Chandigarh News: ਮੁਸਾਫਰਾਂ ਦਾ ਗਰਮੀ ਨਾਲ ਬੁਰਾ ਹਾਲ; ਚੰਡੀਗੜ੍ਹ ਤੋਂ ਜੈਪੁਰ ਜਾਣ ਵਾਲੀ ਇੰਡੀਗੋ ਦੀ ਫਲਾਈਟ 'ਚ ਏਸੀ ਹੋਇਆ ਬੰਦ
Advertisement

Chandigarh News: ਮੁਸਾਫਰਾਂ ਦਾ ਗਰਮੀ ਨਾਲ ਬੁਰਾ ਹਾਲ; ਚੰਡੀਗੜ੍ਹ ਤੋਂ ਜੈਪੁਰ ਜਾਣ ਵਾਲੀ ਇੰਡੀਗੋ ਦੀ ਫਲਾਈਟ 'ਚ ਏਸੀ ਹੋਇਆ ਬੰਦ

Indigo Flight From Chandigarh To Jaipur News: ਇਸ ਫਲਾਈਟ 'ਚ ਚੰਡੀਗੜ੍ਹ ਤੋਂ ਟੇਕਆਫ ਤੋਂ ਲੈ ਕੇ ਜੈਪੁਰ 'ਚ ਲੈਂਡਿੰਗ ਤੱਕ ਏਸੀ ਕੰਮ ਨਹੀਂ ਕਰਦਾ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

 

Chandigarh News: ਮੁਸਾਫਰਾਂ ਦਾ ਗਰਮੀ ਨਾਲ ਬੁਰਾ ਹਾਲ; ਚੰਡੀਗੜ੍ਹ ਤੋਂ ਜੈਪੁਰ ਜਾਣ ਵਾਲੀ ਇੰਡੀਗੋ ਦੀ ਫਲਾਈਟ 'ਚ ਏਸੀ ਹੋਇਆ ਬੰਦ

Indigo Flight From Chandigarh To Jaipur News: ਅਕਸਰ ਸੋਸ਼ਲ ਮੀਡਿਆ ਉੱਤੇ ਏਅਰਲਾਈਨ ਨਾਲ ਜੁੜੀਆਂ ਖ਼ਬਰਾਂ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ।  ਅੱਜ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ  ਚੰਡੀਗੜ੍ਹ ਤੋਂ ਜੈਪੁਰ ਜਾ ਰਹੀ ਇੰਡੀਗੋ ਏਅਰਲਾਈਨਜ਼ (Indigo Flight) ਦੀ ਫਲਾਈਟ ਨੰਬਰ 6E7261 ਦੇ ਯਾਤਰੀਆਂ ਨੂੰ ਏਅਰ ਕੰਡੀਸ਼ਨਰ ਚਾਲੂ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 

ਚੰਡੀਗੜ੍ਹ ਤੋਂ ਜੈਪੁਰ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ (Flight From Chandigarh To Jaipur) ਵਿੱਚ ਯਾਤਰੀਆਂ ਨੇ 1 ਘੰਟਾ 10 ਮਿੰਟ ਦਾ ਸਫ਼ਰ ਬੜੀ ਮੁਸ਼ਕਲ ਨਾਲ ਕੱਟਿਆ। ਇਸ ਦਾ ਇੱਕ ਵੀਜੀਓ ਸਾਹਮਣੇ ਆਇਆ ਹੈ ਜਿਸ ਵਿੱਚ ਯਾਤਰੀ ਪਸੀਨਾ ਪੂੰਝਦੇ ਦੇਖੇ ਗਏ ਜਦੋਂ ਕਿ ਏਅਰ ਹੋਸਟੈਸ ਉਨ੍ਹਾਂ ਨੂੰ ਟਿਸ਼ੂ ਪੇਪਰ ਵੰਡ ਰਹੀਆਂ ਸਨ। ਇਸ ਫਲਾਈਟ 'ਚ ਚੰਡੀਗੜ੍ਹ ਤੋਂ ਟੇਕਆਫ ਤੋਂ ਲੈ ਕੇ ਜੈਪੁਰ 'ਚ ਲੈਂਡਿੰਗ ਤੱਕ ਏਸੀ ਕੰਮ ਨਹੀਂ ਕਰਦਾ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ:  Punjab Dengue Case: ਹੜਾਂ ਤੋਂ ਬਾਅਦ ਹੁਣ ਮੱਛਰਾਂ ਦਾ ਕਹਿਰ, ਸੁਲਤਾਨਪੁਰ ਲੋਧੀ ਦੇ 40 ਤੋਂ ਵਧੇਰੇ ਪਿੰਡਾਂ 'ਚ ਡੇਂਗੂ ਫੈਲਣ ਦਾ ਖਦਸ਼ਾ

ਉਹਨਾਂ ਨੇ ਲਿਖਿਆ ਹੈ ਕਿ ਉਸ ਨੂੰ ਪਹਿਲੇ 10-15 ਮਿੰਟ ਧੁੱਪ 'ਚ ਖੜ੍ਹਾ ਹੋਣਾ ਪਿਆ। ਜਦੋਂ ਯਾਤਰੀ ਫਲਾਈਟ 'ਚ ਬੈਠੇ ਤਾਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ ਪਰ ਫਲਾਈਟ ਦਾ ਏਸੀ ਬੰਦ ਸੀ। ਯਾਤਰੀਆਂ ਨੇ ਏਸੀ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਏਅਰਕ੍ਰਾਫਟ ਸਟਾਫ ਨੂੰ ਕੀਤੀ ਪਰ ਏਅਰਲਾਈਨਜ਼ ਨੇ ਏਸੀ ਦੇ ਕੰਮ ਨਾ ਕਰਨ ਦਾ ਕਾਰਨ ਵੀ ਨਹੀਂ ਦੱਸਿਆ।

ਹੁੰਮਸ ਭਰੀ ਗਰਮੀ ਕਾਰਨ ਛੋਟੇ ਬੱਚਿਆਂ ਤੋਂ ਲੈ ਕੇ ਔਰਤਾਂ ਤੇ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਵਿਰੋਧ ਕੀਤਾ ਤਾਂ ਏਅਰ ਹੋਸਟੈਸ ਨੇ ਪਸੀਨਾ ਪੂੰਝਣ ਲਈ ਟਿਸ਼ੂ ਪੇਪਰ ਵੰਡਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ:  Punjab Bandh News: ਈਸਾਈ ਭਾਈਚਾਰੇ ਤੇ ਐਸਸੀ ਭਾਈਚਾਰੇ ਨੇ 9 ਅਗਸਤ ਨੂੰ ਪੰਜਾਬ ਬੰਦ ਦਾ ਕੀਤਾ ਐਲਾਨ
 

Trending news