Sampat Nehra Production Warrant: ਖੰਨਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ
Advertisement
Article Detail0/zeephh/zeephh1831592

Sampat Nehra Production Warrant: ਖੰਨਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ

Sampat Nehra Production Warrant:  ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਸੰਪਤ ਨਹਿਰਾ ਉਰਫ ਬਲਕਾਰੀ ਨੂੰ ਖੰਨਾ ਪੁਲਿਸ ਨੇ ਪ੍ਰੋਡੈਕਸ਼ਨ ਵਾਰੰਟ ਉਤੇ ਲਿਆਂਦਾ ਹੈ।

Sampat Nehra Production Warrant: ਖੰਨਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ

Sampat Nehra Production Warrant: ਖੰਨਾ ਪੁਲਿਸ ਵੱਲੋਂ ਫੜ੍ਹੇ ਗਏ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਤਾਰ ਲਾਰੈਂਸ ਬਿਸ਼ਨੋਈ ਨਾਲ ਜੁੜ ਰਹੇ ਹਨ।  ਲਾਰੈਂਸ ਦੀ ਸੱਜੀ ਬਾਂਹ ਮੰਨੇ ਜਾਂਦੇ ਪਿੰਡ ਕਲੌੜੀ, ਜ਼ਿਲ੍ਹਾ ਚੁਰੂ (ਰਾਜਸਥਾਨ) ਦੇ ਵਸਨੀਕ ਸੰਪਤ ਨਹਿਰਾ ਉਰਫ਼ ਬਲਕਾਰੀ ਨੂੰ ਖੰਨਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ।  ਸੰਪਤ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਖ਼ਬਰ ਹੈ।

ਉਸ ਨੂੰ ਦੋਰਾਹਾ ਥਾਣੇ ਵਿਖੇ 4 ਅਗਸਤ ਨੂੰ ਦਰਜ ਹੋਏ ਅਸਲਾ ਐਕਟ ਦੇ ਕੇਸ ਵਿੱਚ ਲਿਆਂਦਾ ਗਿਆ ਹੈ। ਐਸਐਸਪੀ ਅਮਨੀਤ ਕੌਂਡਲ ਤੇ ਐਸਪੀ ਡਾ. ਪ੍ਰਗਿਆ ਜੈਨ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਖੰਨਾ ਵਿਖੇ ਸੰਪਤ ਨਹਿਰਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਸਪਲਾਈ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਬੀਐੱਸਸੀ ਵਿਦਿਆਰਥੀ ਵਪਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੰਪਤ ਦਾ ਨਾਂ ਇਸ ਮਾਮਲੇ ਨਾਲ ਜੁੜਿਆ ਹੈ।

ਜੇਲ੍ਹ ਵਿੱਚ ਬੈਠ ਕੇ ਲਾਰੈਂਸ ਗਿਰੋਹ ਨੂੰ ਕਰ ਰਿਹੈ ਮਜ਼ਬੂਤ

ਸੰਪਤ ਨਹਿਰਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਐਚਆਰ ਮੈਨੇਜਰ ਵੀ ਮੰਨਿਆ ਜਾਂਦਾ ਹੈ ਕਿਉਂਕਿ ਸੰਪਤ ਜੇਲ੍ਹ ਵਿੱਚ ਬੈਠ ਕੇ ਲਾਰੈਂਸ ਦੇ ਗੈਂਗ ਨੂੰ ਮਜ਼ਬੂਤ ​​ਕਰ ਰਿਹਾ ਹੈ।  ਦੱਸਿਆ ਜਾਂਦਾ ਹੈ ਕਿ ਹੁਣ ਤੱਕ 600 ਦੇ ਕਰੀਬ ਸ਼ਾਰਪ ਸ਼ੂਟਰ ਗਿਰੋਹ ਨਾਲ ਜੁੜੇ ਹਨ।  ਇਹ ਸੰਪਤ ਹੀ ਹੈ ਜੋ ਸੋਸ਼ਲ ਮੀਡੀਆ ''ਤੇ ਨੌਜਵਾਨਾਂ ਨੂੰ ਲੁਭਾਉਂਦਾ ਹੈ ਅਤੇ ਉਨ੍ਹਾਂ ਨੂੰ ਲਾਰੈਂਸ ਗਿਰੋਹ ਨਾਲ ਜੋੜ ਰਿਹਾ ਹੈ।

ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ 

ਇਹ ਉਹੀ ਸੰਪਤ ਨਹਿਰਾ ਹੈ ਜਿਸ ਨੂੰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਦੇ ਕਤਲ ਦੀ ਜ਼ਿੰਮੇਵਾਰੀ ਦਿੱਤੀ ਸੀ।  ਸਲਮਾਨ ਦੀ ਰੇਕੀ ਕਰਦੇ ਹੋਏ ਸੰਪਤ ਉਸ ਕੋਲ ਵੀ ਪਹੁੰਚ ਗਿਆ ਸੀ ਪਰ ਸੰਪਤ ਕੋਲ ਪਿਸਤੌਲ ਸੀ, ਉਸਦੀ ਰੇਂਜ ਜ਼ਿਆਦਾ ਨਹੀਂ ਸੀ।  ਇਸ ਲਈ ਉਸਨੇ ਨਿਸ਼ਾਨਾ ਨਹੀਂ ਬਣਾਇਆ ਸੀ।  ਇਸ ਤੋਂ ਬਾਅਦ ਉਹ ਹੈਦਰਾਬਾਦ ''ਚ ਫੜਿਆ ਗਿਆ ਸੀ। 

ਪੀਯੂ ਵਿੱਚ ਨੈਸ਼ਨਲ ਖਿਡਾਰੀ ਸੰਪਤ ਦੀ ਲਾਰੈਂਸ ਨਾਲ ਦੋਸਤੀ

ਸੰਪਤ ਨਹਿਰਾ ਮੂਲ ਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ ਚੰਡੀਗੜ੍ਹ ਪੁਲਿਸ ਵਿੱਚ ਏਐਸਆਈ ਸੀ।  ਇਸੇ ਕਰਕੇ ਉਸਦਾ ਪਰਿਵਾਰ ਚੰਡੀਗੜ੍ਹ ਰਹਿੰਦਾ ਸੀ।  ਪੀਯੂ ਵਿੱਚ ਪੜ੍ਹਦਿਆਂ ਲਾਰੈਂਸ ਨਾਲ ਦੋਸਤੀ ਹੋ ਗਈ ਤੇ ਗੈਂਗਸਟਰ ਬਣ ਗਿਆ।  ਸੰਪਤ ਨਹਿਰਾ ਰਾਸ਼ਟਰੀ ਖਿਡਾਰੀ ਸੀ।  ਉਸਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ।

ਇਹ ਹੈ ਮਾਮਲਾ 

ਖੰਨਾ ਪੁਲਿਸ ਨੇ ਦੋਰਾਹਾ ਵਿਖੇ 4 ਅਗਸਤ ਨੂੰ ਇੱਕ ਨਾਜਾਇਜ਼ ਪਿਸਤੌਲ ਨਾਲ 4 ਨੌਜਵਾਨ ਫੜੇ ਸਨ। ਇਨ੍ਹਾਂ ਦੀ ਪੁੱਛਗਿੱਛ ਮਗਰੋਂ ਮੱਧ ਪ੍ਰਦੇਸ਼ ਤੋਂ ਹਥਿਆਰ ਸਪਲਾਈ ਕਰਨ ਵਾਲੇ ਵਪਿੰਦਰ ਸਿੰਘ ਨੂੰ ਕਾਬੂ ਕਰਕੇ 3 ਪਿਸਤੌਲ ਬਰਾਮਦ ਕੀਤੇ ਗਏ। ਹੁਣ ਸੰਪਤ ਨਹਿਰਾ ਦਾ ਨਾਮ ਇਸ ਮਾਮਲੇ ਚ ਆਉਣ ਮਗਰੋਂ ਇਸਦੇ ਸੰਬੰਧ ਲਾਰੈਂਸ ਬਿਸ਼ਨੋਈ ਨਾਲ ਜੁੜੇ ਹਨ। 

ਇਹ ਵੀ ਪੜ੍ਹੋ : Ferozepur Flood News: ਹੜ੍ਹ ਦਾ ਕਹਿਰ! ਬਜ਼ੁਰਗ ਤੇ ਗਰਭਵਤੀ ਔਰਤਾਂ ਨੇ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਪੁਲ ਕੀਤਾ ਪਾਰ

Trending news