ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾ ਸਿਰਫ਼ ਪੰਜਾਬ 'ਚ ਸਗੋਂ ਦੁਨੀਆਂ ਭਰ ਵਿੱਚ ਛਾਇਆ ਹੋਇਆ ਹੈ। ਦਿਲਜੀਤ ਦੋਸਾਂਝ ਅੱਜ ਆਪਣਾ ਜਨਮਦਿਨ (Diljit Dosanjh birthday) ਮਨਾ ਰਹੇ ਹਨ ਤੇ ਦੁਨੀਆਂ ਭਰ ਤੋਂ ਲੋਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।
ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਹੋਇਆ ਸੀ ਅਤੇ 'ਦੋਸਾਂਝਵਾਲਾ' ਨੇ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ ਦੇ ਨਾਲ ਬਾਲੀਵੁੱਡ ਅਤੇ ਹੁਣ ਦੁਨੀਆਂ ਭਰ ਵਿੱਚ ਆਪਣਾ ਇੱਕ ਸਥਾਨ ਬਣਾ ਲਿਆ ਹੈ।
ਦਿਲਜੀਤ ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਕੀਤੀ ਸੀ ਅਤੇ ਅੱਜ ਉਹ ਆਪਣੇ ਹੁਨਰ ਦੇ ਦਮ 'ਤੇ ਦੁਨੀਆ ਭਰ 'ਚ ਪਛਾਣ ਬਣਾ ਚੁੱਕੇ ਹਨ।
ਦਿਲਜੀਤ ਦੋਸਾਂਝ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਇਆ ਸੀ। ਉਸਦੇ ਪਿਤਾ ਰੋਡਵੇਜ਼ ਵਿੱਚ ਕੰਮ ਕਰਦੇ ਸਨ ਅਤੇ ਮਾਂ ਇੱਕ ਘਰੇਲੂ ਔਰਤ ਸੀ। ਜਿਵੇਂ-ਜਿਵੇਂ ਦਿਲਜੀਤ ਵੱਡਾ ਹੁੰਦਾ ਗਿਆ, ਉਸ ਦੇ ਸੁਪਨੇ ਵੀ ਵੱਡੇ ਹੋਣ ਲੱਗੇ। ਉਹ ਪਿੰਡ ਦੀਆਂ ਗਲੀਆਂ ਛੱਡ ਕੇ ਲੁਧਿਆਣੇ ਸ਼ਹਿਰ ਪਹੁੰਚ ਗਿਆ ਅਤੇ ਉੱਥੇ ਉਸ ਨੂੰ ਸੰਗੀਤ ਦਾ ਸ਼ੌਕ ਪੈਦਾ ਹੋ ਗਿਆ।
ਮਨੋਰੰਜਨ ਰਿਪੋਰਟਾਂ ਦੇ ਅਨੁਸਾਰ, ਦਿਲਜੀਤ ਨੇ ਪਹਿਲਾਂ ਕੀਰਤਨ ਕਰਨਾ ਸ਼ੁਰੂ ਕੀਤਾ, ਉਹ ਗੁਰਬਾਣੀ ਗਾਉਂਦਾ ਸੀ। ਇਸ ਤੋਂ ਬਾਅਦ ਦਿਲਜੀਤ ਨੇ ਵੀ ਸੁਰਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਖਬਰਾਂ ਦੀ ਮੰਨੀਏ ਤਾਂ ਦਿਲਜੀਤ ਦੋਸਾਂਝ ਦੀ ਪਹਿਲੀ ਐਲਬਮ (Diljit Dosanjh Music Album) Ishq Da Uda Ada ਸਾਲ 2004 ਵਿੱਚ ਰਿਲੀਜ਼ ਹੋਈ ਸੀ।
ਇਸ ਤੋਂ ਬਾਅਦ ਦਿਲਜੀਤ ਨੇ ਹੌਲੀ-ਹੌਲੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦਿਲਜੀਤ ਦੀ ਦੋਸਤੀ ਰੈਪਰ ਹਨੀ ਸਿੰਘ ਨਾਲ ਹੋ ਗਈ। ਸਾਲ 2009 ਵਿੱਚ ਦਿਲਜੀਤ ਅਤੇ ਹਨੀ ਸਿੰਘ ਦੀ ਐਲਬਮ ਗੋਲੀਆਂ (Goliyan)ਰਿਲੀਜ਼ ਹੋਈ ਸੀ। ਇਸ ਐਲਬਮ ਨੇ ਦਿਲਜੀਤ ਨੂੰ ਨੌਜਵਾਨ ਸਟਾਰ ਬਣਾ ਦਿੱਤਾ ਅਤੇ ਦਿਲਜੀਤ ਦਾ ਨਾਂ ਹਰ ਨੌਜਵਾਨ ਦੇ ਬੁੱਲਾਂ 'ਤੇ ਮਸ਼ਹੂਰ ਹੋ ਗਿਆ।
ਦਿਲਜੀਤ ਦੀ ਬਲਾਕਬਸਟਰ ਪੰਜਾਬੀ ਫਿਲਮਾਂ 'ਚ ‘ਜੱਟ ਐਂਡ ਜੂਲੀਅਟ’ ਭਾਗ 1 ਅਤੇ 2, ‘ਪੰਜਾਬ 1984’, ‘ਜੀਨੇ ਮੇਰਾ ਦਿਲ ਲੁਟਿਆ’, ‘ਡਿਸਕੋ ਸਿੰਘ’ ਵਰਗੀਆਂ ਕਈ ਫਿਲਮਾਂ ਦੇ ਨਾਲ ਸ਼ਾਮਿਲ ਹਨ।
ਮਿਲੀ ਜਾਣਕਾਰੀ ਮੁਤਾਬਕ ਦਿਲਜੀਤ ਦੋਸਾਂਝ ਦੇ ਕੋਲ ਕੁੱਲ ਜਾਇਦਾਦ ਲੱਗਭਗ 150 ਕਰੋੜ ਰੁਪਏ ਹੈ। ਇਸਦੇ ਨਾਲ ਹੀ ਦਿਲਜੀਤ ਫਿਲਮਾਂ ਤੇ ਲਾਈਵ ਕੰਸਰਟ ਤੋਂ ਵੀ ਕਮਾਈ ਕਰਦੇ ਹਨ ਅਤੇ ਉਹ ਇੱਕ ਮਹੀਨੇ ‘ਚ ਲੱਗਭਗ 80 ਲੱਖ ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਇਸ ਤਰ੍ਹਾਂ ਦਿਲਜੀਤ ਦੀ ਸਾਲਾਨਾ ਆਮਦਨ ਲੱਗਭਗ 12 ਕਰੋੜ ਰੁਪਏ ਤੋਂ ਵੱਧ ਹੋ ਜਾਂਦੀ ਹੈ।
ट्रेन्डिंग फोटोज़