Ludhiana Crime News: ਪੁਲਿਸ ਨੇ ਦੋਹਰਾ ਕਤਲ ਮਾਮਲਾ ਸੁਲਝਾਇਆ; ਮੰਗੇਤਰ ਲੜਕੀ ਦੇ ਪ੍ਰੇਮੀ ਨੂੰ ਸਮਝਾਉਣ ਗਏ ਸਨ ਨੌਜਵਾਨ
Advertisement
Article Detail0/zeephh/zeephh1877454

Ludhiana Crime News: ਪੁਲਿਸ ਨੇ ਦੋਹਰਾ ਕਤਲ ਮਾਮਲਾ ਸੁਲਝਾਇਆ; ਮੰਗੇਤਰ ਲੜਕੀ ਦੇ ਪ੍ਰੇਮੀ ਨੂੰ ਸਮਝਾਉਣ ਗਏ ਸਨ ਨੌਜਵਾਨ

Ludhiana Crime News: ਲੁਧਿਆਣਾ ਪੁਲਿਸ ਨੇ ਦੋਹਰੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਦੋਸਤਾਂ ਵੱਲੋਂ ਹੀ ਦੋ ਦੋਸਤਾਂ ਦਾ ਕਤਲ ਕੀਤਾ ਗਿਆ ਸੀ।

Ludhiana Crime News: ਪੁਲਿਸ ਨੇ ਦੋਹਰਾ ਕਤਲ ਮਾਮਲਾ ਸੁਲਝਾਇਆ; ਮੰਗੇਤਰ ਲੜਕੀ ਦੇ ਪ੍ਰੇਮੀ ਨੂੰ ਸਮਝਾਉਣ ਗਏ ਸਨ ਨੌਜਵਾਨ

Ludhiana Crime News: ਲੁਧਿਆਣਾ ਪੁਲਿਸ ਨੇ ਦੋਹਰੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਦੋਸਤਾਂ ਵੱਲੋਂ ਹੀ ਦੋ ਦੋਸਤਾਂ ਦਾ ਕਤਲ ਕੀਤਾ ਗਿਆ ਸੀ। ਜਿਨ੍ਹਾਂ ਬਾਰੇ ਪਰਿਵਾਰਕ ਮੈਂਬਰ ਵੱਲੋਂ ਗੁੰਮ ਹੋਣਾ ਦੀ ਰਿਪੋਰਟ ਲਿਖਵਾਈ ਗਈ ਸੀ।

ਲੁਧਿਆਣਾ ਪੁਲਿਸ ਨੇ ਮੁਸਤੈਦੀ ਵਰਤਦੇ ਹੋਏ 18 ਘੰਟਿਆਂ ਵਿੱਚ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨਾਬਾਲਗ ਹੈ। ਇੱਕ ਮੁਲਜ਼ਮ ਅਜੇ ਤੱਕ ਫ਼ਰਾਰ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਦੋਹਰੇ ਅੰਨ੍ਹੇ ਕਤਲ ਨੂੰ 18 ਘੰਟਿਆਂ ਵਿੱਚ ਸੁਲਝਾਇਆ ਹੈ। ਇਸ ਮਾਮਲੇ ਵਿੱਚ ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਦੀ ਮੰਗਣੀ ਜਿਸ ਲੜਕੀ ਨਾਲ ਹੋਈ ਸੀ, ਮੁਲਜ਼ਮਾਂ ਵਿੱਚੋਂ ਇੱਕ ਨੌਜਵਾਨ ਦੀ ਉਸ ਲੜਕੀ ਨਾਲ ਮਿੱਤਰਤਾ ਸੀ।

ਇਸ ਰੰਜ਼ਿਸ਼ ਵਿੱਚ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਆਪਣੇ ਦੋਸਤ ਨਾਲ ਮੁਲਜ਼ਮਾਂ ਨੂੰ ਸਮਝਾਉਣ ਗਿਆ ਸੀ। ਜਿੱਥੇ ਉਨ੍ਹਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਦੋਸਤਾਂ ਦਾ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਕੰਬਲ ਵਿੱਚ ਲਪੇਟ ਕੇ ਨਾਲੇ ਵਿੱਚ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਇਸ ਮਾਮਲੇ ਵਿੱਚ ਜਾਂਚ ਆਰੰਭ ਦਿੱਤੀ ਸੀ।

ਇਹ ਵੀ ਪੜ੍ਹੋ : Ferozepur News: ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਮੌਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ, 3 ਮੋਬਾਇਲ ਫ਼ੋਨ ਬਰਾਮਦ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਪਰਵਾਸੀ ਹਨ, ਜੇਕਰ ਉਹ ਫਰਾਰ ਹੋ ਜਾਂਦੇ ਤਾਂ ਲੱਭਣ ਵਿੱਚ ਮੁਸ਼ਕਲ ਆਉਂਦੀ। ਪੁਲਿਸ ਨੇ ਮੁਸਤੈਦੀ ਨਾਲ 18 ਘੰਟਿਆਂ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਫ਼ਰਾਰ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਡੀਜੀਪੀ ਨੂੰ ਇਨ੍ਹਾਂ ਪੁਲਿਸ ਅਧਿਕਾਰੀਆਂ ਲਈ ਇਨਾਮ ਦੇਣ ਲਈ ਵੀ ਕਹਿਣਗੇ।

ਇਹ ਵੀ ਪੜ੍ਹੋ : Batala Road Accident: ਨੈਸ਼ਨਲ ਹਾਈਵੇ 'ਤੇ ਟਰਾਲੀ ਤੇ ਸਵਿਫਟ ਗੱਡੀ ਦੀ ਹੋਈ ਟੱਕਰ, 3 ਲੋਕਾਂ ਦੀ ਹੋਈ ਮੌਤ

Trending news