Chandigarh News: ਇਸ ਕਾਰਨ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਸ਼ਹਿਰ ਨੂੰ ਛੇ ਦਿਨਾਂ ਲਈ ਨੋ ਫਲਾਇੰਗ ਜ਼ੋਨ ਐਲਾਨ ਦਿੱਤਾ।
Trending Photos
Chandigarh News: ਚੰਡੀਗੜ੍ਹ-ਮੋਹਾਲੀ ਸਰਹੱਦ 'ਤੇ ਲੱਗੇ ਪੱਕੇ ਮੋਰਚੇ ਅਤੇ 29 ਮਾਰਚ ਤੋਂ ਹੋਣ ਵਾਲੀ ਜੀ-20 ਬੈਠਕ ਦੀ ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ 'ਚ ਬੀ.ਐੱਸ.ਐੱਫ. ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਨਾਲ ਹੀ ਚੰਡੀਗੜ੍ਹ ਵਿੱਚ ਸੁਰੱਖਿਆ ਏਜੰਸੀਆਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਅਤੇ ਬੀਐਸਐਫ ਨੇ ਸਾਂਝੇ ਤੌਰ 'ਤੇ ਚੰਡੀਗੜ੍ਹ-ਮੋਹਾਲੀ ਬਾਰਡਰ ਸਮੇਤ 9 ਥਾਵਾਂ 'ਤੇ ਬੈਰੀਕੇਡ ਲਗਾ ਦਿੱਤੇ ਹਨ।
ਇਸ ਤੋਂ ਇਲਾਵਾ ਇਨ੍ਹਾਂ ਪੁਆਇੰਟਾਂ ’ਤੇ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਇਹ ਨਾਕੇ ਅਗਲੇ ਕੁਝ ਦਿਨਾਂ ਤੱਕ 24 ਘੰਟੇ ਖੁੱਲ੍ਹੇ ਰਹਿਣਗੇ। ਦੱਸ ਦੇਈਏ ਕਿ ਜੀ-20 ਦੀ ਦੂਜੀ ਬੈਠਕ 29 ਤੋਂ 31 ਮਾਰਚ ਤੱਕ ਸ਼ਹਿਰ 'ਚ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: Kisan Andolan: ਮੁੜ ਕਿਸਾਨ ਅੰਦੋਲਨ ਦੀ ਤਿਆਰੀ! 20 ਮਾਰਚ ਨੂੰ ਜੰਤਰ-ਮੰਤਰ 'ਤੇ ਦਿੱਤਾ ਜਾਵੇਗਾ ਧਰਨਾ
ਇਸ ਕਾਰਨ 27 ਮਾਰਚ ਤੋਂ ਹੀ ਵੀ.ਵੀ.ਆਈ.ਪੀਜ਼ ਅਤੇ ਵਿਦੇਸ਼ੀ ਡੈਲੀਗੇਟ ਸ਼ਹਿਰ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਇਸ ਕਾਰਨ ਸ਼ੁੱਕਰਵਾਰ ਨੂੰ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਸ਼ਹਿਰ ਨੂੰ ਛੇ ਦਿਨਾਂ ਲਈ ਨੋ ਫਲਾਇੰਗ ਜ਼ੋਨ ਐਲਾਨ ਦਿੱਤਾ। ਹੁਕਮਾਂ ਅਨੁਸਾਰ 27 ਮਾਰਚ ਤੋਂ 1 ਅਪ੍ਰੈਲ ਤੱਕ ਨਾ ਸਿਰਫ਼ ਡਰੋਨ ਬਲਕਿ ਅਜਿਹੀਆਂ ਹੋਰ ਵਸਤੂਆਂ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ: Coronavirus Cases in India: ਦੇਸ਼ 'ਚ ਹੋਲੀ ਤੋਂ ਬਾਅਦ ਕੋਰੋਨਾ ਦਾ ਵਧਿਆ ਖ਼ਤਰਾ! 400 ਤੋਂ ਵੱਧ ਮਾਮਲੇ ਆਏ ਸਾਹਮਣੇ