Chandigarh News: ਪੰਜਾਬ ਵਿੱਚ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਕਾਫੀ ਵਧ ਰਿਹਾ ਹੈ। ਕਈ ਵਾਰ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।
Trending Photos
Chandigarh News (ਪਵਿੱਤ ਕੌਰ) : ਪੰਜਾਬ ਵਿੱਚ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਕਾਫੀ ਵਧ ਰਿਹਾ ਹੈ। ਇਸ ਕਾਰਨ ਕਈ ਵਾਰ ਲੋਕ ਇਮੀਗ੍ਰੇਸ਼ਨ ਕੰਪਨੀਆਂ ਦੇ ਜਾਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਗੁਆ ਦਿੰਦੇ ਹਨ ਅਤੇ ਨੌਜਵਾਨਾਂ ਦੇ ਸੁਪਨੇ ਵੀ ਚਕਨਾਚੂਰ ਹੋ ਜਾਂਦੇ ਹਨ। ਪਹਿਲਾਂ ਦੋਆਬੇ ਇਲਾਕੇ ਵਿੱਚ ਲੋਕਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧ ਹੁੰਦਾ ਸੀ ਪਰ ਹੁਣ ਪੂਰੇ ਪੰਜਾਬ ਵਿੱਚ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਕ੍ਰੇਜ਼ ਹੈ। ਚੰਡੀਗੜ੍ਹ ਵਿੱਚ ਸੱਤ ਇਮੀਗ੍ਰੇਸ਼ਨ ਕੰਪਨੀਆਂ ਖਿਲਾਫ਼ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਕੰਪਨੀਆਂ ਉਤੇ ਲੋਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵਰਕ ਵੀਜ਼ਾ ਦਿਵਾਉਣ ਦੇ ਨਾਮ ਉਤੇ ਠੱਗਣ ਦੇ ਦੋਸ਼ ਹਨ। ਕੁੱਲ ਠੱਗੀ ਦੀ ਰਾਸ਼ੀ 66 ਲੱਖ ਤੋਂ ਉਪਰ ਦੱਸੀ ਜਾ ਰਹੀ ਹੈ।
1. ਸੈਕਟਰ-36 ਥਾਣਾ: ਜਗਰਾਓਂ ਦੇ ਅਜੇ ਕੁਮਾਰ ਨੇ ਆਪਣੇ ਭਰਾ ਨੂੰ ਵਿਦੇਸ਼ ਭੇਜਣ ਲਈ 31.08 ਲੱੜ ਰੁਪਏ ਪਰ ਵੀਜ਼ਾ ਨਹੀਂ ਲੱਗਿਆ।
2. ਸੈਕਟਰ-34 ਥਾਣਾ: ਅੰਮ੍ਰਿਤਸਰ ਦੇ ਪੂਰਨਵੀਰ ਨੇ ਆਪਣੇ ਬੇਟੇ ਨੂੰ ਸਟੱਡੀ ਵੀਜ਼ਾ ਉਤੇ ਕੈਨੇਡਾ ਭੇਜਣ ਲਈ 15.78 ਲੱਖ ਰੁਪਏ ਦਿੱਤੇ ਪਰ ਵੀਜ਼ਾ ਨਹੀਂ ਲੱਗਿਆ।
3. ਇੰਡਸਟ੍ਰੀਅਰ ਏਰੀਆ ਥਾਣਾ: ਮੋਹਾਲੀ ਦੀ ਪ੍ਰਿਅੰਕਾ ਨੇ ਸੈਕਟਰ-22 ਦੀ ਇਮੀਗ੍ਰੇਸ਼ਨ ਕੰਪਨੀ ਦੇ ਰਵੀ ਕੁਮਾਰ ਨੂੰ 10.65 ਲੱਖ ਰੁਪਏ ਦਿੱਤੇ ਪਰ ਵੀਜ਼ਾ ਨਹੀਂ ਮਿਲਿਆ।
4. ਸੈਕਟਰ-26 ਥਾਣਾ: ਬਠਿੰਡਾ ਦੇ ਰਣਜੀਤ ਨੇ ਵਰਕ ਵੀਜ਼ੇ ਲਈ 5.75 ਲੱਖ ਰੁਪਏ ਦਿੱਤੇ ਉਪਰ ਕੋਈ ਹੱਲ ਨਹੀਂ ਨਿਕਲਿਆ।
5. ਇੰਡਸਟ੍ਰੀਅਲ ਏਰੀਆ ਥਾਣਾ: ਫਤਹਿਗੜ੍ਹ ਦੇ ਪ੍ਰਵਜੀਤ ਸਿੰਘ ਨੇ 2.50 ਲੱਖ ਰੁਪਏ ਦੇ ਕੇ ਵੀਜ਼ੇ ਦੀ ਉਮੀਦ ਸੀ ਪਰ ਵੀਜ਼ਾ ਨਹੀਂ ਮਿਲਿਆ।
6. ਸੈਕਟਰ-39 ਥਾਣਾ: ਕੈਥਲ ਦੇ ਸੰਦੀਪ ਕੁਮਾਰ ਨੇ 85 ਹਜ਼ਾਰ ਰੁਪਏ ਦਿੱਤੇ ਪਰ ਵੀਜ਼ਾ ਨਹੀਂ ਲਗਵਾਇਆ ਗਿਆ।
7.ਸੈਕਟਰ-39 ਥਾਣਾ: ਹਿਸਾਰ ਦੇ ਅਨਿਲ ਕੁਮਾਰ ਨੇ 33 ਹਜ਼ਾਰ ਰੁਪਏ ਦੇ ਕੇ ਪਾਸਪੋਰਟ ਜਮ੍ਹਾ ਕੀਤਾ ਪਰ ਵੀਜ਼ਾ ਨਹੀਂ ਮਿਲਿਆ।
ਸਾਰੇ ਪੀੜਤਾਂ ਨੇ ਦੋਸ਼ ਲਗਾਇਆ ਹੈ ਕਿ ਸਬੰਧਤ ਇਮੀਗ੍ਰੇਸ਼ਨ ਕੰਪਨੀਆਂ ਨੇ ਪੈਸੇ ਲੈਣ ਦੇ ਬਾਵਜੂਦ ਵੀਜ਼ੇ ਨਹੀਂ ਲਗਵਾਏ ਅਤੇ ਸਾਰੇ ਮੁਲਜ਼ਮ ਫ਼ਰਾਰ ਚੱਲ ਰਹੇ ਹਨ।
ਇਹ ਵੀ ਪੜ੍ਹੋ : Khanna News: ਨਸ਼ਾ ਤਸਕਰ ਨੇ ਪੁਲਿਸ ਉੱਪਰ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼, ਕਾਂਸਟੇਬਲ ਨੇ ਛਾਲ ਮਾਰ ਕੇ ਬਚਾਈ ਜਾਨ