PSEB Class 10 and 12 Board Compartment and Reappear Exam News: ਦੱਸ ਦਈਏ ਕਿ ਮਈ ਦੇ ਮਹੀਨੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਸੀ।
Trending Photos
PSEB Class 10 and 12 Board Compartment and Reappear Exam Schedule News: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਸੋਮਵਾਰ ਨੂੰ 10ਵੀਂ ਅਤੇ 12ਵੀਂ ਦੇ ਕੰਪਾਰਟਮੈਂਟ ਤੇ ਰੀਅਪੀਅਰ ਰੀਅਪੀਅਰ (ਸਮੇਤ ਓਪਨ ਸਕੂਲ) ਅਨੁਪੂਰਕ, ਵਾਧੂ ਵਿਸ਼ਾ ਦੀਆਂ ਪ੍ਰੀਖਿਆਵਾਂ ਲਈ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।
ਇਸ ਫੈਸਲਾ ਉਨ੍ਹਾਂ ਵਿਦਿਆਰਥੀਆਂ ਲਈ ਲਿਆ ਗਿਆ ਹੈ ਜੋ ਕਿ ਵੱਖ-ਵੱਖ ਕਾਰਨਾਂ ਕਰਕੇ ਪਰੀਖਿਆ 'ਚ ਹਾਜ਼ਰ ਨਹੀਂ ਹੋ ਪਾਏ ਸਨ। ਇਸਦੇ ਲਈ ਹੁਣ PSEB ਨੇ 10ਵੀਂ ਅਤੇ 12ਵੀਂ ਦੇ ਕੰਪਾਰਟਮੈਂਟ ਤੇ ਰੀਅਪੀਅਰ ਰੀਅਪੀਅਰ (ਸਮੇਤ ਓਪਨ ਸਕੂਲ) ਅਨੁਪੂਰਕ, ਵਾਧੂ ਵਿਸ਼ਾ ਦੀਆਂ ਪ੍ਰੀਖਿਆਵਾਂ ਲਈ ਸ਼ਡਿਊਲ ਜਾਰੀ ਕੀਤਾ ਹੈ ਤਾਂ ਜੋ ਜਿਹੜੇ ਵਿਦਿਆਰਥੀ ਪ੍ਰੀਖਿਆਵਾਂ ਦੇਣ ਤੋਂ ਰਹਿ ਗਏ ਸਨ ਉਹ ਮੁੜ ਪ੍ਰੀਖਿਆ ਦੇ ਸਕਣ।
ਦੱਸ ਦਈਏ ਕਿ ਉਨ੍ਹਾਂ ਦੀ ਮੁੜ ਪ੍ਰੀਖਿਆ 11 ਅਗਸਤ 2023 ਤੋਂ ਲੈ ਕੇ 6 ਸਿਤੰਬਰ 2023 ਤੱਕ ਸਥਾਪਿਤ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ 10ਵੀਂ ਸ਼੍ਰੇਣੀ ਦੀ ਪ੍ਰੀਖਿਆ 11 ਅਗਸਤ 2023 ਤੋਂ 4 ਸਿਤੰਬਰ 2023 ਤੱਕ ਅਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ 11 ਅਗਸਤ 2023 ਤੋਂ ਲੈ ਕੇ 6 ਸਿਤੰਬਰ 2023 ਤੱਕ ਹੋਵੇਗੀ। ਇਸ ਦੌਰਾਨ ਸਵੇਰ ਦੀ ਪ੍ਰੀਖਿਆ ਦਾ ਸੈਸ਼ਨ ਸਵੇਰੇ 10.00 ਵਜੇ ਤੋਂ ਲੈ ਕੇ ਦੋਪਹਰ 1:15 ਵਜੇ ਤੱਕ ਹੋਵੇਗਾ।
ਇਸ ਦੌਰਾਨ ਕੰਪਾਰਟਮੈਂਟ ਤੇ ਰੀਅਪੀਅਰ ਵਾਲੇ ਵਿਦਿਆਰਥੀ ਬੋਰਡ ਦੀ ਵੈਬ-ਸਾਈਟ www.pseb.ac.in 'ਤੇ ਜਾ ਕੇ ਹੋਰ ਵਧੇਰੀ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਦੱਸ ਦਈਏ ਕਿ ਮਈ ਦੇ ਮਹੀਨੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਸਾਲ ਵੀ ਕੁੜੀਆਂ ਨੇ ਹੀ ਬਾਜੀ ਮਾਰੀ ਸੀ ਅਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਵਧੀਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: Surinder Shinda News: ਸੁਰਿੰਦਰ ਛਿੰਦਾ ਦੇ ਭੋਗ ਅਤੇ ਅੰਤਿਮ ਅਰਦਾਸ ਦੀ ਤਾਰੀਕ ਦਾ ਹੋਇਆ ਐਲਾਨ
ਇਹ ਵੀ ਪੜ੍ਹੋ: Success Story: ਫ਼ਿਲਮੀ ਦੁਨੀਆ ਛੱਡ ਇਸ ਬਾਲ ਕਲਾਕਾਰ ਨੇ UPSC ਪ੍ਰੀਖਿਆ ਕੀਤੀ ਪਾਸ, ਜਾਣੋ ਉਸਦੀ ਸੰਘਰਸ਼ ਭਰੀ ਕਹਾਣੀ
(For more news apart from PSEB Class 10 and 12 Board Compartment and Reappear Exam Schedule News, stay tuned to Zee PHH)