Chandigarh University MMS Case: ਅਸ਼ਲੀਲ ਵੀਡੀਓ ਮਾਮਲੇ ’ਚ ਫ਼ੌਜ ਦੇ ਜਵਾਨ ਦੀ ਐਂਟਰੀ!
Advertisement
Article Detail0/zeephh/zeephh1362535

Chandigarh University MMS Case: ਅਸ਼ਲੀਲ ਵੀਡੀਓ ਮਾਮਲੇ ’ਚ ਫ਼ੌਜ ਦੇ ਜਵਾਨ ਦੀ ਐਂਟਰੀ!

ਚੰਡੀਗੜ੍ਹ ਯੂਨੀਵਰਸਿਟੀ ਦੇ ਸੁਰਖੀਆਂ ’ਚ ਰਹੇ ਅਸ਼ਲੀਲ MMS ਕਾਂਡ ਦੇ ਤਾਰ ਹੁਣ ਫ਼ੌਜ ਦੇ ਜਵਾਨ ਨਾਲ ਜੁੜੇ ਹਨ। ਵਿਦਿਆਰਥਣ ਨੇ ਖ਼ੁਲਾਸਾ ਕੀਤਾ ਕਿ ਭਾਰਤੀ ਫ਼ੌਜ ਦਾ ਜਵਾਨ ਉਸਨੂੰ ਅਸ਼ਲੀਲ ਵੀਡੀਓਜ਼ ਬਣਾਉਣ ਲਈ ਮਜ਼ਬੂਰ ਕਰ ਰਿਹਾ ਸੀ।  

Chandigarh University MMS Case: ਅਸ਼ਲੀਲ ਵੀਡੀਓ ਮਾਮਲੇ ’ਚ ਫ਼ੌਜ ਦੇ ਜਵਾਨ ਦੀ ਐਂਟਰੀ!

ਚੰਡੀਗੜ੍ਹ: ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਸੁਰਖੀਆਂ ’ਚ MMS ਕਾਂਡ ਦੇ ਤਾਰ ਹੁਣ ਫੌਜੀ ਨਾਲ ਜੁੜੇ ਹਨ। ਵੀਡੀਓਜ਼ (MMS) ਬਣਾਉਣ ਵਾਲੀ ਵਿਦਿਆਰਥਣ ਨੇ ਖ਼ੁਲਾਸਾ ਕੀਤਾ ਕਿ ਭਾਰਤੀ ਫ਼ੌਜ ਦਾ ਜਵਾਨ ਸੰਜੀਵ ਕੁਮਾਰ ਉਸਨੂੰ ਅਸ਼ਲੀਲ ਵੀਡੀਓਜ਼ ਬਣਾਉਣ ਲਈ ਮਜ਼ਬੂਰ ਕਰ ਰਿਹਾ ਸੀ।

 

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੰਜੀਵ ਕੁਮਾਰ ਮੌਜੂਦਾ ਸਮੇਂ ’ਚ ਅਰੁਣਾਚਲਪ੍ਰਦੇਸ਼ ਦੀ ਈਟਾਨਗਰ ’ਚ ਤਾਇਨਾਤ ਹੈ ਅਤੇ ਉਹ ਜੰਮੂ ਦਾ ਰਹਿਣ ਵਾਲਾ ਹੈ। ਫੋਰੈਂਸਿਕ ਮਾਹਿਰਾਂ ਦੁਆਰਾ ਕੀਤੀ ਗਈ ਮੋਬਾਈਲ ਫ਼ੋਨ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। 
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ, ਆਰੋਪੀ ਵਿਦਿਆਰਥਣ ਦੇ ਪੁਰਾਣੇ ਮਿੱਤਰ (Old Friend) ਨੇ ਉਸਦਾ ਵੀਡੀਓ ਫ਼ੌਜ ਦੇ ਜਵਾਨ ਨਾਲ ਸਾਂਝਾ ਕੀਤਾ ਸੀ, ਜਿਸ ਤੋਂ ਬਾਅਦ ਉਹ ਫ਼ੌਜੀ ਲੜਕੀ ਦੀ ਅਸ਼ਲੀਲ ਵੀਡੀਓ ਲੀਕ (Video leak) ਕਰਨ ਦੀ ਧਮਕੀ ਦੇ ਕੇ ਦੂਜੀਆਂ ਹੋਰਨਾਂ ਵਿਦਿਆਰਥਣਾਂ ਦੀ ਵੀਡੀਓ ਬਣਾਉਣ ਲਈ ਮਜ਼ਬੂਰ ਕਰ ਰਿਹਾ ਸੀ।  

ਪੁਲਿਸ ਦਾ ਜਾਂਚ ਮੁਤਾਬਕ ਦੋਸ਼ੀ ਲੜਕੀ ਹੋਸਟਲ ਦੀਆਂ ਲੜਕੀਆਂ ਦੀ ਕੋਈ ਵੀਡੀਓ ਬਣਾਉਣ ’ਚ ਕਾਮਯਾਬ ਨਹੀਂ ਹੋ ਸਕੀ। ਲੜਕੀ ਦੇ ਮੋਬਾਈਲ ਫ਼ੋਨ ’ਚ ਉਸਦੀਆਂ ਆਪਣੀਆਂ ਵੀਡੀਓਜ਼ ਜ਼ਰੂਰ ਸਨ, ਪਰ ਦੂਜੀਆਂ ਵਿਦਿਆਰਥਣਾਂ ਦੀ ਕੋਈ ਵੀਡੀਓ ਪੁਲਿਸ ਦੇ ਹੱਥ ਨਹੀਂ ਲੱਗੀ ਹੈ।

  

ਇਸ ਮਾਮਲੇ ’ਚ ਚੰਡੀਗੜ੍ਹ ਯੂਨੀਵਰਸਿਟੀ ਦੀ ਡੀਐੱਸਡਬਲਿਊ ਦੀ ਮੈਨੇਜਰ ਰਿਤੂ ਰਣੌਤ ਵਲੋਂ ਕਰਵਾਈ ਗਈ ਐੱਫ਼ਆਈਆਰ (FIR) ਦੀ ਜਾਣਕਾਰੀ ਸਾਹਮਣੇ ਆਈ ਹੈ।  ਐੱਫ਼ਆਈਆਰ ਮੁਤਾਬਕ ਉਸਨੇ ਦੱਸਿਆ ਕਿ "17 ਸਤੰਬਰ ਨੂੰ ਦੁਪਹਿਰ 3 ਵਜੇ ਵਾਰਡਨ ਨੇ ਦੱਸਿਆ ਕਿ ਹੋਸਟਲ ਦੀਆਂ ਲੜਕੀਆਂ ਨੇ ਸ਼ਿਕਾਇਤ ਕੀਤੀ ਕਿ ਇੱਕ ਵਿਦਿਆਰਥਣ ਲੜਕੀ ਦੁਆਰਾ 5-6 ਲੜਕੀਆਂ ਦੀ ਵਾਸ਼ਰੂਮ ’ਚ ਨਹਾਉਣ ਦੀ ਵੀਡੀਓ ਬਣਾਈ ਗਈ ਹੈ। ਜਦੋਂ ਮੈਂ ਸਾਰਿਆਂ ਨੂੰ ਆਪਣੇ ਦਫ਼ਤਰ ’ਚ ਬੁਲਾਇਆ ਤਾਂ ਰੂਮ ਵਾਰਡਨ ਵੀ ਕੁੜੀਆਂ ਦੀ ਨਾਲ ਆਈ। ਇਸ ਦੌਰਾਨ ਐੱਮਐੱਮਐੱਸ (MMS) ਬਣਾਉਣ ਵਾਲੀ ਲੜਕੀ ਨੂੰ ਪੁੱਛਿਆ ਤਾਂ ਪਹਿਲਾਂ ਉਸਨੇ ਇਨਕਾਰ ਕਰ ਦਿੱਤਾ। 

ਜਦੋਂ ਮੈਂ ਉਸਦਾ ਫ਼ੋਨ ਚੈੱਕ ਕੀਤਾ ਤਾਂ ਉਸਦੇ ਫ਼ੋਨ ’ਚ ਕੁਝ ਫ਼ੋਟੋਆਂ ਅਤੇ ਵੀਡੀਓ ਡੀਲੀਟ ਕੀਤੀਆਂ ਗਈਆਂ ਸਨ। ਇਸ ਸਭ ਦੇ ਵਿਚਾਲੇ ਉਸ ਲੜਕੀ ਦੇ ਫ਼ੋਨ ’ਤੇ ਲਗਾਤਾਰ ਮੈਸੇਜ ਅਤੇ ਕਾਲਾਂ (Phone calls) ਆ ਰਹੀਆਂ ਸਨ। ਉਸ ਲੜਕੀ ਨੂੰ ਫ਼ੋਨ ਦਾ ਸਪੀਕਰ ਆਨ (Speaker phone on) ਕਰਕੇ ਗੱਲ ਕਰਨ ਲਈ ਕਿਹਾ ਗਿਆ ਤਾਂ ਉਸ ਦੌਰਾਨ ਸਾਰਾ ਸੱਚ ਸਾਹਮਣੇ ਆ ਗਿਆ। ਉਸ ਤੋਂ ਬਾਅਦ ਜਦੋਂ ਲੜਕੇ ਦੁਆਰਾ ਵਾਪਸ ਸਕਰੀਨ ਸ਼ਾਟ (Scree shot) ਵਾਪਸ ਭੇਜਿਆ ਗਿਆ ਤਾਂ ਲੜਕੀ ਨੇ ਮੰਨਿਆ ਕਿ ਉਸਨੇ ਅਸ਼ਲੀਲ ਵੀਡੀਓਜ਼, ਸ਼ਿਮਲਾ ’ਚ ਰਹਿੰਦੇ ਉਸਦੇ ਦੋਸਤ ਸੰਨੀ ਦੇ ਫ਼ੋਨ ’ਤੇ ਭੇਜੀਆਂ ਸਨ।  

ਯੂਨੀਵਰਸਿਟੀ ਨੂੰ ਲੱਗਿਆ ਕਿ ਮਾਮਲੇ ਦੀ ਜਾਂਚ ਪੁਲਿਸ ਨੂੰ ਦਿੱਤੀ ਜਾਵੇ, ਇਸ ਲਈ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ।    

 

Trending news