Kapil Sharma News: ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਇਕੱਠੇ ਇੱਕ ਸ਼ੋਅ 'ਚ ਆਉਣਗੇ ਨਜ਼ਰ
trendingNow,recommendedStories0/zeephh/zeephh1992604

Kapil Sharma News: ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਇਕੱਠੇ ਇੱਕ ਸ਼ੋਅ 'ਚ ਆਉਣਗੇ ਨਜ਼ਰ

Kapil Sharma News: ਹਾਸਰਸ ਕਲਾਕਾਰ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦਰਮਿਆਨ ਸਾਲਾਂ ਤੋਂ ਚੱਲ ਰਿਹਾ ਝਗੜਾ ਆਖਿਰਕਾਰ ਸਮਾਪਤ ਹੋ ਗਿਆ ਹੈ।

Kapil Sharma News: ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਇਕੱਠੇ ਇੱਕ ਸ਼ੋਅ 'ਚ ਆਉਣਗੇ ਨਜ਼ਰ

Kapil Sharma News: ਹਾਸਰਸ ਕਲਾਕਾਰ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦਰਮਿਆਨ ਸਾਲਾਂ ਤੋਂ ਚੱਲ ਰਿਹਾ ਝਗੜਾ ਆਖਿਰਕਾਰ ਸਮਾਪਤ ਹੋ ਗਿਆ ਹੈ। ਹੁਣ ਇੱਕ ਵਾਰ ਫਿਰ ਕਪਿਲ ਅਤੇ ਸੁਨੀਲ ਨੈੱਟਫਲਿਕਸ ਦੇ ਆਉਣ ਵਾਲੇ ਸ਼ੋਅ ਵਿੱਚ ਆਪਣੀ ਪੁਰਾਣੀ ਟੀਮ ਨਾਲ ਵਾਪਸੀ ਕਰ ਰਹੇ ਹਨ। ਇਹ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਦੀ ਲੜਾਈ ਪਿਛਲੇ 6 ਸਾਲਾਂ ਤੋਂ ਚੱਲ ਰਹੀ ਸੀ। ਦੋਹਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਕੱਠੇ ਕੰਮ ਕੀਤਾ ਸੀ।

ਲੜਾਈ ਕਾਰਨ ਉਨ੍ਹਾਂ ਦਾ ਰਿਸ਼ਤਾ ਵਿਗੜ ਗਿਆ ਸੀ। ਉਨ੍ਹਾਂ ਦੀ ਦੋਸਤੀ ਦਾ ਟੁੱਟਣਾ ਪ੍ਰਸ਼ੰਸਕਾਂ ਲਈ ਇੱਕ ਵੱਡਾ ਝਟਕਾ ਸੀ ਪਰ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਦੋਵਾਂ ਨੂੰ ਇਕੱਠੇ ਦੇਖਣ ਲਈ ਕਾਫੀ ਉਤਸੁਕ ਹਨ। ਇਸ ਖ਼ਬਰ ਬਾਰੇ ਅਧਿਕਾਰਤ ਜਾਣਕਾਰੀ ਨੈੱਟਫਲਿਕਸ ਰਾਹੀਂ ਸਾਂਝੀ ਕੀਤੀ ਗਈ ਹੈ। ਜਿਸ 'ਚ ਕਪਿਲ ਅਤੇ ਸੁਨੀਲ ਇਕੱਠੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੋਵੇਂ ਪਹਿਲਾਂ ਵੱਖਰੇ ਅੰਦਾਜ਼ 'ਚ ਆਪਣੀ ਜਾਣ-ਪਛਾਣ ਦਿੰਦੇ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਨਵੇਂ ਪ੍ਰੋਜੈਕਟ ਬਾਰੇ ਸੰਦੇਸ਼ ਦਿੱਤਾ।

ਵੀਡੀਓ 'ਚ ਗੱਲਬਾਤ ਦੌਰਾਨ ਕਪਿਲ ਕਹਿ ਰਹੇ ਹਨ ਕਿ ਅਸੀਂ 190 ਤੋਂ ਜ਼ਿਆਦਾ ਦੇਸ਼ਾਂ 'ਚ ਆਉਣ ਜਾ ਰਹੇ ਹਾਂ। ਫਿਰ ਸੁਨੀਲ ਕਹਿੰਦਾ ਹੈ ਕਿ ਉਹ ਆਸਟ੍ਰੇਲੀਆ ਨਹੀਂ ਜਾਵੇਗਾ ਪਰ ਕਪਿਲ ਦਾ ਕਹਿਣਾ ਹੈ ਕਿ ਨਹੀਂ ਤਾਂ ਉਹ ਆਸਟ੍ਰੇਲੀਆ ਚਲਾ ਜਾਵੇਗਾ। ਕਿਉਂਕਿ ਲੋਕ ਸਾਡਾ ਇੰਤਜ਼ਾਰ ਕਰ ਰਹੇ ਹਨ। ਇਹ ਸੁਣ ਕੇ ਸੁਨੀਲ ਗਰੋਵਰ ਨੇ ਇੱਕ ਸ਼ਰਤ ਰੱਖੀ ਕਿ ਅਸੀਂ ਫਲਾਈਟ ਤੋਂ ਨਹੀਂ ਸੜਕ ਤੋਂ ਜਾਵਾਂਗੇ। ਉਨ੍ਹਾਂ ਨਾਲ ਰਾਜੀਵ ਠਾਕੁਰ, ਕੀਕੂ ਸ਼ਾਰਦਾ, ਅਰਚਨਾ ਪੂਰਨ ਸਿੰਘ ਤੇ ਕ੍ਰਿਸ਼ਨਾ ਗੌਤਮ ਵੀ ਨਜ਼ਰ ਆ ਰਹੇ ਹਨ।

ਗੌਰਤਲਬ ਹੈ ਕਿ 6 ਸਾਲ ਪਹਿਲਾਂ ਇੱਕ ਫਲਾਈਟ ਵਿੱਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿੱਚ ਲੜਾਈ ਹੋਈ ਸੀ। ਉਸ ਸਮੇਂ ਫਲਾਈਟ 'ਚ ਮੌਜੂਦ ਚਸ਼ਮਦੀਦ ਨੇ ਦੱਸਿਆ ਸੀ ਕਿ ਸਫਰ ਦੌਰਾਨ ਕਪਿਲ ਨੇ ਵਿਸਕੀ ਦੀ ਪੂਰੀ ਬੋਤਲ ਪੀ ਲਈ ਸੀ। ਇਸ ਤੋਂ ਬਾਅਦ ਜਦੋਂ ਕੈਬਿਨ ਕਰੂ ਮੈਂਬਰਾਂ ਨੇ ਕਪਿਲ ਦੀ ਟੀਮ (ਸੁਨੀਲ ਗਰੋਵਰ, ਚੰਦਨ ਪ੍ਰਭਾਕਰ, ਕੀਕੂ ਸ਼ਾਰਦਾ ਅਤੇ ਹੋਰ) ਨੂੰ ਖਾਣਾ ਪਰੋਸਿਆ ਤਾਂ ਉਹ ਸਾਰੇ ਖਾਣਾ ਖਾਣ ਲੱਗ ਪਏ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਸੁਨੀਲ ਦੀ ਜੁੱਤੀ ਮਾਰ ਦਿੱਤੀ ਸੀ। ਉਡਾਨ ਵਿੱਚ ਕਾਫੀ ਹੰਗਾਮਾ ਹੋਇਆ ਸੀ। ਇਸ ਤੋਂ ਬਾਅਦ ਦੋਵੇਂ ਅਲੱਗ ਹੋ ਗਏ ਸਨ।

ਇਹ ਵੀ ਪੜ੍ਹੋ : Malavika Mohanan Photos: ਮਾਲਵਿਕਾ ਮੋਹਨਨ ਦੀਆਂ ਸਾੜੀ ਪਹਿਨੀ ਤਸਵੀਰਾਂ ਦੇ ਕਾਇਲ ਹੋਏ ਪ੍ਰਸ਼ੰਸਕ

 

Trending news