Terrorist incidents in India: ਚੰਗੀ ਖ਼ਬਰ! ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਦਹਿਸ਼ਤਗਰਦੀ ਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ
Advertisement
Article Detail0/zeephh/zeephh1806326

Terrorist incidents in India: ਚੰਗੀ ਖ਼ਬਰ! ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਦਹਿਸ਼ਤਗਰਦੀ ਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ

Terrorism in India: ਅੱਤਵਾਦੀ ਹਿੰਸਾ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਗਏ ਹਨ ਜਿਨ੍ਹਾਂ ਵਿੱਚ ਵਿੱਚ ਅੱਤਵਾਦੀਆਂ ਦੇ ਖਿਲਾਫ ਸਰਗਰਮ ਕਾਰਵਾਈਆਂ, ਅੱਤਵਾਦੀਆਂ ਦੇ ਜ਼ਮੀਨੀ ਸਮਰਥਕਾਂ ਦੀ ਪਛਾਣ ਕਰਨਾ ਅਤੇ ਗ੍ਰਿਫਤਾਰੀ ਕਰਨਾ, ਪੁਲਿਸ, ਸੈਨਾ, CRPF ਦੀ ਤਾਇਨਾਤੀ ਕਰਨਾ ਸ਼ਾਮਲ ਹੈ। 

Terrorist incidents in India: ਚੰਗੀ ਖ਼ਬਰ! ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਦਹਿਸ਼ਤਗਰਦੀ ਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ

Terrorist incidents and infiltration report in India 2023: ਭਾਰਤ ਦੇਸ਼ ਲਈ ਇੱਕ ਵੱਡੀ ਚੰਗੀ ਖ਼ਬਰ, ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਬੀਤੇ ਦੋ ਸਾਲਾਂ ਵਿੱਚ ਅੱਤਵਾਦੀ ਹਿੰਸਾ ਅਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੱਡੀ ਕਮੀ ਦਰਜ ਕੀਤੀ ਗਈ ਹੈ। ਭਾਰਤ ਸਰਕਾਰ ਦੀ ਅੱਤਵਾਦ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਹੈ ਤੇ ਇਸਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।  

ਜੰਮੂ ਅਤੇ ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ। ਅੱਤਵਾਦੀ ਹਿੰਸਾ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਗਏ ਹਨ ਜਿਨ੍ਹਾਂ ਵਿੱਚ ਵਿੱਚ ਅੱਤਵਾਦੀਆਂ ਦੇ ਖਿਲਾਫ ਸਰਗਰਮ ਕਾਰਵਾਈਆਂ, ਅੱਤਵਾਦੀਆਂ ਦੇ ਜ਼ਮੀਨੀ ਸਮਰਥਕਾਂ ਦੀ ਪਛਾਣ ਕਰਨਾ ਅਤੇ ਗ੍ਰਿਫਤਾਰੀ ਕਰਨਾ, ਪੁਲਿਸ, ਸੈਨਾ, CRPF ਦੀ ਤਾਇਨਾਤੀ ਕਰਨਾ ਸ਼ਾਮਲ ਹੈ। 

ਇਸਦੇ ਨਾਲ ਹੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਵਿੱਚ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਜਾਇਦਾਦਾਂ ਦੀ ਕੁਰਕੀ ਕਰਨਾ, ਸਾਰੇ ਸੁਰੱਖਿਆ ਬਲਾਂ ਦੇ ਵਿੱਚ ਖੁਫੀਆ ਜਾਣਕਾਰੀ ਨੂੰ ਸਾਂਝਾ ਕਰਨਾ ਅਤੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਘਟਨਾ ਨੂੰ ਨਾਕਾਮ ਕਰਨ ਲਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮਾਂ (CASO) ਨੂੰ ਹੋਰ ਤੇਜ਼ ਕਰਨਾ ਸ਼ਾਮਿਲ ਹੈ।  

ਕੀ ਕਹਿੰਦੇ ਨੇ ਅੰਕੜੇ? 

ਦੱਸ ਦਈਏ ਕਿ ਸਾਲ 2021 ਵਿੱਚ ਦਹਿਸ਼ਤਗਰਦੀ ਨਾਲ ਸਬੰਧਤ 129 ਘਟਨਾਵਾਂ ਸਾਹਮਣੇ ਆਈਆਂ ਅਤੇ 34 ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸੇ ਤਰ੍ਹਾਂ 2022 ਵਿੱਚ ਦਹਿਸ਼ਤਗਰਦੀ ਨਾਲ ਸਬੰਧਤ 125 ਅਤੇ 19 ਘੁਸਪੈਠ ਦੀਆਂ ਘਟਨਾਵਾਂ ਵਾਪਰੀਆਂ। ਹੁਣ ਗੱਲ ਕਰਦੇ ਹਾਂ 2023 ਦੀ, ਤਾਂ 30 ਜੂਨ 2023 ਤੱਕ ਇਸ ਸਾਲ ਦਹਿਸ਼ਤਗਰਦੀ ਨਾਲ ਸਬੰਧਤ ਮਹਿਜ਼ 26 ਦੀਆਂ ਘਟਨਾਵਾਂ ਵਾਪਰੀਆਂ ਹਨ। ਗੌਰਤਲਬ ਹੈ ਕਿ ਇਸ ਸਾਲ 30 ਜੂਨ 2023 ਤੱਕ ਘੁਸਪੈਠ ਦੀ ਇੱਕ ਵੀ ਘਟਨਾ ਨਹੀਂ ਵਾਪਰੀ। 

ਇਨ੍ਹਾਂ ਹੀ ਨਹੀਂ ਭਾਰਤ ਸਰਕਾਰ ਵੱਲੋਂ ਘੁਸਪੈਠ ਕਰਨ ਵਾਲਿਆਂ ਤੋਂ ਨਜਿੱਠਣ ਲਈ ਇੱਕ ਚੰਗੀ ਬਹੁ-ਪੱਖੀ ਰਣਨੀਤੀ ਅਪਣਾਈ ਹੈ ਜਿਸ ਵਿੱਚ ਅੰਤਰਰਾਸ਼ਟਰੀ ਸਰਹੱਦ (IB) ਤੇ ਲਾਈਨ ਆਫ਼ ਕੰਟਰੋਲ (LoC) 'ਤੇ ਸੁਰੱਖਿਆ ਬਲਾਂ ਦੀ ਰਣਨੀਤਕ ਤੈਨਾਤੀ, ਕੈਮਰੇ ਰਾਹੀਂ ਨਿਗਰਾਨੀ, ਨਾਈਟ ਵਿਜ਼ਨ ਕੈਮਰੇ, ਹੀਟ ਸੈਂਸਿੰਗ ਗੈਜੇਟਸ, ਅਤੇ ਹੋਰ ਤਕਨਾਲੋਜੀ ਦੀ ਵਰਤੋਂ, IB/LoC 'ਤੇ ਬਹੁ-ਪੱਧਰੀ ਤੈਨਾਤੀ, ਸਰਹੱਦ 'ਤੇ ਕੰਡਿਆਲੀ ਤਾਰ, ਸੁਰੱਖਿਆ ਬਲ ਵੱਲੋਂ ਘੁਸਪੈਠ, ਹਮਲੇ ਅਤੇ ਪੈਦਲ ਗਸ਼ਤ ਬਾਰੇ ਅਗਾਊਂ ਅਤੇ ਟੀਚਾ-ਅਧਾਰਿਤ ਜਾਣਕਾਰੀ ਇਕੱਠੀ ਕਰਨ ਲਈ ਖੁਫੀਆ ਕਰਮਚਾਰੀਆਂ ਦੀ ਤਾਇਨਾਤੀ, ਸਥਾਨਕ ਖੁਫੀਆ ਜਾਣਕਾਰੀ ਹਾਸਿਲ ਕਰਨ ਅਤੇ ਘੁਸਪੈਠੀਆਂ ਦੇ ਖਿਲਾਫ ਸਰਗਰਮ ਕਾਰਵਾਈ ਕਰਨ ਲਈ ਬਾਰਡਰ ਪੁਲਿਸ ਚੌਕੀਆਂ ਦੀ ਸਥਾਪਨਾ ਕਰਨਾ ਸ਼ਾਮਿਲ ਹੈ।  

ਇਹ ਵੀ ਪੜ੍ਹੋ: Punjab News: ਜਾਣੋ ਪੰਜਾਬ ਵਿੱਚ ਪਿਛਲੇ 3 ਸਾਲਾਂ 'ਚ ਸਰਹੱਦੋਂ ਪਾਰ ਆਏ ਡਰੋਨਾਂ ਦਾ ਅੰਕੜਾ 

(For more news apart from Terrorist incidents and infiltration report in India 2023, stay tuned to Zee PHH)

Trending news