Chandigarh News: ਚੰਡੀਗੜ੍ਹ 'ਚ ਨਵੇਂ ਸਾਲ ਦੇ ਜਸ਼ਨ 'ਤੇ ਪੁਲਿਸ ਰੱਖੇਗੀ ਬਾਜ਼ ਅੱਖ
Advertisement
Article Detail0/zeephh/zeephh2037096

Chandigarh News: ਚੰਡੀਗੜ੍ਹ 'ਚ ਨਵੇਂ ਸਾਲ ਦੇ ਜਸ਼ਨ 'ਤੇ ਪੁਲਿਸ ਰੱਖੇਗੀ ਬਾਜ਼ ਅੱਖ

Chandigarh News: ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਚੰਡੀਗੜ੍ਹ ਵਿੱਚ ਪੁਖਤ ਪ੍ਰਬੰਧ ਕੀਤੇ ਹੋਏ ਹਨ। ਇਸ ਵਿੱਚ 31 ਦਸੰਬਰ ਦੀ ਰਾਤ ਲਈ 1500 ਜਵਾਨਾਂ ਨੂੰ ਡਿਊਟੀ ਉਤੇ ਲਗਾਇਆ ਗਿਆ ਹੈ।

Chandigarh News: ਚੰਡੀਗੜ੍ਹ 'ਚ ਨਵੇਂ ਸਾਲ ਦੇ ਜਸ਼ਨ 'ਤੇ ਪੁਲਿਸ ਰੱਖੇਗੀ ਬਾਜ਼ ਅੱਖ

ਚੰਡੀਗੜ੍ਹ(ਪਵਿੱਤ ਕੌਰ):  ਸਿਟੀਬਿਊਟੀ ਫੁੱਲ 'ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਇਸ ਵਿੱਚ 31 ਦਸੰਬਰ ਦੀ ਰਾਤ ਲਈ 1500 ਜਵਾਨਾਂ ਨੂੰ ਡਿਊਟੀ ਉਤੇ ਲਗਾਇਆ ਗਿਆ ਹੈ। ਨਵਾਂ ਸਾਲ ਮਨਾਉਣ ਦੀ ਇਜਾਜ਼ਤ 12 ਵਜੇ ਤੱਕ ਹੀ ਦਿੱਤੀ ਜਾਂਦੀ ਹੈ।

ਸਾਰੇ ਕਲੱਬ, ਪੱਬ ਤੇ ਰੈਸਟੋਰੈਂਟ 12:10 ਵਜੇ ਬੰਦ ਹੋ ਜਾਣਗੇ। ਇਸ ਲਈ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਸਾਰੇ ਥਾਣਾ ਇੰਚਾਰਜਾਂ, ਐਸਪੀ ਤੇ ਡੀਐਸਪੀ ਨਾਲ ਮੀਟਿੰਗ ਕਰਕੇ ਹਦਾਇਤਾਂ ਦਿੱਤੀਆਂ ਹਨ। ਨਵੇਂ ਸਾਲ ਦੇ ਜਸ਼ਨ ਕਾਰਨ ਚੰਡੀਗੜ੍ਹ ਸ਼ਹਿਰ ਵਿੱਚ ਦੁਪਹਿਰ ਤੋਂ ਹੀ ਨਾਕਾਬੰਦੀ ਕਰ ਦਿੱਤੀ ਜਾਵੇਗੀ।

ਇਸ ਲਈ ਚੰਡੀਗੜ੍ਹ ਪੁਲਿਸ ਸ਼ਹਿਰ ਦੀਆਂ ਸਰਹੱਦਾਂ ਉਤੇ ਨਾਕੇ ਲਾਏਗੀ। ਜਿਸ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾਵੇਗੀ। ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇਗਾ ਕਿ ਬਾਹਰੋਂ ਕੋਈ ਵੀ ਵਿਅਕਤੀ ਸ਼ਰਾਬ ਜਾਂ ਹਥਿਆਰ ਲੈ ਕੇ ਸ਼ਹਿਰ ਅੰਦਰ ਦਾਖ਼ਲ ਨਾ ਹੋ ਸਕੇ ਤਾਂ ਜੋ ਸਮਾਗਮ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।

ਚੰਡੀਗੜ੍ਹ ਪੁਲਿਸ ਨਵੇਂ ਸਾਲ ਦੇ ਮੌਕੇ 'ਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਚੌਕਸ ਹੈ। ਇਸ ਲਈ ਪੁਲਿਸ ਵੱਲੋਂ 31 ਦਸੰਬਰ ਤੋਂ ਐਂਟੀ ਬੰਬ ਸਕੁਐਡ ਨੂੰ ਸਰਗਰਮ ਕੀਤਾ ਜਾਵੇਗਾ। ਸ਼ਹਿਰ ਦੇ ਭੀੜ-ਭੜੱਕੇ ਵਾਲੇ ਸੈਕਟਰਾਂ ਵਿੱਚ ਖੜ੍ਹੇ ਵਾਹਨਾਂ ਦੀ ਸਕੈਨਿੰਗ ਕੀਤੀ ਜਾਵੇਗੀ। ਪਾਰਕਿੰਗ 'ਚ ਲੰਬੇ ਸਮੇਂ ਤੋਂ ਖੜ੍ਹੇ ਰਹਿਣ ਵਾਲੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ।

ਪਾਰਕਿੰਗ 'ਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਵਾਹਨਾਂ ਦੀ ਜਾਂਚ ਕੀਤੀ ਜਾਵੇਗੀ। ਚੰਡੀਗੜ੍ਹ ਪੁਲਿਸ ਨੇ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਭੀੜ ਨੂੰ ਦੇਖਦਿਆਂ ਏਲਾਂਟੇ ਮਾਲ ਵਿੱਚ ਆਪਣਾ ਕਮਾਂਡ ਸੈਂਟਰ ਵੀ ਸਥਾਪਿਤ ਕੀਤਾ ਹੈ। ਇਸ ਲਈ ਪੁਲਿਸ ਸੀਸੀਟੀਵੀ ਅਤੇ ਅਨਾਊਂਸਮੈਂਟ ਕੇਂਦਰਾਂ 'ਤੇ ਆਪਣੇ ਕਰਮਚਾਰੀ ਤਾਇਨਾਤ ਕਰੇਗੀ।

ਇਹ ਵੀ ਪੜ੍ਹੋ : AAP Meeting: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 'ਆਪ' ਦੀ ਕੌਮੀ ਕੌਂਸਲ ਦੀ ਅੱਜ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ

ਐਸਪੀ ਸਿਟੀ ਮ੍ਰਿਦੁਲ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਤਿਆਰੀਆਂ ਕਰ ਲਈਆਂ ਹਨ। ਪੁਲਿਸ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਘਟਨਾ ਨਾਲ ਨਜਿੱਠਣ ਲਈ ਤਿਆਰ ਹੈ। ਬਾਹਰੋਂ ਆਉਣ ਵਾਲੇ ਲੋਕਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਪੁਲਿਸ ਤੋਂ ਇਲਾਵਾ ਹੋਰ ਕੇਂਦਰੀ ਏਜੰਸੀਆਂ ਵੀ ਸ਼ਹਿਰ ਵਿੱਚ ਸਰਗਰਮ ਹੋ ਗਈਆਂ ਹਨ।

ਇਹ ਵੀ ਪੜ੍ਹੋ : New Year 2024: ਨਵੇਂ ਸਾਲ 'ਤੇ ਪੁਲਿਸ ਪੂਰੀ ਤਰ੍ਹਾਂ ਅਲਰਟ! ਸੁਰੱਖਿਆ ਪ੍ਰਬੰਧ ਪੁਖ਼ਤਾ, ਵਾਹਨਾਂ ਦੀ ਹੋ ਰਹੀ ਚੈਕਿੰਗ

Trending news