Punjab News: ਭਾਰਤੀ ਗਤੀਵਿਧੀਆਂ ਬਾਰੇ ਪਾਕਿਸਤਾਨੀ ਏਜੰਟ ਨੂੰ ਜਾਣਕਾਰੀ ਮੁਹਈਆ ਕਰਵਾਉਣ ਦੇ ਮਾਮਲੇ 'ਚ ਇੱਕ ਦੇ ਖਿਲਾਫ ਮਾਮਲਾ ਦਰਜ
Advertisement
Article Detail0/zeephh/zeephh1853491

Punjab News: ਭਾਰਤੀ ਗਤੀਵਿਧੀਆਂ ਬਾਰੇ ਪਾਕਿਸਤਾਨੀ ਏਜੰਟ ਨੂੰ ਜਾਣਕਾਰੀ ਮੁਹਈਆ ਕਰਵਾਉਣ ਦੇ ਮਾਮਲੇ 'ਚ ਇੱਕ ਦੇ ਖਿਲਾਫ ਮਾਮਲਾ ਦਰਜ

Patran News: ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਆਈਐਸਆਈ ਦੇ ਸ਼ੇਰ ਖ਼ਾਨ ਨਾਮ ਦੇ ਕਿਸੇ ਵਿਅਕਤੀ ਨੂੰ ਸੂਚਨਾ ਭੇਜ ਰਿਹਾ ਸੀ।

Punjab News: ਭਾਰਤੀ ਗਤੀਵਿਧੀਆਂ ਬਾਰੇ ਪਾਕਿਸਤਾਨੀ ਏਜੰਟ ਨੂੰ ਜਾਣਕਾਰੀ ਮੁਹਈਆ ਕਰਵਾਉਣ ਦੇ ਮਾਮਲੇ 'ਚ ਇੱਕ ਦੇ ਖਿਲਾਫ ਮਾਮਲਾ ਦਰਜ

Punjab Patran News: ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਸ਼ਹਿਰ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਘੱਗਾ ਪੁਲਿਸ ਵੱਲੋਂ ਵਿਦੇਸ਼ੀ ਮੋਬਾਈਲ ਸਿਮ ਰਾਹੀ ਭਾਰਤੀ ਗਤੀਵਿਧਿਆ ਬਾਰੇ ਪਾਕਿਸਤਾਨੀ ਏਜੰਟ ਨੂੰ ਜਾਣਕਾਰੀ ਮੁਹਈਆ ਕਰਵਾਉਣ ਦੇ ਮਾਮਲੇ 'ਚ ਅਮਰੀਕ ਸਿੰਘ ਵਾਸੀ ਦੇਧਣਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

ਥਾਣਾ ਘੱਗਾ ਮੁੱਖੀ ਅਮਨਪਾਲ ਵਿਰਕ ਨੇ ਦੱਸੀਆ ਕਿ ਅਮਰੀਕ ਵਾਸੀ ਪਿੰਡ ਦੇਧਨਾ ਦੇ ਖਿਲਾਫ ਦਰਜ ਮਾਮਲੇ 'ਚ ਪਾਇਆ ਗਿਆ ਕਿ ਉਕਤ ਵਿਅਕਤੀ ਵੱਲੋਂ ਵਿਦੇਸ਼ੀ ਸਿਮ ਦੀ ਵਰਤੋਂ ਕਰਕੇ ਪਾਕਿਸਾਤਨ ਦੇ ਏਜੰਟ ਨੂੰ ਭਾਰਤੀ ਗਤੀਵਿਧੀਆਂ ਸੰਬੰਧੀ ਜਾਣਕਾਰੀ ਮੁਹਈਆ ਕਰਵਾਉਂਦਾ ਸੀ ਅਤੇ ਉਸ ਦੇ ਬਦਲੇ 'ਚ ਅਸਲਾ ਅਤੇ ਹੈਰੋਇਨ ਮੰਗਵਾਉਂਦਾ ਸੀ। 

ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਕੇਂਦਰੀ ਜੇਲ੍ਹ ਦਾ ਇੱਕ ਕੈਦੀ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਆਈ.ਐਸ.ਆਈ. ਨੂੰ ਮੁਹਈਆ ਕਰਵਾਉਂਦਾ ਸੀ। ਜਦੋਂ ਪੁਲਿਸ ਨੇ ਏਜੰਸੀ ਵੱਲੋਂ ਦਿੱਤੇ ਇਨਪੁਟ ਦੇ ਆਧਾਰ 'ਤੇ ਜਾਂਚ ਕੀਤੀ ਤਾਂ ਇਸ ਦਾ ਖੁਲਾਸਾ ਹੋਇਆ। ਫਿਲਹਾਲ ਪੁਲਿਸ ਉਕਤ ਮੁਲਜ਼ਮਾਂ ਦਾ ਪ੍ਰੋਡਕਸ਼ਨ ਰਿਮਾਂਡ ਲੈਣ 'ਚ ਜੁਟੀ ਹੈ। 

ਮੁਲਜ਼ਮ ਦੀ ਪਛਾਣ ਅਮਰੀਕ ਸਿੰਘ ਵਾਸੀ ਪਿੰਡ ਡੇਧਨਾ ਵਜੋਂ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਆਈਐਸਆਈ ਦੇ ਸ਼ੇਰ ਖ਼ਾਨ ਨਾਮ ਦੇ ਕਿਸੇ ਵਿਅਕਤੀ ਨੂੰ ਸੂਚਨਾ ਭੇਜ ਰਿਹਾ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਮੁਲਜ਼ਮ ਨੇ ਆਖ਼ਰੀ ਜਾਣਕਾਰੀ 140 ਪੰਨਿਆਂ ਦੀ ਪੀਡੀਐਫ ਦੇ ਰੂਪ ਵਿੱਚ ਭੇਜੀ ਸੀ, ਜਿਸ ਵਿੱਚ ਫੌਜ ਦੀਆਂ ਕਈ ਖੁਫੀਆ ਜਾਣਕਾਰੀਆਂ ਸਨ। 

ਮੁਲਜ਼ਮਾਂ ਖ਼ਿਲਾਫ਼ ਥਾਣਾ ਘੱਗਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਤਸਕਰੀ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਅਮਰੀਕ ਸਿੰਘ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਜੂਨ ਦੇ ਮਹੀਨੇ ਵਿੱਚ ਅਮਰੀਕ ਸਿੰਘ ਕੋਲੋਂ ਇੱਕ ਫੋਨ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਤ੍ਰਿਪੜੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਜਦੋਂ ਫੋਨ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਅਮਰੀਕ ਸਿੰਘ ਆਈਐਸਆਈ ਏਜੰਟ ਸ਼ੇਰਖਾਨ ਦੇ ਸੰਪਰਕ ਵਿੱਚ ਸੀ। ਅਮਰੀਕ ਸਿੰਘ ਨੇ ਫੌਜ ਨਾਲ ਜੁੜੀ 140 ਪੰਨਿਆਂ ਦੀ ਜਾਣਕਾਰੀ ਸ਼ੇਰ ਖਾਨ ਨੂੰ ਵਟਸਐਪ 'ਤੇ ਭੇਜੀ ਸੀ।

ਗੱਲ ਕੋਡ ਸ਼ਬਦਾਂ ਵਿੱਚ ਕੀਤੀ ਗਈ ਸੀ ਅਤੇ ਮੁਲਜ਼ਮ ਉਕਤ ਆਈਐਸਆਈ ਏਜੰਟ ਨਾਲ ਇੰਟਰਨੈੱਟ ਰਾਹੀਂ ਗੱਲਬਾਤ ਕਰਦਾ ਸੀ। ਪੁਲਿਸ ਨੂੰ ਮੁੱਢਲੀ ਜਾਂਚ ਵਿੱਚ ਵਟਸਐਪ ਦੀਆਂ ਕੁਝ ਵੌਇਸ ਰਿਕਾਰਡਿੰਗਾਂ ਵੀ ਮਿਲੀਆਂ ਹਨ, ਜਿਸ ਵਿੱਚ ਕੋਡ ਵਰਡ ਰਾਹੀਂ ਗੱਲ ਕੀਤੀ ਜਾ ਰਹੀ ਹੈ। ਜੇਲ੍ਹ ਦੇ ਅੰਦਰ ਬੈਠ ਕੇ ਉਹ ਬਾਹਰਲੇ ਲੋਕਾਂ ਤੋਂ ਫ਼ੋਨ 'ਤੇ ਸੂਚਨਾਵਾਂ ਲੈ ਰਿਹਾ ਸੀ ਅਤੇ ਭੇਜ ਰਿਹਾ ਸੀ। 

- ਪਾਤੜਾਂ ਤੋਂ ਸੱਤਪਾਲ ਗਰਗ ਦੀ ਰਿਪੋਰਟ 

(For more news apart from Punjab Patran News, stay tuned to Zee PHH)

Trending news