Punjab News: ਪ੍ਰਾਇਮਰੀ ਸਕੂਲ ਦੇ ਬੱਚੇ ਦੋ ਕਿਲੋਮੀਟਰ ਦੂਰ ਕਿਸੇ ਹੋਰ ਸਕੂਲ ਵਿੱਚ ਜਾਂਦੇ ਸਨ ਪੜ੍ਹਨ, ਸਥਾਨਕ ਵਾਸੀਆਂ ਦਾ ਕਹਿਣਾ ਕਿਸੇ ਵੀ ਸਰਕਾਰ ਨੇ ਇਸ ਖਸਤਾ ਹਾਲ ਬਿਲਡਿੰਗ ਵੱਲ ਨਹੀਂ ਦਿੱਤਾ ਧਿਆਨ
Trending Photos
Punjab News/ਬਿਮਲ ਸ਼ਰਮਾ: ਮੌਜੂਦਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੁਧਾਰਾਂ ਦੇ ਤਹਿਤ ਗੱਲ ਕੀਤੀ ਜਾਵੇ ਸ੍ਰੀ ਅਨੰਦਪੁਰ ਸਾਹਿਬ ਦੀ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਚੰਗਰ ਦੇ ਇਲਾਕੇ ਦਾ ਪਿੰਡ ਲਖੇੜ ਦੀ ਤਾਂ ਇਸ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਜਿਸ ਦੀ ਖੰਡਹਰ ਨੁਮਾ ਇਮਾਰਤ ਦੀ ਹਾਲਤ ਨੂੰ ਦੇਖਦੇ ਹੋਏ 40 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ। ਬਿਲਡਿੰਗ ਦੀ ਹਾਲਤ ਬਹੁਤ ਖਸਤਾ ਸੀ ਤੇ ਇਸ ਸਕੂਲ ਦੇ ਬੱਚੇ ਨਾਲ ਦੇ ਪਿੰਡ ਦੇ ਸਕੂਲ ਵਿੱਚ ਪੜ੍ਹਨ ਲਈ ਜਾਂਦੇ ਸਨ । ਹੁਣ ਸਥਾਨਕ ਵਾਸੀਆਂ ਨੇ ਇਸ ਨਵੀਂ ਬਣ ਰਹੀ ਬਿਲਡਿੰਗ ਨੂੰ ਲੈ ਕੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ।
ਸ੍ਰੀ ਅਨੰਦਪੁਰ ਸਾਹਿਬ ਦੇ ਚੰਗਰ ਦੇ ਇਲਾਕੇ ਦੇ ਪਿੰਡ ਲਖੇੜ ਤਾਂ ਸਰਕਾਰੀ ਪ੍ਰਾਇਮਰੀ ਸਕੂਲ ਜਿਸਦੀ ਹਾਲਤ ਖਸਤਾ ਹੋ ਚੁੱਕੀ ਸੀ ਤੇ ਇਸ ਇਮਾਰਤ ਨੂੰ ਅਸੁਰੱਖਿਅਤ ਐਲਾਨਿਆ ਗਿਆ ਸੀ ਜਿਸ ਕਾਰਨ ਕਾਫੀ ਸਮੇਂ ਤੋਂ ਇਸ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਨੂੰ ਨਾਲ ਦੇ ਪਿੰਡ ਦੇ ਸਕੂਲ ਵਿੱਚ ਲਗਭਗ ਦੋ ਕਿਲੋਮੀਟਰ ਦੂਰ ਪੜ੍ਹਨ ਲਈ ਜਾਣਾ ਪੈਂਦਾ ਸੀ।
ਸਥਾਨਕ ਵਾਸੀਆਂ ਦੇ ਮੁਤਾਬਿਕ ਉਹਨਾਂ ਨੇ ਸਮੇਂ ਸਮੇਂ ਦੀਆਂ ਸਰਕਾਰਾਂ ਕੋਲ ਨਵੀਂ ਬਿਲਡਿੰਗ ਬਣਾਉਣ ਦੇ ਲਈ ਕਈ ਵਾਰ ਕਿਹਾ ਮਗਰ ਇਸ ਸਕੂਲ ਦੀ ਇਮਾਰਤ ਨਹੀਂ ਬਣੀ ਮਗਰ ਉਹਨਾਂ ਦੇ ਪਿੰਡ ਜਦੋਂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਪਹੁੰਚੇ ਤਾਂ ਉਹਨਾਂ ਨੇ ਇਸ ਸਕੂਲ ਦੀ ਇਮਾਰਤ ਬਣਾਉਣ ਦੀ ਮੰਗ ਉਹਨਾਂ ਕੋਲ ਰੱਖੀ ਤੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਸ ਸਕੂਲ ਦੀ ਇਮਾਰਤ ਦੇ ਲਈ 40 ਲੱਖ 40 ਹਜ਼ਾਰ ਰੁਪਏ ਜਾਰੀ ਕਰ ਦਿੱਤੇ ਅਤੇ ਇਮਾਰਤ ਬਣਾਉਣ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ ਜਿਸਦੇ ਚਲਦੇ ਪਿੰਡ ਵਾਸੀ ਖੁਸ਼ ਨਜ਼ਰ ਆ ਰਹੇ ਹਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ।
ਇਹ ਵੀ ਪੜ੍ਹੋ: Farmer Protest: ਸਰਕਾਰ ਦੇ ਪ੍ਰਸਤਾਵ ਨੂੰ ਸਿਰੇ ਤੋਂ ਕੀਤਾ ਖਾਰਿਜ਼, ਪੰਧੇਰ ਤੇ ਡੱਲੇਵਾਲ ਨੇ ਕਰ'ਤਾ ਦਿੱਲੀ ਕੂਚ ਦਾ ਐਲਾਨ
ਇਸ ਬਾਰੇ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੇਰੇ ਹਲਕੇ ਵਿੱਚ ਹੀ 20 ਤੋਂ 22 ਸਕੂਲ ਐਸੇ ਨੇ ਜਿਨਾਂ ਦੀ ਹਾਲਤ ਖਸਤਾ ਹੈ ਅਗਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਹੀ ਸਕੂਲ ਐਸੇ ਹਨ ਜਿਨਾਂ ਦੀ ਬਿਲਡਿੰਗ ਖਸਤਾ ਹਾਲ ਵਿੱਚ ਹੈ। ਲੱਖਾਂ ਰੁਪਏ ਲਗਾ ਕੇ ਇਹਨਾਂ ਸਕੂਲਾਂ ਦੀ ਹਾਲਤ ਵੀ ਸੁਧਾਰ ਕੀਤਾ ਜਾ ਰਿਹਾ ਹੈ ਹੈ ਮੈਂ ਚਾਹੁੰਦਾ ਹਾਂ ਕਿ ਮੇਰੇ ਹਲਕੇ ਵਿੱਚ ਕੋਈ ਵੀ ਸਕੂਲ ਐਸਾ ਨਾ ਰਹੇ ਜਿਸ ਵਿੱਚ ਕੋਈ ਸੁਵਿਧਾ ਨਾ ਹੋਵੇ।
ਇਹ ਵੀ ਪੜ੍ਹੋ: Punjab Politics News: ਕੈਪਟਨ ਅਮਰਿੰਦਰ ਨੇ ਅਕਾਲੀ-ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕਹੀ ਵੱਡੀ ਗੱਲ!