Miss Pooja Punjabi Singer News:ਦਰਅਸਲ, ਕਰੀਬ 5 ਸਾਲ ਪਹਿਲਾਂ ਇੱਕ ਗੀਤ ਵਿੱਚ ਇੱਕ ਸੀਨ ਲਈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਪੰਜਾਬੀ ਗਾਇਕਾ ਮਿਸ ਪੂਜਾ ਦੇ ਖਿਲਾਫ ਥਾਣਾ ਨਿਆ ਨੰਗਲ ਵਿਖੇ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਦੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਸੀ।
Trending Photos
Miss Pooja Punjabi Singer News: ਵਿਵਾਦਾਂ 'ਚ ਫੱਸੀ ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ (Miss Pooja) ਨੂੰ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ, ਅਭਿਨੇਤਾ ਹਰੀਸ਼ ਵਰਮਾ ਅਤੇ ਹੋਰਾਂ ਖਿਲਾਫ 2018 ਦੇ ਮਿਊਜ਼ਿਕ ਵੀਡੀਓ 'ਜੀਜੂ' 'ਚ ਯਮਰਾਜ ਨੂੰ ਸ਼ਰਾਬੀ ਪਤੀ ਦੇ ਰੂਪ 'ਚ ਦਿਖਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਦਾਇਰ ਐੱਫਆਈਆਰ ਨੂੰ ਰੱਦ ਕਰ ਦਿੱਤਾ ਹੈ।
ਦਰਅਸਲ, ਕਰੀਬ 5 ਸਾਲ ਪਹਿਲਾਂ ਇੱਕ ਗੀਤ ਵਿੱਚ ਇੱਕ ਸੀਨ ਲਈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਪੰਜਾਬੀ ਗਾਇਕਾ ਮਿਸ ਪੂਜਾ (Miss Pooja) ਦੇ ਖਿਲਾਫ ਥਾਣਾ ਨਿਆ ਨੰਗਲ ਵਿਖੇ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਦੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਸੀ। ਇਸ ਤਹਿਤ ਅੱਜ ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਦੀ ਇਹ ਐਫਆਈਆਰ ਰੱਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Entertainment News: ਧਰਮ ਲਈ ਫ਼ਿਲਮੀ ਦੁਨੀਆਂ ਤੋਂ ਦੂਰ ਹੋਈਆਂ ਇਹ ਮਸ਼ਹੂਰ ਹਸਤੀਆਂ
ਰੂਪਨਗਰ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਧਾਰਾ 295-ਏ, 499 ਅਤੇ 500 ਆਈਪੀਸੀ ਦੇ ਤਹਿਤ ਐਫਆਈਆਰ ਧਾਰਾ 156 (3) ਸੀਆਰਪੀਸੀ ਦੇ ਤਹਿਤ ਇੱਕ ਮੈਜਿਸਟ੍ਰੇਟ ਦੇ ਨਿਰਦੇਸ਼ 'ਤੇ ਦਰਜ ਕੀਤੀ ਗਈ ਸੀ। ਪਟੀਸ਼ਨਕਰਤਾ ਦੇ ਵਕੀਲ ਕੇ.ਐਸ. ਡਡਵਾਲ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਗੀਤ 'ਚ ਸ਼ੂਟ ਕੀਤਾ ਗਿਆ ਸੀਨ ਅਭਿਨੇਤਾ ਦੀ ਕਲਪਨਾ 'ਤੇ ਆਧਾਰਿਤ ਸੀ, ਜਿਸ 'ਚ ਉਸ ਨੇ ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਨਾਲ ਕੀਤੀ ਸੀ ਜਦੋਂ ਕਿ ਗਧੇ ਨੂੰ ਦਿਖਾਇਆ ਗਿਆ ਸੀ।