।     

 

Luv Ki Arrange Marriage

3/6
Luv Ki Arrange Marriage

ਅਵਨੀਤ ਕੌਰ, ਸੰਨੀ ਸਿੰਘ, ਅੰਨੂ ਕਪੂਰ ਅਤੇ ਸੁਪ੍ਰਿਆ ਪਾਠਕ ਦੀ ਫਿਲਮ 'Luv Ki Arrange Marriage' ਓਟੀਟੀ ਪਲੇਟਫਾਰਮ ZEE5 'ਤੇ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ।  

Presumed innocent

4/6
Presumed innocent

ਐਪਲ ਟੀਵੀ 'ਤੇ ਰਿਲੀਜ਼ ਹੋਈ 'Presumed Innocent' ਫਿਲਮ ਇੱਕ ਕਾਨੂੰਨੀ ਥ੍ਰਿਲਰ ਫਿਲਮ ਹੈ। ਇਸ ਫਿਲਮ ਵਿੱਚ ਅਭਿਨੇਤਾ ਆਪਣੇ 'ਤੇ ਲੱਗੇ ਕਤਲ ਦੇ ਇਲਜ਼ਾਮ ਨੂੰ ਝੂਠੇ ਸਾਬਤ ਕਰਨ ਲਈ ਕੋਸ਼ਿਸ਼ ਕਰਦਾ ਹੈ।  

 

The Fall Guy

5/6
The Fall Guy

'The Fall Guy' ਇੱਕ ਐਕਸ਼ਨ ਕਾਮੇਡੀ ਫਿਲਮ ਹੈ. ਇਹ ਫਿਲਮ ਅਜਿਹੇ ਵਿਅਕਤੀ 'ਤੇ ਆਧਾਰਿਤ ਹੈ ਜੋ ਇਕ ਦੁਰਘਟਨਾ ਤੋਂ ਬਾਅਦ ਸਟੰਟਮੈਨ ਵਜੋਂ ਆਪਣਾ ਸਫਲ ਕਰੀਅਰ ਛੱਡ ਦਿੰਦਾ ਹੈ।

Bridgerton 3

6/6
Bridgerton 3

ਇਸ ਵਾਰ ਕੋਲਿਨ ਬ੍ਰਿਜਟਨ ਅਤੇ ਪੇਨੇਲੋਪ ਫੈਦਰਿੰਗਟਨ ਦੀ ਪ੍ਰੇਮ ਕਹਾਣੀ ਖ਼ਤਮ ਹੋਣ ਵਾਲੀ ਹੈ।ਇਸ ਸੀਰੀਜ਼ ਦੇ ਚਾਰ ਐਪੀਸੋਡ ਰਿਲੀਜ਼ ਹੋ ਚੁੱਕੇ ਹਨ, ਜਿਸ 'ਚ ਦੋਵਾਂ ਵਿਚਾਲੇ ਰਾਜ਼ ਖੁੱਲ੍ਹਣਗੇ। ਤੁਸੀਂ ਇਸਨੂੰ Netflix 'ਤੇ ਦੇਖ ਸਕਦੇ ਹੋ।