Jalandhar News: ਜਲੰਧਰ ਵਿੱਚ ਡੀਐਸਪੀ ਦੇ ਕਤਲ ਦਾ ਮਾਮਲਾ ਸੁਲਝਾ ਗਿਆ ਹੈ ਤੇ ਸਾਰੇ ਰਾਜ਼ ਦਾ ਖੁਲਾਸਾ ਹੋ ਗਿਆ ਹੈ।
Trending Photos
Jalandhar News: ਜਲੰਧਰ ਵਿੱਚ ਡੀਐਸਪੀ ਦਲਬੀਰ ਸਿੰਘ ਕਤਲ ਕੇਸ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਡੀਐਸਪੀ ਦਲਬੀਰ ਸਿੰਘ ਕਤਲ ਕੇਸ ਵਿੱਚ ਆਟੋ ਚਾਲਕ ਵਿਜੇ ਵਾਸੀ ਲਾਂਬੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਡੀਐਸਪੀ ਵਿਜੇ ਦੇ ਆਟੋ ਵਿੱਚ ਘਰ ਲਈ ਰਵਾਨਾ ਹੋਏ ਸਨ। ਮੁਲਜ਼ਮ ਦੀ ਪਛਾਣ ਵਰਕਸ਼ਾਪ ਚੌਕ ਨੇੜੇ ਸਥਿਤ ਸ਼ਰਾਬ ਦੇ ਠੇਕੇ ਉਤੇ ਲੱਗੇ ਸੀਸੀਟੀਵੀ ਤੋਂ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਡੀਐਸਪੀ ਦਲਬੀਰ ਸਿੰਘ ਦਿਓਲ ਨੇ ਵਰਕਸ਼ਾਪ ਚੌਕ ਨੇੜੇ ਸਥਿਤ ਆਪਣੇ ਮਾਮੇ ਦੇ ਢਾਬੇ ਉਤੇ ਭੋਜਨ ਕੀਤਾ ਸੀ। ਆਟੋ ਚਾਲਕ ਵੀ ਉਸ ਦੇ ਨਾਲ ਸੀ। ਸ਼ਰਾਬ ਦੇ ਠੇਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਡੀਐਸਪੀ ਨੇ ਆਪਣਾ ਰਿਵਾਲਵਰ ਆਟੋ ਚਾਲਕ ਫੜ੍ਹਾ ਰੱਖਿਆ ਹੋਇਆ ਸੀ।
ਆਟੋ ਚਾਲਕ ਵਰਕਸ਼ਾਪ ਚੌਕ ਤੋਂ ਡੀਐਸਪੀ ਨਾਲ ਰਵਾਨਾ ਹੋਇਆ। ਸ਼ਰਾਬੀ ਡੀਐਸਪੀ ਨੇ ਆਟੋ ਚਾਲਕ ਨਾਲ ਬਦਸਲੂਕੀ ਕੀਤੀ। ਡਰਾਈਵਰ ਇਹ ਗੱਲ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਆਪਣੇ ਰਿਵਾਲਵਰ ਨਾਲ ਮੱਥੇ 'ਤੇ ਗੋਲੀ ਮਾਰ ਕੇ ਡੀਐੱਸਪੀ ਦਾ ਕਤਲ ਕਰ ਦਿੱਤਾ।
ਕਾਬਿਲੇਗੌਰ ਹੈ ਕਿ 1 ਜਨਵਰੀ ਨੂੰ ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਨੇੜੇ ਮਿਲੀ ਸੀ। ਉਹ ਨਵੇਂ ਸਾਲ 'ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ। ਇਸ ਤੋਂ ਬਾਅਦ ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਬਲਟਾਣਾ ਪਾਰਕ ਰੋਡ ’ਤੇ ਮਿਲੀ। ਉਸ ਦੇ ਪਰਸ ਤੋਂ ਉਸ ਦੀ ਪਛਾਣ ਹੋਈ। ਉਸ ਦੇ ਮੱਥੇ 'ਤੇ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਗੌਰਤਲਬ ਹੈ ਕਿ ਡੀਐਸਪੀ ਦਲਬੀਰ ਸਿੰਘ ਅੰਤਰਰਾਸ਼ਟਰੀ ਵੇਟਲਿਫਟਿੰਗ ਖਿਡਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਸ਼ੂਗਰ ਦੇ ਕਾਰਨ ਉਸਨੂੰ ਆਪਣੀ ਇੱਕ ਪੈਰ ਗੁਵਾਉਣਾ ਪਿਆ ਸੀ।
ਦਲਬੀਰ ਸਿੰਘ ਮੂਲ ਰੂਪ ਵਿੱਚ ਕਪੂਰਥਲਾ ਦੇ ਪਿੰਡ ਖੋਜੇਵਾਲ ਦਾ ਵਸਨੀਕ ਸੀ ਅਤੇ ਜਲੰਧਰ ਦੇ ਪੀਏਪੀ ਟਰੇਨਿੰਗ ਸੈਂਟਰ ਵਿੱਚ ਤਾਇਨਾਤ ਸੀ। ਉਹ ਕੁਝ ਦਿਨ ਪਹਿਲਾਂ ਹੀ ਸੁਰਖੀਆਂ 'ਚ ਆਏ ਸਨ। ਦਰਅਸਲ 16 ਦਸੰਬਰ ਦੀ ਰਾਤ ਨੂੰ ਮਕਸੂਦਾਂ ਦੇ ਮੰਡ ਪਿੰਡ 'ਚ ਉਨ੍ਹਾਂ ਨੇ ਪਿੰਡ ਵਾਸੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਫਿਰ ਉਨ੍ਹਾਂ ਅਤੇ ਪਿੰਡ ਵਾਸੀਆਂ ਵਿਚਕਾਰ ਸਮਝੌਤਾ ਹੋ ਗਿਆ।
ਇਹ ਵੀ ਪੜ੍ਹੋ : Punjab Weather News: ਅੱਤ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਰੇਲਗੱਡੀਆਂ ਪ੍ਰਭਾਵਿਤ; ਦੇਖੋ ਦੇਰੀ ਨਾਲ ਚੱਲ ਰਹੀਆਂ ਟ੍ਰੇਨਾਂ ਦੀ ਸੂਚੀ