Punjab News: ਗੰਨ ਪੁਆਇੰਟ 'ਤੇ ਸ਼ਰਾਬ ਦੇ ਠੇਕੇ ਤੋਂ 30 ਹਜ਼ਾਰ ਦੀ ਲੁੱਟ, ਸ਼ਰਾਬ ਦੀਆਂ ਕੁਝ ਬੋਤਲਾਂ ਵੀ ਲੈ ਗਏ ਚੋਰ
Advertisement
Article Detail0/zeephh/zeephh1797857

Punjab News: ਗੰਨ ਪੁਆਇੰਟ 'ਤੇ ਸ਼ਰਾਬ ਦੇ ਠੇਕੇ ਤੋਂ 30 ਹਜ਼ਾਰ ਦੀ ਲੁੱਟ, ਸ਼ਰਾਬ ਦੀਆਂ ਕੁਝ ਬੋਤਲਾਂ ਵੀ ਲੈ ਗਏ ਚੋਰ

Sri Kiratpur Sahib Liquor Store Robbed News: ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। 

Punjab News: ਗੰਨ ਪੁਆਇੰਟ 'ਤੇ ਸ਼ਰਾਬ ਦੇ ਠੇਕੇ ਤੋਂ 30 ਹਜ਼ਾਰ ਦੀ ਲੁੱਟ, ਸ਼ਰਾਬ ਦੀਆਂ ਕੁਝ ਬੋਤਲਾਂ ਵੀ ਲੈ ਗਏ ਚੋਰ

Punjab Sri Kiratpur Sahib Liquor Store Robbed News: ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਸ੍ਰੀ ਕੀਰਤਪੁਰ ਸਾਹਿਬ ਤੋਂ ਲੁੱਟ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗੰਨ ਪੁਆਇੰਟ 'ਤੇ ਕੀਰਤਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਗਰਦਲੇ ਗਾਜੀਪੁਰ ਦੇ ਸ਼ਰਾਬ ਦੇ ਠੇਕੇ 'ਤੇ 30,000 ਹਜ਼ਾਰ ਰੁਪਏ ਦੀ ਲੁੱਟ ਹੋ ਗਈ। 

ਠੇਕੇ ਦੇ ਕਰਿੰਦੇ ਦੇ ਮੁਤਾਬਕ ਮੋਟਸਾਈਕਲ 'ਤੇ ਸਵਾਰ ਹੋ ਕੇ ਤਿੰਨ ਬੰਦੇ ਠੇਕੇ 'ਤੇ ਆਏ ਅਤੇ ਇਹਨਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਜਿਸ ਕਰਕੇ ਇਹਨਾਂ ਦੇ ਚਿਹਰੇ ਤੇ ਹੁਲੀਏ ਦੀ ਪਹਿਚਾਣ ਕਰਨੀ ਮੁਸ਼ਕਿਲ ਸੀ। 

ਇਹਨਾਂ ਵੱਲੋ ਠੇਕੇ 'ਤੇ ਮੌਜੂਦ ਕਰਿੰਦੇ ਨੂੰ ਗਨ ਪੁਆਇੰਟ 'ਤੇ ਲੈ ਕੇ ਉਸ ਨਾਲ ਥੋੜੀ ਕੁੱਟ ਮਾਰ ਵੀ ਕੀਤੀ ਗਈ ਤੇ 30000 ਰੁਪਏ ਤੇ ਸ਼ਰਾਬ ਦੀਆਂ 4 ਬੋਤਲਾਂ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਕਰਿੰਦੇ ਨੇ ਅੱਗੇ ਦੱਸਿਆ ਕਿ ਜਿਸ ਮੋਟਰ ਸਾਈਕਲ 'ਤੇ ਇਹ ਸਵਾਰ ਹੋ ਕੇ ਆਏ ਸਨ, ਉਸਦਾ ਨੰਬਰ HP-91-1996 ਸੀ।

ਦੱਸ ਦਈਏ ਕਿ ਇਸ ਮਾਮਲੇ ਵਿੱਚ ਪੁਲਿਸ ਨੂੰ ਜਦੋਂ ਸੂਚਿਤ ਕੀਤਾ ਗਿਆ ਤਾਂ ਪੁਲਿਸ ਮੌਕੇ 'ਤੇ ਪਹੁੰਚੀ। ਇਸ ਦੌਰਾਨ ਕਰਿੰਦੇ ਵੱਲੋਂ ਘਟਨਾ ਬਾਰੇ ਪੁਲਿਸ ਨੂੰ ਵਿਸਥਾਰ ਨਾਲ ਵੇਰਵੇ ਦਿੱਤੇ ਗਏ। 

ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਜ਼ੀ ਮੀਡੀਆ ਦੀ ਟੀਮ ਨੇ ਪੁਲਿਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਪੁਲਿਸ ਵੱਲੋਂ ਇਸ ਸੰਬੰਧੀ ਅਜੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਹਨਾਂ ਹੀ ਨਹੀਂ ਬਲਕਿ ਅਜੇ ਤੱਕ ਠੇਕੇ ਦੇ ਮਾਲਿਕ ਵੱਲੋਂ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।  

- ਸ੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ 

ਇਹ ਵੀ ਪੜ੍ਹੋੋ: Punjab News: ਅਸਲਾ ਲਾਇਸੈਂਸ ਜਾਰੀ ਕਰਨ ਲਈ ਡੋਪ ਟੈਸਟਾਂ ਵਿੱਚ ਹੋ ਰਹੀਆਂ ਬੇਨਿਯਮੀਆਂ, ਪੰਜਾਬ ਵਿਜੀਲੈਂਸ ਨੇ ਦਿੱਤੇ ਸੁਝਾਅ 

ਇਹ ਵੀ ਪੜ੍ਹੋੋ: BBMB news: ਰੋਜ਼ਾਨਾ ਬਿਜਲੀ ਉਤਪਾਦਨ ਵਿੱਚ BBMB ਦੇ ਬਣਾਇਆ ਨਵਾਂ ਰਿਕਾਰਡ 

 

(For more news apart from Liquor Store Robbed in Punjab's Sri Kiratpur Sahib News, stay tuned to Zee PHH) 

Trending news