Bathinda News: ਹਥਿਆਰਬੰਦ ਬਦਮਾਸ਼ਾਂ ਨੇ ਸਾਬਕਾ ਫੌਜੀ ਦੇ ਘਰ 'ਤੇ ਕੀਤਾ ਹਮਲਾ; ਫ਼ੌਜੀ ਹਸਪਤਾਲ 'ਚ ਜ਼ੇਰੇ ਇਲਾਜ
Advertisement
Article Detail0/zeephh/zeephh1957333

Bathinda News: ਹਥਿਆਰਬੰਦ ਬਦਮਾਸ਼ਾਂ ਨੇ ਸਾਬਕਾ ਫੌਜੀ ਦੇ ਘਰ 'ਤੇ ਕੀਤਾ ਹਮਲਾ; ਫ਼ੌਜੀ ਹਸਪਤਾਲ 'ਚ ਜ਼ੇਰੇ ਇਲਾਜ

Bathinda News: ਬਠਿੰਡਾ ਦੀ ਢਿੱਲੋਂ ਬਸਤੀ ਗਲੀ ਨੰਬਰ-2 ਵਿੱਚ ਸਾਬਕਾ ਫ਼ੌਜੀ ਦੇ ਪਰਿਵਾਰ ਉੱਪਰ ਦੀਵਾਲੀ ਵਾਲੀ ਰਾਤ ਇੱਕ ਦਰਜਨ ਤੋਂ ਵੱਧ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ।

Bathinda News: ਹਥਿਆਰਬੰਦ ਬਦਮਾਸ਼ਾਂ ਨੇ ਸਾਬਕਾ ਫੌਜੀ ਦੇ ਘਰ 'ਤੇ ਕੀਤਾ ਹਮਲਾ; ਫ਼ੌਜੀ ਹਸਪਤਾਲ 'ਚ ਜ਼ੇਰੇ ਇਲਾਜ

Bathinda News: ਬਠਿੰਡਾ ਦੀ ਢਿੱਲੋਂ ਬਸਤੀ ਗਲੀ ਨੰਬਰ-2 ਵਿੱਚ ਸਾਬਕਾ ਫ਼ੌਜੀ ਦੇ ਪਰਿਵਾਰ ਉੱਪਰ ਦੀਵਾਲੀ ਵਾਲੀ ਰਾਤ ਇੱਕ ਦਰਜਨ ਤੋਂ ਵੱਧ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਗੰਭੀਰ ਰੂਪ ਵਿੱਚ ਜ਼ਖ਼ਮੀ ਸਾਬਕਾ ਫੌਜੀ ਨੂੰ ਸਰਕਾਰੀ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਬਠਿੰਡਾ ਵਿੱਚ ਸਾਬਕਾ ਫ਼ੌਜੀ ਦੇ ਪਰਿਵਾਰ ਉੱਪਰ ਦੀਵਾਲੀ ਵਾਲੀ ਰਾਤ ਨੂੰ ਤੇਜ਼ਧਾਰ ਹਥਿਆਰ ਦੇ ਨਾਲ ਲੈਸ ਇੱਕ ਦਰਜਨ ਤੋਂ ਵੱਧ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਮੰਦਭਾਗੀ ਘਟਨਾ ਵਿੱਚ ਫ਼ੌਜੀ ਦੇ ਗੰਭੀਰ ਸੱਟਾਂ ਵੱਜੀਆਂ ਹਨ, ਜਿਸ ਨੂੰ ਜ਼ੇਰੇ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

ਹਾਲਾਂਕਿ ਹਮਲੇ ਦਾ ਕਾਰਨ ਨੂੰ ਲੈ ਕੇ ਪੁਲਿਸ ਤਫਤੀਸ਼ ਕਰ ਰਹੀ ਹੈ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਹਮਲਾਵਰਾਂ ਵੱਲੋਂ ਜਾਂਦੇ-ਜਾਂਦੇ ਸੀਸੀਟੀਵੀ ਤੱਕ ਤੋੜ ਦਿੱਤੇ ਗਏ ਹਨ। ਇਸ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਕਿਸ ਤਰੀਕੇ ਦੇ ਨਾਲ ਹਮਲਾਵਰਾਂ ਵੱਲੋਂ ਘਰ ਦੇ ਮੇਨ ਦਰਵਾਜ਼ੇ ਤੋਂ ਉਪਰੋਂ ਲੰਘ ਕੇ ਦਰਵਾਜ਼ਾ ਖੋਲ੍ਹ ਕੇ ਘਰ ਦੇ ਅੰਦਰ ਤੱਕ ਇੱਟਾਂ, ਰੋੜੇ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Chandigarh-Mohali Cracker Injury: ਚੰਡੀਗੜ੍ਹ-ਮੁਹਾਲੀ 'ਚ ਦੀਵਾਲੀ ਮੌਕੇ ਪਟਾਕੇ ਸਾੜਦੇ ਹੋਏ ਕਈ ਲੋਕ ਹੋਏ ਜ਼ਖ਼ਮੀ

ਇਹ ਘਟਨਾ ਕਰੀਬ ਦੀਵਾਲੀ ਵਾਲੀ ਰਾਤ 10 ਵਜੇ ਦੇ ਕਰੀਬ ਵਾਪਰੀ ਜਦੋਂ ਸਾਬਕਾ ਫੌਜੀ ਆਪਣੇ ਪਰਿਵਾਰ ਸਮੇਤ ਬੱਚਿਆਂ ਦੇ ਨਾਲ ਦੀਵਾਲੀ ਮੌਕੇ ਪਟਾਕੇ ਚਲਾ ਰਹੇ ਸੀ। ਇਸ ਦੌਰਾਨ ਸਾਬਕਾ ਫੌਜੀ ਵੱਲੋਂ ਆਪਣੀ ਲਾਇਸੈਂਸੀ ਗਨ ਦੇ ਨਾਲ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਹਮਲਾਵਰਾਂ ਵੱਲੋਂ ਸਾਬਕਾ ਫੌਜੀ ਦੀ ਪਤਨੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਉਸ ਦੀ ਗਨ ਨੂੰ ਹਮਲਾਵਰਾਂ ਨੂੰ ਸੌਂਪਣ ਦੀ ਗੱਲ ਵੀ ਆਖੀ। ਇਸ ਮਗਰੋਂ ਸਾਬਕਾ ਫੌਜੀ ਦੀ ਗੰਨ ਸੁੱਟ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਇਸ ਸਬੰਧੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Khanna News: ਸੰਘਣੀ ਧੁੰਦ ਕਾਰਨ ਹਾਈਵੇ 'ਤੇ ਵਾਪਰੇ ਹਾਦਸੇ; ਇੱਕ ਨੌਜਵਾਨ ਦੀ ਮੌਤ, 6 ਜ਼ਖ਼ਮੀ

ਰਿਪੋਰਟ ਕੁਲਬੀਰ ਬੀਰਾ

Trending news