Faridkot Murder Case: ਔਰਤ ਦੇ ਚਰਿੱਤਰ ਨੂੰ ਲੈ ਕੇ ਅਫਵਾਹਾਂ ਉਡਾਉਣ 'ਤੇ ਹੋਇਆ ਝਗੜਾ; ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ
Advertisement
Article Detail0/zeephh/zeephh1807486

Faridkot Murder Case: ਔਰਤ ਦੇ ਚਰਿੱਤਰ ਨੂੰ ਲੈ ਕੇ ਅਫਵਾਹਾਂ ਉਡਾਉਣ 'ਤੇ ਹੋਇਆ ਝਗੜਾ; ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ

Faridkot Murder Case: ਫਰੀਦਕੋਟ ਦੇ ਨਜ਼ਦੀਕੀ ਪਿੰਡ ਵਿੱਚ ਔਰਤ ਦੇ ਚਰਿੱਤਰ ਸਬੰਧੀ ਅਫਵਾਹਾਂ ਉਡਾਉਣ ਤੋਂ ਬਾਅਦ ਛਿੜੇ ਵਿਵਾਦ ਮਗਰੋਂ ਹੋਏ ਝਗੜੇ ਵਿੱਚ ਇੱਕ ਨੌਜਵਾਨ ਦਾ ਜਾਨ ਚਲੀ ਗਈ ਹੈ।

Faridkot Murder Case: ਔਰਤ ਦੇ ਚਰਿੱਤਰ ਨੂੰ ਲੈ ਕੇ ਅਫਵਾਹਾਂ ਉਡਾਉਣ 'ਤੇ ਹੋਇਆ ਝਗੜਾ;  ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ

Faridkot Murder Case: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣਾ ਵਿੱਚ ਦੇਰ ਰਾਤ ਹੋਏ ਇੱਕ ਝਗੜੇ ਵਿੱਚ ਨੌਜਵਾਨ ਦਾ ਕਥਿਤ ਤੌਰ ਉਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਗੜੇ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ ਜਦੋਂ ਕਿ ਹਮਲਾਵਰ ਧਿਰ ਦੇ 2 ਲੋਕ ਵੀ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਹੋਏ ਹਨ।

ਪੁਲਿਸ ਵੱਲੋਂ ਇੱਕ ਔਰਤ ਸਮੇਤ 6 ਲੋਕਾਂ ਉਪਰ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐਸਪੀ (ਹੈਡਕੁਆਟਰ) ਫਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਪਿੰਡ ਘੁਗਿਆਣਾ ਵਿੱਚ ਦੇਰ ਰਾਤ ਔਰਤ ਦੇ ਚਰਿੱਤਰ ਸਬੰਧੀ ਗਲਤ ਅਫਵਾਹਾਂ ਫੈਲਾਉਣ ਨੂੰ ਲੈ ਕੇ ਦੋ ਪਰਿਵਾਰਾਂ ਵਿਚਕਾਰ ਝਗੜਾ ਹੋਇਆ ਸੀ ਜਿਸ ਵਿੱਚ ਬਲਕਰਨ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਂ ਕਿ ਉਸ ਦਾ ਪਿਤਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ, ਜਿਸ ਦਾ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : Terrorist incidents in India: ਚੰਗੀ ਖ਼ਬਰ! ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਦਹਿਸ਼ਤਗਰਦੀ ਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ

ਉਨ੍ਹਾਂ ਦੱਸਿਆ ਕਿ ਬਲਕਰਨ ਸਿੰਘ ਦੀ ਪਤਨੀ ਖਿਲਾਫ ਪਿੰਡ ਵਿੱਚ ਗਲਤ ਅਫਵਾਹਾਂ ਫੈਲਾਏ ਜਾਣ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਵਿੱਚ ਬਲਕਰਨ ਸਿੰਘ ਦਾ ਕਤਲ ਹੋ ਗਿਆ ਹੈ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ਆਧਾਰ ਉਤੇ ਇੱਕ ਔਰਤ ਸਮੇਤ 6 ਲੋਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ 2 ਲੋਕਾਂ ਨੂੰ ਜ਼ਖ਼ਮੀ ਹਾਲਤ ਵਿਚ ਰਾਊਂਡਅਪ ਕਰ ਪੁਲਿਸ ਨਗਰਾਨੀ ਹੇਠ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਰਹਿੰਦੇ 2 ਲੋਕਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਕਾਬਿਲੇਗੌਰ ਹੈ ਕਿ ਅੱਜ ਬਰਨਾਲਾ ਵਿੱਚ ਵੀ ਲੁੱਟ ਦੀ ਨੀਅਤ ਨਾਲ ਘਰ ਵਿੱਚ ਵੜੇ ਲੁਟੇਰਿਆਂ ਨੇ ਇੱਕ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : Punjab News: CM ਮਾਨ ਦੀ ਲੁਧਿਆਣਾ ਨੂੰ ਸੌਗਾਤ! 50 ਟਰੈਕਟਰਾਂ ਨੂੰ ਵਿਖਾਈ ਹਰੀ ਝੰਡੀ, 25,000 ਲਾਭਪਾਤਰੀਆਂ ਨੂੰ ਦਿੱਤੇ ਸਰਟੀਫਿਕੇਟ

Trending news