Ludhiana Loot Case: ਲੁਧਿਆਣਾ ਵਿੱਚ ਵਾਪਰੀ ਸਾਢੇ 8 ਕਰੋੜ ਦੀ ਲੁੱਟ ਦੀ ਵਾਰਦਾਤ ਉਤੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਉਪਰ ਅੱਜ ਸ਼ਾਮ 6 ਵਜੇ ਖ਼ਾਸ ਪੇਸ਼ਕਸ਼ ਦਿਖਾਈ ਜਾਵੇਗੀ।
Trending Photos
Ludhiana Loot Case: ਲੁਧਿਆਣਾ ਸਥਿਤ ਸੀ. ਐੱਮ. ਐੱਸ. ਕੰਪਨੀ 'ਚ ਹੋਈ ਸਾਢੇ 8 ਕਰੋੜ ਦੀ ਲੁੱਟ ਦੇ ਮਾਮਲੇ 'ਚ ਪੁਲਿਸ ਨੇ ਮਾਸਟਰਮਾਈਂਡ ਡਾਕੂ ਹਸੀਨਾ ਨੂੰ ਪਤੀ ਸਮੇਤ ਉੱਤਰਾਖੰਡ ਤੋਂ ਗ੍ਰਿਫ਼ਤਾਰ ਕਰਕੇ ਪੂਰੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਹੈ। ਮੁਲਜ਼ਮਾਂ ਨੇ ਤੈਅ ਕੀਤਾ ਸੀ ਕਿ ਜੇਕਰ ਉਹ ਲੁੱਟ ਕਰਨ ’ਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਹੇਮਕੁੰਟ ਸਾਹਿਬ, ਕੇਦਾਰਨਾਥ ਤੇ ਹਰਿਦੁਆਰ ਮੱਥਾ ਟੇਕਣ ਲਈ ਜਾਣਗੇ।
ਇਸ ਲੁੱਟ ਕਾਂਡ ਨੂੰ ਲੈ ਕੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਉਤੇ ਖ਼ਾਸ ਪ੍ਰੋਗਰਾਮ ਅੱਜ ਸ਼ਾਮ 6 ਵਜੇ ਦਿਖਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ ਜਾਵੇਗਾ ਕਿ ਇਸ ਲੁੱਟ ਦੇ ਕਿੱਥੇ-ਕਿੱਥੇ ਤਾਰ ਜੁੜੇ ਹੋਏ ਹਨ। ਕਰੋੜਾਂ ਰੁਪਏ ਦੀ ਲੁੱਟ ਦਾ ਕਾਰਨ ਕਿਉਂ ਬਣਿਆ ਪਿਆਰ। ਇਸ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ ਜਾਵੇਗਾ ਕਿ ਇਸ ਲੁੱਟ ਲਈ ਸਿਰਫ਼ ਸ਼ੁੱਕਰਵਾਰ ਦਾ ਦਿਨ ਹੀ ਕਿਉਂ ਰੱਖਿਆ ਗਿਆ।
ਇਹ ਵੀ ਪੜ੍ਹੋ : Ludhiana Loot Case: ਲੁਧਿਆਣਾ ਲੁੱਟਕਾਂਡ ਨਾਲ ਜੁੜੀ ਵੱਡੀ ਖ਼ਬਰ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਵੀਡੀਓ ਆਈ ਸਾਹਮਣੇ
ਮਾਸਟਰਮਾਈਂਡ ਬਾਕੀ 'ਸਾਜਿਸ਼ਕਾਰਾਂ' ਨੂੰ ਕੀਤਾ ਜਾਵੇਗਾ ਨਸ਼ਰ?। ਬੰਟੀ-ਬਬਲੀ ਦੀ ਜੋੜੀ ਵਾਂਗ ਫਿਲਮੀ ਅੰਦਾਜ਼ ਵਿੱਚ 'ਚੋਰੀ' ਦੀ ਪੂਰੀ ਸਾਜਿਸ਼ਘਾੜੇ ਦਾ ਕੀਤਾ ਜਾਵੇਗਾ ਖੁਲਾਸਾ। ਕੀ ਹੈ ਲੇਡੀ ਡਾਕੂ ਹਸੀਨਾ ਦਾ ਪਿਛੋਕੜ? ਲੁਧਿਆਣਾ ਪੁਲਿਸ ਨੂੰ ਇਸ ਅਪਰਾਧ ਨੂੰ ਹੱਲ-ਹੱਲ ਕਰਨ ਵਿੱਚ ਕਿਨ੍ਹਾਂ ਮੁਸ਼ਕਲਾਂ ਦਾ ਕਰਨਾ ਪਿਆ ਸਾਹਮਣਾ। ਪੁਲਿਸ ਦੀ ਵੱਖ-ਵੱਖ ਟੀਮਾਂ ਨੇ ਕਿਸ ਤਰ੍ਹਾਂ ਕੀਤਾ ਇਸ ਅਪਰਾਧ ਦਾ ਪਰਦਾਫਾਸ਼। 8 ਕਰੋੜ ਦੀ ਡਕੈਤੀ ਦੀ ਕਿਵੇਂ ਸੌਲਵ ਕੀਤੀ ਮਿਸਟਰੀ?
ਇਹ ਵੀ ਪੜ੍ਹੋ : Delhi Firing News: ਦੋ ਗੁੱਟਾਂ ਵਿੱਚ ਹੋਈ ਲੜਾਈ; ਸ਼ਰੇਆਮ ਚੱਲੀਆਂ ਗੋਲੀਆਂ, ਦੋ ਔਰਤਾਂ ਦੀ ਮੌਤ
ਇਨਸਾਈਡ ਸਟੋਰੀ ਆਫ 'LUDHIANA ROBBERY' ਵੇਖੋ: ਸਾਡੀ ਖਾਸ ਪੇਸ਼ਕਸ਼ 'LUDHIANA HEIST' ਅੱਜ ਸ਼ਾਮ 6 ਵਜੇ ਸਿਰਫ ZeePHH 'ਤੇ