Viral Video: ਇਸ ਸਰਦਾਰ ਨੇ 'ਜਾਦੂ' ਤੋਂ ਮੰਗੀ ਮਦਦ ਤਾਂ ਉਰਫੀ ਦਾ ਹੋਇਆ ਇਹ ਹਾਲ, ਵੇਖੋ ਵੀਡੀਓ
Advertisement
Article Detail0/zeephh/zeephh1734659

Viral Video: ਇਸ ਸਰਦਾਰ ਨੇ 'ਜਾਦੂ' ਤੋਂ ਮੰਗੀ ਮਦਦ ਤਾਂ ਉਰਫੀ ਦਾ ਹੋਇਆ ਇਹ ਹਾਲ, ਵੇਖੋ ਵੀਡੀਓ

Comedy Funny Video: ਆਪਣੇ ਕੱਪੜਿਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਉਰਫੀ ਜਾਵੇਦ ਨੂੰ 'ਜਾਦੂ' ਨੇ ਪੂਰੇ ਕੱਪੜੇ ਪਹਿਨਾਏ ਹਨ।

Viral Video: ਇਸ ਸਰਦਾਰ ਨੇ 'ਜਾਦੂ' ਤੋਂ ਮੰਗੀ ਮਦਦ ਤਾਂ ਉਰਫੀ ਦਾ ਹੋਇਆ ਇਹ ਹਾਲ, ਵੇਖੋ ਵੀਡੀਓ

Comedy funny video: ਅਕਸਰ ਸੋਸ਼ਲ ਮੀਡੀਆ ਉੱਤੇ ਆਏ ਦਿਨ ਨਵੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਬਿੱਗ ਬੌਸ ਫੇਮ ਅਦਾਕਾਰਾ ਉਰਫੀ ਜਾਵੇਦ  (Urfi Javed) ਆਪਣੇ ਨਵੇਂ ਲੁੱਕ ਨੂੰ ਲੈ ਚਰਚਾ 'ਚ ਹੈ ਅਤੇ ਲੋਕ ਉਸਨੂੰ ਵੱਖ-ਵੱਖ ਤਰਾਂ ਦੇ ਮਜ਼ਾਕੀਆਂ ਵੀਡੀਓ ਬਣਾ ਕੇ ਟ੍ਰੋਲ ਕਰ ਰਹੇ ਹਨ। ਇਸ ਵਿਚਾਲੇ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਬੇਹੱਦ ਹੀ ਮਜ਼ਾਕੀਆਂ ਹੈ ਅਤੇ ਖੂਬ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਵਿੱਚ ਆਪਣੇ ਕੱਪੜਿਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਉਰਫੀ ਜਾਵੇਦ ਨੂੰ 'ਜਾਦੂ' ਨੇ ਪੂਰੇ ਕੱਪੜੇ ਪਹਿਨਾਏ ਹਨ। ਇਹ ਵੀਡੀਓ 'ਬਲਦੇਵ ਜੰਡੂ' ਨਾਮ ਦੇ ਸ਼ੋਸ਼ਲ ਮੀਡੀਆ ਕਾਰਕੁੰਨ ਵੱਲੋਂ 'ਜਾਦੂ' ਨੂੰ ਕੱਪੜੇ ਪਹਿਨਾਉਣ ਦੀ ਕੀਤੀ ਅਪੀਲ ਪਿੱਛੋਂ ਉਰਫੀ ਨੇ ਪੂਰੇ ਕੱਪੜੇ ਪਾਏ ਹਨ।

ਇਹ ਵੀ ਪੜ੍ਹੋ: Gadar 2 Teaser Release: ਸੰਨੀ ਦਿਓਲ ਦੀ ਫ਼ਿਲਮ 'ਗਦਰ 2' ਦਾ ਟੀਜ਼ਰ ਰਿਲੀਜ਼

ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਸਰਦਾਰ ਵਿਅਕਤੀ ਕਮਰੇ ਦਾ ਦਰਵਾਜ਼ਾ ਖੋਲ੍ਹਦਾ ਹੈ ਅਤੇ ਇੱਕ ਜਾਦੂ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਸਰਦਾਰ ਵਿਅਕਤੀ ਅੰਦਰ ਆ ਕੇ ਕਹਿੰਦਾ ਹੈ 'ਜਾਦੂ ਜਾਦੂ' ...  ਅਤੇ ਅੱਗੋਂ 'ਜਾਦੂ' ਬੋਲਦਾ ਹੈ ਕਿ ਹਾਂ ਬੋਲ... ਉਸ ਤੋਂ ਬਾਅਦ ਸਰਦਾਰ ਵਿਅਕਤੀ 'ਜਾਦੂ' ਤੋਂ ਮਦਦ ਦੀ ਗੁਹਾਰ ਲਾਉਂਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਸਾਰਿਆਂ ਨੇ ਜ਼ੋਰ ਲਾਇਆ ਪਰ ਉਹ ਕੱਪੜੇ ਨਹੀਂ ਪਾਉਂਦੀ, ਹੁਣ 'ਜਾਦੂ' ਤੁੰ ਹੀ ਕੁਝ ਕਰ ...।

Comedy Funny Video: ਸਰਦਾਰ ਨੇ 'ਜਾਦੂ' ਤੋਂ ਮੰਗੀ ਮਦਦ, ਵੇਖੋ ਵੀਡੀਓ

ਜਾਦੂ ਫਿਰ ਕਹਿੰਦਾ ਹੈ ਕਿ ਬਾਹਰ ਦੇਖ ਅਤੇ ਫਿਰ ਸਰਦਾਰ ਵਿਅਕਤੀ ਬਾਹਰ ਜਾਂਦਾ ਹੈ ਤਾਂ ਉੱਥੇ ਉਰਫੀ ਜਾਵੇਦ ਖੜ੍ਹੀ ਹੁੰਦੀ ਹੈ। ਇਸ ਤੋਂ ਬਾਅਦ ਸਰਦਾਰ ਵਿਅਕਤੀ 'ਬਲਦੇਵ' ਕਹਿੰਦਾ ਹੈ ਕਿ  'ਜਾਦੂ' ਤੂੰ ਕਮਾਲ ਕਰ ਦਿੱਤਾ...। ਇਸ ਤੋਂ ਬਾਅਦ 'ਬਲਦੇਵ  'ਜਾਦੂ' ਕੋਲ ਕੱਪੜੇ ਪਹਿਨਾਉਣ ਦੀ ਕੀਤੀ ਅਪੀਲ ਪਿੱਛੋਂ ਉਰਫੀ ਨੇ ਪੂਰੇ ਕੱਪੜੇ ਪਾ ਲਏ ਹਨ ਅਤੇ ਇਸ ਵੀਡੀਓ ਵਿੱਚ ਗਾਣਾ ਵਿੱਚ ਸੁਣ ਰਿਹਾ ਹੈ ਜਿਸ ਦੇ ਬੋਲ ਹਨ ਜਾਦੂੂ ਜਾਦੂ...

ਦੱਸ ਦੇਈਏ ਕਿ ਉਰਫੀ ਜਾਵੇਦ ਨੂੰ ਹਰ ਕੋਈ ਜਾਣਦਾ ਹੈ, ਹਰ ਬੱਚਾ ਉਸ ਨੂੰ ਪਛਾਣਦਾ ਹੈ। ਉਹ ਹਮੇਸ਼ਾ ਆਪਣੇ ਆਫ ਵ੍ਹਾਈਟ ਕੱਪੜਿਆਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹਾਂ ਨੂੰ ਅਕਸਰ ਉਨ੍ਹਾਂ ਦੇ ਕੱਪੜਿਆਂ ਕਾਰਨ ਟ੍ਰੋਲ ਕੀਤਾ ਜਾਂਦਾ ਹੈ। ਅਜਿਹੇ 'ਚ ਉਰਫੀ ਜਾਵੇਦ ਨੇ ਇਕ ਵਾਰ ਫਿਰ ਆਪਣਾ ਸਾਰਾ ਲੁੱਕ ਬਦਲ ਲਿਆ ਹੈ। ਉਸ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਇਸ ਵੀਡੀਓ 'ਚ ਉਸ ਨੇ ਆਪਣੇ ਆਪ ਨੂੰ ਉੱਪਰ ਤੋਂ ਹੇਠਾਂ ਤੱਕ ਪੂਰੀ ਤਰ੍ਹਾਂ ਢੱਕ ਲਿਆ ਹੈ। ਇਸ ਵੀਡੀਓ 'ਚ ਉਸ ਦੇ ਹੱਥ, ਅੱਖਾਂ ਅਤੇ ਨੱਕ ਹੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖਣ ਵਾਲੇ ਹਰ ਕਿਸੇ ਨੇ ਸ਼ਾਨਦਾਰ ਟਿੱਪਣੀ ਕੀਤੀ। ਉਰਫੀ ਜਾਵੇਦ ਦੀ ਤਾਜ਼ਾ ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ ਕਿ ਉਹ ਕਿਸ ਗ੍ਰਹਿ ਤੋਂ ਆਈ ਸੀ?

Trending news