Chandigarh PGI Contract Workers Strike: ਦੋ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਪੀਜੀਆਈ ਦਾ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਹੋਸਟਸ, ਕਲਰਕ, ਸਵੀਪਰ, ਲਿਫਟ ਆਪਰੇਟਰ, ਰਸੋਈ ਦਾ ਸਟਾਫ ਅਤੇ ਸੁਰੱਖਿਆ ਗਾਰਡ ਆਦਿ ਕੰਮ 'ਤੇ ਨਹੀਂ ਆ ਰਹੇ।
Trending Photos
PGI Chandigarh Contract Employee Strike/ਪਵੀਤ ਕੌਰ : ਠੇਕੇ 'ਤੇ ਰੱਖੇ ਕਰਮਚਾਰੀਆਂ ਅਤੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਦੇ ਪ੍ਰਬੰਧਨ ਵਿਚਕਾਰ ਗਹਿਰੀ ਗੱਲਬਾਤ ਤੋਂ ਬਾਅਦ, ਹੜਤਾਲ ਨੂੰ ਖਤਮ ਕਰਨ ਸਹਿਮਤੀ ਬਣੀ ਹੈ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦੇ ਦਖਲ ਅਤੇ ਵਿਚੋਲਗੀ ਦੇ ਯਤਨਾਂ ਤੋਂ ਬਾਅਦ ਸਵੇਰੇ 6 ਵਜੇ ਸ਼ੁਰੂ ਹੋਈ ਠੇਕਾ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਅੱਜ ਰਾਤ 09:10 ਵਜੇ ਸਮਾਪਤ ਹੋ ਗਈ।
ਇਹ ਵਰਕਰ ਸਨ ਸ਼ਾਮਿਲ
ਇਸ ਹੜਤਾਲ (Contract Employee Strike) ਵਿਚ ਪੀ.ਜੀ.ਆਈ. ਸਫ਼ਾਈ ਕਰਮਚਾਰੀ ਕੰਟਰੈਕਟ ਵਰਕਰਜ਼ ਯੂਨੀਅਨ, ਪੀ.ਜੀ.ਆਈ. ਸਫ਼ਾਈ ਕਰਮਚਾਰੀ ਕੰਟਰੈਕਟ ਵਰਕਰਜ਼ ਯੂਨੀਅਨ, ਪੀ.ਜੀ.ਆਈ. ਯੂਨੀਅਨ, ਪੀਜੀਆਈ ਹਸਪਤਾਲ ਅਟੈਂਡੈਂਟ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਪੀਜੀਆਈ ਇਲੈਕਟ੍ਰੀਕਲ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੇ ਆਗੂਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪਹਿਲਕਦਮੀ ਕੀਤੀ ਗਈ ਸੀ।
ਇਹ ਵੀ ਪੜ੍ਹੋ: Chandigarh PGI: ਪੀਜੀਆਈ 'ਚ ਕੰਟਰੈਕਟ ਕਾਮਿਆਂ ਦੀ ਹੜਤਾਲ, OPD ਤੋਂ ਲੈ ਕੇ ਵਾਰਡ ਤੱਕ ਦਾ ਸਿਸਟਮ ਠੱਪ
ਗੱਲਬਾਤ ਵਿੱਚ ਪੀਜੀਆਈ ਮੈਨੇਜਮੈਂਟ ਨੇ ਠੇਕਾ ਮੁਲਾਜ਼ਮਾਂ (Contract Employee Strike) ਨੂੰ ਰੈਗੂਲਰ ਕਰਨ, ਬਰਾਬਰ ਤਨਖਾਹ ਲਾਗੂ ਕਰਨ ਮੈਡੀਕਲ ਸਹੂਲਤਾਂ, ਬੋਨਸ ਦੀ ਗ੍ਰਾਂਟ, ਅਤੇ ਚੌਵੀ ਘੰਟੇ ਕੰਟੀਨ ਦੀਆਂ ਸਹੂਲਤਾਂ ਸਮੇਤ ਕਈ ਮੁੱਦਿਆਂ ’ਤੇ ਸਹਿਮਤੀ ਪ੍ਰਗਟਾਈ।
ਇਹ ਵੀ ਪੜ੍ਹੋ: Arvind Kejriwal: ਦਿੱਲੀ HC ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵੱਡੀ ਰਾਹਤ
ਚੰਡੀਗੜ੍ਹ ਸਥਿਤ ਪੀਜੀਆਈ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ, ਜਿਸ ਕਾਰਨ ਹੜਤਾਲ ਦੀ ਸੂਚਨਾ ਮਿਲਣ ’ਤੇ ਵੀਰਵਾਰ ਨੂੰ ਇੱਥੋਂ ਦੀ ਓਪੀਡੀ ਵਿੱਚ ਬਹੁਤ ਘੱਟ ਗਿਣਤੀ ਵਿੱਚ ਮਰੀਜ਼ ਪੁੱਜੇ। ਦੋ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਪੀਜੀਆਈ ਦਾ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਹੋਸਟਸ, ਕਲਰਕ, ਸਵੀਪਰ, ਲਿਫਟ ਆਪਰੇਟਰ, ਰਸੋਈ ਦਾ ਸਟਾਫ ਅਤੇ ਸੁਰੱਖਿਆ ਗਾਰਡ ਆਦਿ ਕੰਮ 'ਤੇ ਨਹੀਂ ਆਏ।
ਇਸ ਕਾਰਨ ਮਰੀਜ਼ਾਂ ਦੇ ਨਾਲ-ਨਾਲ ਡਾਕਟਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੀਜੀਆਈ ਨੇ ਪ੍ਰਬੰਧਾਂ ਨੂੰ ਸੰਭਾਲਣ ਲਈ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸਭ ਤੋਂ ਵੱਡੀ ਸਮੱਸਿਆ ਓਪੀਡੀ ਵਿੱਚ ਆ ਰਹੀ ਹੈ। ਸਫ਼ਾਈ ਨਾ ਹੋਣ ਕਾਰਨ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਦੂਜੇ ਪਾਸੇ ਪੀਜੀਆਈ ਦੇ ਡਾਇਰੈਕਟਰ ਦਾ ਪੁਤਲਾ ਫੂਕਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਾਜ਼ਮ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਵੀਰਵਾਰ ਨੂੰ ਐਸਡੀਐਮ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਦੋ ਦਿਨਾਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।