PSEB 10th Result 2024 LINK Live: PSEB 10 ਵਾਂ ਨਤੀਜਾ 2024 LINK ਲਾਈਵ, ਰੋਲ ਨੰਬਰ ਅਤੇ ਨਾਮ ਦੇ ਨਾਲ pseb.ac.in 'ਤੇ ਦੇਖੋ ਨਤੀਜਾ
Advertisement

PSEB 10th Result 2024 LINK Live: PSEB 10 ਵਾਂ ਨਤੀਜਾ 2024 LINK ਲਾਈਵ, ਰੋਲ ਨੰਬਰ ਅਤੇ ਨਾਮ ਦੇ ਨਾਲ pseb.ac.in 'ਤੇ ਦੇਖੋ ਨਤੀਜਾ

Punjab Board Class 10th Result 2024 Live: ਅੱਜ ਪੰਜਾਬ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡਾ ਦਿਨ ਹੈ। ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜਾ ਦੇਖਣ ਲਈ PSEB ਦੀ Official Website https://www.pseb.ac.in/ 'ਤੇ ਕਲਿੱਕ ਕਰੋ।

PSEB 10th Result 2024 LINK Live:  PSEB 10 ਵਾਂ ਨਤੀਜਾ 2024 LINK ਲਾਈਵ, ਰੋਲ ਨੰਬਰ ਅਤੇ ਨਾਮ ਦੇ ਨਾਲ pseb.ac.in 'ਤੇ ਦੇਖੋ ਨਤੀਜਾ
LIVE Blog

Punjab Board Class 10th Result Live: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ 10ਵੀਂ ਜਮਾਤ ਦਾ ਨਤੀਜਾ ਅੱਜ ਜਾਰੀ ਕਰ ਦਿੱਤਾ ਜਾਵੇਗਾ। ਸਿੱਖਿਆ ਬੋਰਡ ਵੱਲੋਂ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਸੂਬੇ ਵਿੱਚ 13 ਫਰਵਰੀ ਤੋਂ 5 ਮਾਰਚ ਤੱਕ ਪ੍ਰੀਖਿਆ ਲਈ ਗਈ ਸੀ। ਪੰਜਾਬ ਬੋਰਡ ਵੱਲੋਂ ਉਪਲਬੱਧ ਕਰਵਾਏ ਗਏ ਅੰਕੜਿਆਂ ਅਨੁਸਾਰ 2,97, 048 ਤੋਂ ਜ਼ਿਆਦਾ ਵਿਦਿਆਰਥੀ ਪੀਐਸਈਬੀ ਜਮਾਤ 10ਵੀਂ ਪ੍ਰੀਖਿਆ 2024 ਲਈ ਉਪਲੱਬਧ ਹੋਏ ਸਨ।

ਪ੍ਰੀਖਿਆ 3,808 ਤੋਂ ਜ਼ਿਆਦਾ ਪ੍ਰੀਖਿਆ ਕੇਂਦਰਾਂ ਉਤੇ ਲਈ ਗਈ ਸੀ। ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਨਤੀਜੇ ਐਲਾਨਣ ਦੇ ਨਾਲ-ਨਾਲ ਬੋਰਡ ਅਧਿਕਾਰੀ ਅਧਿਕਾਰਤ ਕਾਨਫਰੰਸ ਵਿੱਚ ਟਾਪਰਾਂ ਦੇ ਨਾਮ, ਸਮੁੱਚੀ ਪਾਸ ਪ੍ਰਤੀਸ਼ਤਤਾ, ਕੰਪਾਰਟਮੈਂਟ ਪ੍ਰੀਖਿਆ ਤੇ ਪੜਤਾਲ ਦੇ ਵੇਰਵੇ ਸਾਂਝੇ ਕਰਨਗੇ।

ਕਿਵੇਂ ਚੈਕ ਹੋਵੇਗਾ ਨਤੀਜਾ

ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਪੀਐਸਈਬੀ ਦੀ ਅਧਿਕਾਰ ਵੈਬਸਾਈਟ ਪੀਐਸਈਬੀ.ਇੰਨ ਉਤੇ ਅਪਲੋਡ ਕਰ ਦਿੱਤਾ ਜਾਵੇਗਾ। ਵਿਦਿਆਰਥੀ ਰੋਲ ਨੰਬਰ, ਐਪਲੀਕੇਸ਼ਨ ਨੰਬਰ, ਰਜਿਸਟ੍ਰੇਸ਼ਨ ਨੰਬਰ ਦੀ ਮਦਦ ਨਾਲ ਸਾਈਟ ਉਤੇ ਲਾਗ ਇੰਨ ਕਰਕੇ ਆਪਣਾ ਸਕੋਰ ਕਾਰਡ ਚੈਕ ਕਰ ਸਕਦੇ ਹਨ।

ਪਿਛਲੇ ਸਾਲ ਦਾ ਨਤੀਜਾ

ਪਿਛਲੇ ਸਾਲ ਪੰਜਾਬ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 26 ਮਈ ਨੂੰ ਐਲਾਨਿਆ ਗਿਆ ਸੀ ਅਤੇ ਪ੍ਰੀਖਿਆ 21 ਮਾਰਚ ਤੋਂ 18 ਅਪ੍ਰੈਲ ਤੱਕ ਲਈ ਗਈ ਸੀ। ਪ੍ਰੀਖਿਆ ਵਿੱਚ ਕੁੱਲ 281327 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਕੁੱਲ 97.54 ਫੀਸਦੀ ਪਾਸ ਹੋਏ।

ਜਦੋਂ ਕਿ ਲੜਕੀਆਂ ਦਾ ਨਤੀਜਾ ਲੜਕਿਆਂ ਨਾਲੋਂ ਵੱਧ ਰਿਹਾ। ਕੁੱਲ 98.46 ਫੀਸਦੀ ਲੜਕੀਆਂ ਪਾਸ ਹੋਈਆਂ ਅਤੇ ਲੜਕਿਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 96.73 ਫੀਸਦੀ ਦਰਜ ਕੀਤੀ ਗਈ। ਪੰਜਾਬ ਬੋਰਡ ਨੇ 1 ਅਪ੍ਰੈਲ ਨੂੰ 5ਵੀਂ ਦਾ ਨਤੀਜਾ ਐਲਾਨ ਦਿੱਤਾ ਸੀ। 10ਵੀਂ ਦੇ ਨਤੀਜੇ ਜਾਰੀ ਕਰਨ ਤੋਂ ਬਾਅਦ ਬੋਰਡ ਇੰਟਰਮੀਡੀਏਟ ਦੇ ਨਤੀਜੇ ਘੋਸ਼ਿਤ ਕਰ ਸਕਦਾ ਹੈ।

 

Punjab Board Class 10th Result Live:

19 April 2024
10:24 AM

PSEB 10 ਵਾਂ ਨਤੀਜਾ 2024 LINK ਲਾਈਵ: ਰੋਲ ਨੰਬਰ ਅਤੇ ਨਾਮ ਦੇ ਨਾਲ pseb.ac.in 'ਤੇ ਦੇਖੋ ਨਤੀਜਾ 

08:42 AM

PSEB 10ਵੀਂ ਨਤੀਜਾ ਲਿੰਕ ਸਵੇਰੇ 10 ਵਜੇ ਚਾਲੂ
ਪੰਜਾਬ ਬੋਰਡ 10ਵੀਂ ਦਾ ਨਤੀਜਾ ਲਿੰਕ ਸਵੇਰੇ 10 ਵਜੇ ਚਾਲੂ ਹੋ ਜਾਵੇਗਾ। ਨਤੀਜੇ ਦੀ ਬੇਸਬਰੀ ਨਾਲ ਉਡੀਕ ਕਰਨ ਵਾਲੇ ਵਿਦਿਆਰਥੀ ਸਵੇਰੇ 10 ਵਜੇ ਤੋਂ ਸਰਕਾਰੀ ਵੈਬਸਾਈਟ pseb.ac.in 'ਤੇ ਆਪਣੇ PSEB 10ਵੀਂ ਦੇ ਨਤੀਜੇ ਦੇਖ ਸਕਦੇ ਹਨ।

15:22 PM

394 ਵਿਦਿਆਰਥੀ ਫੇਲ੍ਹ ਹੋਏ
ਇਸ ਸਾਲ 394 ਵਿਦਿਆਰਥੀ ਫੇਲ੍ਹ ਹੋਏ ਹਨ। ਜਦੋਂ ਕਿ 7166 ਵਿਦਿਆਰਥੀ ਅਜਿਹੇ ਹਨ ਜੋ ਰੀ-ਅਪੀਅਰ ਵਿੱਚ ਆਪਣੇ ਨਤੀਜੇ ਵਿੱਚ ਸੁਧਾਰ ਕਰ ਸਕਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਪੰਜਾਬ ਬੋਰਡ ਨਾਲ ਸੰਪਰਕ ਕਰਨਾ ਹੋਵੇਗਾ ਅਤੇ ਲੋੜੀਂਦੇ ਦਸਤਾਵੇਜ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਦੁਬਾਰਾ ਹਾਜ਼ਰੀ ਲਈ ਅਪਲਾਈ ਕਰਨਾ ਹੋਵੇਗਾ। ਇਸ ਦੇ ਨਾਲ ਹੀ 190 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦਾ ਨਤੀਜਾ ਕਿਸੇ ਕਾਰਨ ਰੋਕ ਦਿੱਤਾ ਗਿਆ ਹੈ।

14:22 PM

ਪਾਸ ਫ਼ੀਸਦੀ ਵਿੱਚ ਵੀ ਕੁੜੀਆਂ ਨੇ ਮਾਰੀ ਬਾਜ਼ੀ

ਇਸ ਸਾਲ ਲੜਕੀਆਂ ਪਹਿਲੇ ਸਥਾਨ 'ਤੇ ਰਹੀਆਂ ਹਨ। ਇੰਨਾ ਹੀ ਨਹੀਂ ਪ੍ਰੀਖਿਆ 'ਚ ਪਾਸ ਪ੍ਰਤੀਸ਼ਤਤਾ 'ਚ ਵੀ ਲੜਕੀਆਂ ਨੇ ਜਿੱਤ ਹਾਸਲ ਕੀਤੀ ਹੈ। ਇਸ ਸਾਲ 1,32,642 ਵਿੱਚੋਂ 1,30,132 ਲੜਕੀਆਂ ਪਾਸ ਹੋਈਆਂ ਹਨ, ਜੋ ਕਿ 98.11% ਹੈ। ਜਦੋਂ ਕਿ 148445 ਵਿੱਚੋਂ 143206 ਲੜਕੇ ਪਾਸ ਹੋਏ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.47% ਰਹੀ।
ਇਸ ਸਾਲ 11 ਟਰਾਂਸਜੈਂਡਰ ਵੀ ਪ੍ਰੀਖਿਆ ਲਈ ਬੈਠੇ ਸਨ, ਜਿਨ੍ਹਾਂ ਵਿੱਚੋਂ 10 ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਦੇ ਨਾਲ ਹੀ ਇਸ ਸਾਲ ਸ਼ਹਿਰਾਂ ਨਾਲੋਂ ਪਿੰਡਾਂ ਦੀ ਪਾਸ ਪ੍ਰਤੀਸ਼ਤਤਾ ਵੱਧ ਰਹੀ ਹੈ। ਪੇਂਡੂ ਖੇਤਰਾਂ ਦੇ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.58% ਸੀ, ਜਦੋਂ ਕਿ ਸ਼ਹਿਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 96.6% ਸੀ।

14:05 PM

ਲੁਧਿਆਣਾ ਜ਼ਿਲ੍ਹਾ 22ਵੇਂ ਸਥਾਨ ਉਤੇ ਰਿਹਾ

ਲੁਧਿਆਣਾ ਦੀਆਂ ਲੜਕੀਆਂ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੇ ਦੋ ਸਥਾਨ ਉਤੇ ਰਹੀਆਂ ਹਨ। ਜਦਕਿ ਲੁਧਿਆਣਾ ਦਾ ਓਵਰਆਲ ਨਤੀਜਾ ਦੇਖੀਏ ਤਾਂ ਲੁਧਿਆਣਾ 22ਵੇਂ ਸਥਾਨ ਉਤੇ ਰਿਹਾ ਹੈ।

fallback

13:59 PM

ਸ਼ੁੱਕਰਵਾਰ ਨੂੰ ਦੇਖ ਸਕੋਗੇ ਨਤੀਜੇ
ਨਤੀਜਾ ਬੋਰਡ ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਨੇ ਐਲਾਨਿਆ। ਵਿਦਿਆਰਥੀ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ 'ਤੇ ਨਤੀਜਾ ਦੇਖ ਸਕਣਗੇ। ਇਸ ਦੇ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਲਾਗਇਨ ਕਰਨਾ ਹੋਵੇਗਾ। ਜਿੱਥੇ ਨਤੀਜੇ ਲਈ ਇੱਕ ਕਾਲਮ ਹੋਵੇਗਾ। ਇਸ ਵਿੱਚ ਉਨ੍ਹਾਂ ਨੂੰ ਆਪਣਾ ਰੋਲ ਨੰਬਰ ਅਤੇ ਹੋਰ ਜਾਣਕਾਰੀ ਭਰਨੀ ਹੋਵੇਗੀ। ਇਸ ਤੋਂ ਬਾਅਦ ਨਤੀਜਾ ਉਨ੍ਹਾਂ ਦੇ ਮੋਬਾਈਲ ਜਾਂ ਲੈਪਟਾਪ ਦੀ ਸਕਰੀਨ 'ਤੇ ਦਿਖਾਈ ਦੇਵੇਗਾ।

13:55 PM

ਅੱਵਲ ਵਿਦਿਆਰਥੀ ਨੇ ਜਾਣੋ ਕਿੰਨੇ ਫੀਸਦੀ ਅੰਕ ਕੀਤੇ ਹਾਸਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2023-24 ਦੌਰਾਨ ਕਲਾਸ 10ਵੀਂ ਵਿੱਚ ਰਜਿਸਟਰਡ ਵਿਦਿਆਰਥੀਆਂ ਲਈ 13 ਫਰਵਰੀ ਤੋਂ 5 ਮਾਰਚ 2024 ਤੱਕ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਪੰਜਾਬ ਰਾਜ ਦੇ ਸਰਕਾਰੀ ਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ( PSEB 10ਵੀਂ ਬੋਰਡ 2024 ਦੇ ਨਤੀਜੇ) ਅੱਜ ਐਲਾਨ ਦਿੱਤੇ ਹਨ। ਇਸ ਸਾਲ ਦਾ ਨਤੀਜਾ 97.24 ਫ਼ੀਸਦੀ ਰਿਹਾ। ਜਿਸ ਵਿੱਚ ਲੁਧਿਆਣਾ ਦੀ ਅਦਿਤੀ ਨੇ 100 ਫੀਸਦੀ ਅੰਕਾਂ ਨਾਲ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਦੂਜੇ ਤੇ ਤੀਜੇ ਸਥਾਨ ਲਈ ਅਲੀਸ਼ਾ ਤੇ ਕਰਮਨਪ੍ਰੀਤ ਕੌਰ ਨੇ ਕ੍ਰਮਵਾਰ 99.23, 99.23 ਫ਼ੀਸਦੀ ਅੰਕ ਹਾਸਲ ਕੀਤੇ।

13:48 PM

ਅ੍ਰੰਮਿਤਸਰ ਜ਼ਿਲ੍ਹੇ ਦੀ ਪਾਸ ਫ਼ੀਸਦੀ ਸਭ ਤੋਂ ਜ਼ਿਆਦਾ

10ਵੀਂ ਜਮਾਤ ਦੇ ਨਤੀਜਿਆਂ ਵਿੱਚ ਪਾਸ ਫ਼ੀਸਦੀ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਅੱਵਲ ਰਿਹਾ ਹੈ। ਅੰਮ੍ਰਿਤਸਰ ਦੀ ਪਾਸ ਫ਼ੀਸਦੀ 99.24 ਰਹੀ ਹੈ। ਜਦਕਿ ਮਲੇਰਕੋਟਲਾ ਆਖਰੀ ਸਥਾਨ ਉਤੇ ਰਿਹਾ ਹੈ। ਮਲੇਰਕੋਟਲਾ ਦੀ 94.51 ਪਾਸ ਫੀਸਦੀ ਰਹੀ ਹੈ।

fallback

 

13:44 PM

ਪਹਿਲੇ ਦੋ ਸਥਾਨਾਂ ਉਪਰ ਲੁਧਿਆਣਾ ਜ਼ਿਲ੍ਹਾ ਰਿਹਾ ਕਾਬਿਜ਼
ਲੁਧਿਆਣਾ ਦੀ ਅਦਿਤੀ ਪਹਿਲਾਂ, ਲੁਧਿਆਣਾ ਦੀ ਹੀ ਅਲੀਸ਼ਾ ਸ਼ਰਮਾ ਨੇ ਦੂਜਾ ਅਤੇ ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।

fallback

 

13:38 PM

ਕੁੜੀਆਂ ਨੇ ਮੁੜ ਮਾਰੀ ਬਾਜ਼ੀ

10ਵੀਂ ਜਮਾਤ ਦੇ ਨਤੀਜਿਆਂ ਵਿੱਚ ਮੁੜ ਲੜਕੀਆਂ ਨੇ ਬਾਜ਼ੀ ਮਾਰ ਲਈ ਹੈ। ਪਹਿਲਾਂ, ਦੂਜਾ ਤੇ ਤੀਜਾ ਸਥਾਨ ਉਤੇ ਲੜਕੀਆਂ ਕਾਬਿਜ਼ ਰਹੀਆਂ ਹਨ। ਲੁਧਿਆਣਾ ਦੀ ਅਦਿੱਤੀ 100 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ਉਤੇ ਆਈ ਹੈ।

13:32 PM

10ਵੀਂ ਜਮਾਤ ਦਾ ਨਤੀਜਾ ਆਇਆ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਹੈ। ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਲਈ ਬੈਠੇ ਸਨ, ਉਹ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।

12:54 PM

ਪਿਛਲੇ ਸਾਲ ਅੱਵਲ ਆਏ ਵਿਦਿਆਰਥੀ

ਪਿਛਲੇ ਸਾਲ ਦਸਵੀਂ ਦੇ ਇਮਤਿਹਾਨਾਂ ਵਿੱਚ ਫਰੀਦਕੋਟ ਦੀ ਗਗਨਦੀਪ ਕੌਰ 650/650 ਅੰਕ ਲੈ ਕੇ ਸੂਬੇ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਸੀ। ਇਸ ਤੋਂ ਬਾਅਦ ਨਵਜੋਤ (648/650 ਅੰਕ) ਦੂਜੇ ਸਥਾਨ 'ਤੇ ਅਤੇ ਹਰਮਨ ਕੌਰ (646/650 ਅੰਕ) ਤੀਜੇ ਸਥਾਨ 'ਤੇ ਰਹੀ।

12:01 PM

2023 ਵਿੱਚ ਚੋਟੀ ਦਾ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ
2023 ਵਿੱਚ, ਪਠਾਨਕੋਟ 99.19% ਦੀ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਦੇ ਨਾਲ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹੇ ਵਜੋਂ ਉੱਭਰਿਆ ਸੀ। ਇਸਦੇ ਉਲਟ, ਬਰਨਾਲਾ ਵਿੱਚ ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ 95.96% ਦਰਜ ਕੀਤੀ ਗਈ।

12:00 PM

ਪਾਸ ਹੋਣ ਲਈ 33 ਫ਼ੀਸਦੀ ਅੰਕ ਚਾਹੀਦੇ

ਪੰਜਾਬ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਵਿੱਚ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਪਾਸ ਘੋਸ਼ਿਤ ਕੀਤਾ ਜਾਵੇਗਾ, ਜਿਨ੍ਹਾਂ ਨੂੰ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 33 ਫ਼ੀਸਦੀ ਅੰਕ ਪ੍ਰਾਪਤ ਹੋਣਗੇ।

11:57 AM

ਬੋਰਡ ਦੀ ਵੈਬਸਾਈਟ ਉਤੇ ਜਾਰੀ ਹੋਵੇਗਾ ਨਤੀਜਾ

ਪੰਜਾਬ ਬੋਰਡ 10ਵੀਂ ਦੇ ਨਤੀਜੇ 2024 ਦਾ ਐਲਾਨ PSEB ਦੀ ਅਧਿਕਾਰਤ ਵੈੱਬਸਾਈਟ 'ਤੇ ਕੀਤਾ ਜਾਵੇਗਾ।

11:55 AM

ਪਿਛਲੇ ਸਾਲ 97.56 ਪ੍ਰਤੀਸ਼ਤ ਵਿਦਿਆਰਥੀ ਹੋਏ ਸਨ ਪਾਸ

ਪੰਜਾਬ ਬੋਰਡ ਵੱਲੋਂ ਪਿਛਲੇ ਸਾਲ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿੱਚ 97.56 ਫੀਸਦੀ ਵਿਦਿਆਰਥੀ ਪਾਸ ਹੋਏ ਸਨ।

Trending news