Barnala Double Murder Case: ਬੀਤੇ ਦਿਨ ਹੋਏ ਮਾਂ-ਧੀ ਦੇ ਕਤਲ ਕੇਸ ਨੂੰ ਬਰਨਾਲਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਗ੍ਰਿਫਤਾਰੀ ਵੀ ਪਾਈ ਹੈ।
Trending Photos
Barnala Double Murder Case: ਬਰਨਾਲਾ ਪੁਲਿਸ ਨੇ ਮਾਂ-ਧੀ ਦੇ ਕਤਲ ਅਤੇ ਜਵਾਈ ਨੂੰ ਜ਼ਖ਼ਮੀ ਕਰਨ ਦੀ ਵਾਰਦਾਤ ਨੂ ਸੁਲਝਾ ਲਿਆ ਹੈ। ਘਰ ਜਵਾਈ ਨੇ ਹੀ ਸੱਸ ਅਤੇ ਪਤਨੀ ਨੂੰ ਜ਼ਮੀਨ ਅਤੇ ਗਹਿਣਿਆਂ ਦੇ ਲਾਲਚ ਵਿੱਚ ਮੌਤ ਦੇ ਘਾਟ ਉਤਾਰਿਆ ਸੀ ਤੇ ਖੁਦ ਦੇ ਜ਼ਖ਼ਮੀ ਹੋਣ ਦਾ ਡਰਾਮਾ ਰਚਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬੀਤੇ ਦਿਨੀਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਵਿੱਚ ਇੱਕ ਘਰ ਵਿੱਚ ਵੜ ਕੇ ਮਾਂ-ਧੀ ਦਾ ਕਤਲ ਤੇ ਜਵਾਈ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਸਬੰਧੀ ਬਰਨਾਲਾ ਪੁਲਿਸ ਨੇ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਦੋਵੇਂ ਕਤਲ ਜ਼ਖ਼ਮੀ ਹੋਏ ਜਵਾਈ ਰਾਜਦੀਪ ਸਿੰਘ ਨੇ ਕੀਤੇ ਹਨ। ਬਰਨਾਲਾ ਦੇ ਹਸਪਤਾਲ ਵਿੱਚ ਦਾਖ਼ਲ ਰਾਜਦੀਪ ਸਿੰਘ ਦੇ ਬਿਆਨਾਂ ਉਪਰ ਪੁਲਿਸ ਨੂੰ ਸ਼ੱਕ ਹੋਇਆ ਅਤੇ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਕਤਲ ਰਾਜਦੀਪ ਨੇ ਹੀ ਕੀਤੇ ਹਨ।
ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਤਨੀ ਅਤੇ ਸੱਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਸੀ ਅਤੇ ਬਾਅਦ ਵਿੱਚ ਸੀਸੀਟੀਵੀ ਕੈਮਰੇ ਲੁਕੇ ਦਿੱਤੇ। ਇਸ ਮਗਰੋਂ ਉਸ ਨੇ ਵਾਰਦਾਤ ਨੂੰ ਲੁੱਟ ਦਾ ਰੂਪ ਦੇਣ ਲਈ ਘਰ ਦੀਆਂ ਅਲਮਾਰੀਆਂ ਵਿੱਚੋਂ ਗਹਿਣੇ ਤੇ ਪੈਸੇ ਲੁਕਾ ਦਿੱਤੇ। ਪੁਲਿਸ ਨੇ ਦੱਸਿਆ ਕਿ ਰਾਜਦੀਪ ਨੇ ਪੈਸੇ ਅਤੇ ਜ਼ਮੀਨ ਦੇ ਲਾਲਚ 'ਚ ਆਪਣੀ ਪਤਨੀ ਅਤੇ ਸੱਸ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ : Moga News: ਚਿੱਟੇ ਦੀ ਲਤ 'ਚ ਧਸੀਆਂ ਲੜਕੀਆਂ ਨਸ਼ੇ ਦੀ ਪੂਰਤੀ ਲਈ ਦੇਹ ਵਪਾਰ ਦਾ ਧੰਦਾ ਅਪਣਾਉਣ ਲਈ ਮਜਬੂਰ
ਇਸ ਤੋਂ ਪਹਿਲਾਂ ਵੀ ਰਾਜਦੀਪ ਸਿੰਘ 'ਤੇ ਪਰਚਾ ਦਰਜ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਕੁਝ ਡੀਵੀਆਰ ਉਪਕਰਣ ਅਤੇ ਹਥਿਆਰ ਵੀ ਬਰਾਮਦ ਹੋਏ ਹਨ। ਪੁਲਿਸ ਅਜੇ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਫਿਲਹਾਲ ਸਰਕਾਰੀ ਹਸਪਤਾਲ 'ਚ ਦਾਖ਼ਲ ਹੈ ਤੇ ਪੁਲਿਸ ਰਿਮਾਂਡ 'ਤੇ ਆਉਣ ਤੋਂ ਬਾਅਦ ਇਸ ਮਾਮਲੇ 'ਚ ਹੋਰ ਵੀ ਖ਼ੁਲਾਸੇ ਹੋਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਦੋਹਰੇ ਕਤਲ ਕਾਂਡ ਨੂੰ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : Punjab News: 'ਸ਼ਾਇਦ ਰਾਜ ਭਵਨ ਦੇ ਬਾਹਰ ਤੋਪਾਂ ਤੋਂ ਡਰਦੇ ਹਨ ਮੁੱਖ ਮੰਤਰੀ', ਰਾਜਪਾਲ ਨੇ CM ਭਗਵੰਤ ਮਾਨ 'ਤੇ ਕੱਸਿਆ ਤੰਜ