Bathinda News: ਨਸ਼ਾ ਛੱਡਣ ਲਈ ਹਸਪਤਾਲ 'ਚ ਦਾਖ਼ਲ ਨੌਜਵਾਨ ਨੂੰ ਚਿੱਟਾ ਦੇਣ ਆਇਆ ਲੜਕਾ ਦਬੋਚਿਆ
Advertisement
Article Detail0/zeephh/zeephh1816168

Bathinda News: ਨਸ਼ਾ ਛੱਡਣ ਲਈ ਹਸਪਤਾਲ 'ਚ ਦਾਖ਼ਲ ਨੌਜਵਾਨ ਨੂੰ ਚਿੱਟਾ ਦੇਣ ਆਇਆ ਲੜਕਾ ਦਬੋਚਿਆ

Bathinda News: ਨਸ਼ਾ ਛੁਡਵਾਉਣ ਲਈ ਹਸਪਤਾਲ ਵਿੱਚ ਦਾਖ਼ਲ ਨੌਜਵਾਨ ਨੂੰ ਇੱਕ ਲੜਕਾ ਨਸ਼ਾ ਦੇਣ ਆਇਆ ਸੀ, ਜਿਸ ਨੂੰ ਲੋਕਾਂ ਨੇ ਦਬੋਚ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

Bathinda News: ਨਸ਼ਾ ਛੱਡਣ ਲਈ ਹਸਪਤਾਲ 'ਚ ਦਾਖ਼ਲ ਨੌਜਵਾਨ ਨੂੰ ਚਿੱਟਾ ਦੇਣ ਆਇਆ ਲੜਕਾ ਦਬੋਚਿਆ

Bathinda News: ਨਸ਼ਾ ਛੱਡਣ ਆਏ ਨੌਜਵਾਨ ਨੂੰ ਹਸਪਤਾਲ ਵਿਚ ਨਸ਼ਾ ਦੇਣ ਆਇਆ ਨੌਜਵਾਨ ਨੂੰ ਮੌਕੇ ਉਪਰ ਦਬੋਚ ਲਿਆ ਗਿਆ ਤੇ ਉਸ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਸ ਮਗਰੋਂ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਵਿੱਚ ਨਸ਼ਾ ਛੱਡਣ ਲਈ ਦਾਖ਼ਲ ਇੱਕ ਨੌਜਵਾਨ ਨੂੰ ਰਾਮਪੁਰਾ ਤੋਂ ਚਿੱਟੇ ਦਾ ਨਸ਼ਾ ਦੇਣ ਲਈ ਪੁੱਜੇ ਇੱਕ ਨੌਜਵਾਨ ਨੂੰ ਹਸਪਤਾਲ ਵਿੱਚ ਦਾਖ਼ਲ ਨੌਜਵਾਨ ਦੇ ਮਾਪਿਆਂ ਨੇ ਚਿੱਟੇ ਦੇ ਨਸ਼ੇ ਸਮੇਤ ਫੜ ਲਿਆ।

ਭਾਵੇਂ ਕਿ ਪੀੜਤਾਂ ਵੱਲੋਂ ਇਸ ਮਾਮਲੇ ਦੀ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਪਰ ਦੇਰ ਨਾਲ ਪੁੱਜੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਨੌਜਵਾਨ ਨੂੰ ਨਸ਼ਾ ਛੱਡਣ ਲਈ ਉਸਦੇ ਮਾਪਿਆਂ ਵੱਲੋਂ ਦਾਖ਼ਲ ਕਰਵਾਇਆ ਗਿਆ ਸੀ ਪਰ ਨਸ਼ਾ ਛੱਡਣ ਲਈ ਦਾਖ਼ਲ ਹੋਏ ਨੌਜਵਾਨ ਨੇ ਆਪਣੇ ਫੋਨ ਤੋਂ ਬਾਹਰ ਫੋਨ ਕਰਕੇ ਨਸ਼ਾ ਮੰਗਵਾ ਲਿਆ ਪਰ ਜਦੋਂ ਬਾਹਰਲਾ ਨੌਜਵਾਨ ਨਸ਼ਾ ਦੇਣ ਲਈ ਪੁੱਜਾ ਤਾਂ ਉਸ ਤੋਂ ਪਹਿਲਾਂ ਦਾਖ਼ਲ ਨੌਜਵਾਨ ਸੌਂ ਗਿਆ ਅਤੇ ਉਸ ਦਾ ਘਰਦਿਆਂ ਨੇ ਚੁੱਕ ਲਿਆ ਕਿ ਉਹ ਨਸ਼ਾ ਲੈ ਕੇ ਪੁੱਜ ਗਿਆ ਹੈ।

ਘਰਦਿਆਂ ਨੇ ਉਸ ਨੂੰ ਹਸਪਤਾਲ ਦੇ ਬਾਹਰ ਦਬੋਚ ਲਿਆ। ਜਿੱਥੇ ਉਸ ਦੀ ਛਿੱਤਰ ਪਰੇਡ ਵੀ ਕੀਤੀ ਗਈ। ਦਾਖ਼ਲ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਨੌਜਵਾਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ ਪਰ ਉਸ ਦੇ ਬਾਵਜੂਦ ਉਸ ਨੂੰ ਹਸਪਤਾਲ ਵਿੱਚ ਨਸ਼ੇ ਦੀ ਸਪਲਾਈ ਦੇਣ ਲਈ ਇਹ ਨੌਜਵਾਨ ਰਾਮਪੁਰੇ ਤੋਂ ਪੁੱਜਾ ਹੈ, ਜਿਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨੌਜਵਾਨ ਦੇ ਮਾਪਿਆਂ ਨੇ ਫਿਲਹਾਲ ਨਸ਼ਾ ਦੇਣ ਆਏ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ : Punjab Governor News: ਰਾਜਪਾਲ ਨੇ ਅਧਿਕਾਰੀਆਂ ਦੇ ਦਿੱਲੀ ਦੌਰੇ ਦੌਰਾਨ ਹਵਾਈ ਯਾਤਰਾ ਤੇ ਸਟਾਰ ਹੋਟਲਾਂ 'ਚ ਠਹਿਰਨ 'ਤੇ ਲਾਈ ਪਾਬੰਦੀ

ਉਧਰ ਦੇਰ ਨਾਲ ਪੁੱਜੇ ਪੁਲੀਸ ਮੁਲਾਜ਼ਮਾਂ ਨੇ ਕਥਿਤ ਮੁਲਜ਼ਮ ਨੂੰ ਆਪਣੇ ਹਿਰਾਸਤ ਵਿੱਚ ਲੈ ਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : Punjab School Holiday Fake News: ਪੰਜਾਬ 'ਚ ਭਲਕੇ ਸਾਰੇ ਸਕੂਲਾਂ 'ਚ ਛੁੱਟੀ ਦੇ ਐਲਾਨ ਦੀ ਫੇਕ ਖ਼ਬਰ ਤੇਜ਼ੀ ਨਾਲ ਹੋ ਰਹੀ ਵਾਇਰਲ

ਰਿਪੋਰਟ ਕੁਲਬੀਰ ਬੀਰਾ

Trending news