Haryana Floor Test: ਮੰਗਲਵਾਰ (12 ਮਾਰਚ) ਸ਼ਾਮ 5 ਵਜੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਨਾਇਬ ਸੈਣੀ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੈਣੀ ਹਰਿਆਣਾ ਦੇ 11ਵੇਂ ਮੁੱਖ ਮੰਤਰੀ ਬਣੇ ਹਨ।
Trending Photos
Haryana Floor Test: ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮੰਗਲਵਾਰ ਨੂੰ ਹਰਿਆਣਾ ਵਿੱਚ ਨਵੀਂ ਸਰਕਾਰ ਦਾ ਗਠਨ ਹੋ ਗਿਆ ਹੈ। ਹਰਿਆਣਾ ਸਰਕਾਰ ਨੇ ਇੱਕ ਦਿਨ ਦੇ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੈ, ਜਿਸ ਦੌਰਾਨ ਸਰਕਾਰ ਆਪਣਾ ਬਹੁਮਤ ਸਾਬਤ ਕਰੇਗੀ। ਮੁੱਖ ਮੰਤਰੀ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਸਪੱਸ਼ਟ ਬਹੁਮਤ ਹੈ। ਸੈਣੀ ਨੇ ਰਾਜਪਾਲ ਨੂੰ 48 ਵਿਧਾਇਕਾਂ ਵੱਲੋਂ ਸਮਰਥਨ ਪੱਤਰ ਸੌਂਪਿਆ ਗਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਧਾਨ ਸਭਾ ਪਹੁੰਚੇ ਚੁੱਕੇ ਹਨ, ਜਦੋਂ ਕਿ ਅਨਿਲ ਵਿੱਜ ਵੀ ਆਪਣੇ ਘਰ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਚੁੱਕੇ ਹਨ।
ਬੀਜੇਪੀ ਕੋਲ ਸਪੱਸ਼ਟ ਬਹੁਮਤ
ਜੇਜੇਪੀ ਦੇ 10 ਵਿਧਾਇਕਾਂ ਦੇ ਵੱਖ ਹੋਣ ਦੇ ਬਾਵਜੂਦ ਭਾਜਪਾ ਕੋਲ ਸਪੱਸ਼ਟ ਬਹੁਮਤ ਹੈ। ਭਾਜਪਾ ਕੋਲ ਕੁੱਲ 41 ਵਿਧਾਇਕ ਹਨ ਅਤੇ 6 ਆਜ਼ਾਦ ਵਿਧਾਇਕਾਂ ਦਾ ਸਮਰਥਨ ਹੈ। ਰਾਜ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਇਸ ਮੁਤਾਬਕ ਉਨ੍ਹਾਂ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਲਈ 46 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਵਿਧਾਇਕ ਵੀ ਸੈਸ਼ਨ ਵਿੱਚ ਪਹੁੰਚਣਗੇ। ਅਜਿਹੇ 'ਚ ਫਲੋਰ ਟੈਸਟ ਦੌਰਾਨ ਹੰਗਾਮਾ ਹੋਣ ਦੇ ਆਸਾਰ ਹਨ।
ਜੇਜੇਵੀ ਨੇ ਵ੍ਹਿਪ ਜਾਰੀ ਕੀਤਾ
ਜੇਜੇਪੀ ਵੱਲੋਂ ਪਾਰਟੀ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚ ਮੌਜੂਦ ਰਹਿਣ ਲਈ ਵ੍ਹਿਪ ਜਾਰੀ ਕੀਤਾ ਗਿਆ ਹੈ। ਇਹ ਪੱਤਰ ਪਾਰਟੀ ਦੇ ਹਰਿਆਣਾ ਵਿਧਾਨ ਸਭਾ ਦੇ ਚੀਫ ਵ੍ਹਿਪ ਅਮਰਜੀਤ ਢਾਂਡਾ ਨੇ ਜਾਰੀ ਕੀਤਾ ਹੈ।
ਅਨਿਲ ਵਿੱਜ ਬੋਲੇ ਹਲਾਤ ਬਦਲਦੇ ਰਹਿੰਦੇ
ਨਾਰਾਜ਼ਗੀ ਵਿਚਾਲੇ ਅਨਿਲ ਵਿੱਜ ਮੁੱਖ ਮੰਤਰੀ ਨਾਇਬ ਸੈਣੀ ਦੇ ਫਲੋਰ ਟੈਸਟ ਲਈ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ। ਇੱਥੇ ਉਹਨਾਂ ਨੇ ਕਿਹਾ - "ਹਾਲਾਤ ਬਦਲਦੇ ਰਹਿੰਦੇ ਹਨ। ਮੈਂ ਹਰ ਹਾਲਤ ਵਿੱਚ ਭਾਜਪਾ ਲਈ ਕੰਮ ਕੀਤਾ ਹੈ। ਮੈਂ ਹੁਣ ਵੀ ਕਰਾਂਗਾ ਅਤੇ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਕਰਾਂਗਾ।
ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਮੰਗਲਵਾਰ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੈਣੀ ਨੇ ਪੰਜ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਆਪਣੀ ਪਹਿਲੀ ਕੈਬਨਿਟ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਇੱਕ ਰੋਜ਼ਾ ਵਿਧਾਨ ਸਭਾ ਸੈਸ਼ਨ ਬੁਲਾਇਆ ਹੈ। ਸਰਕਾਰ ਸੈਸ਼ਨ ਦੌਰਾਨ ਆਪਣਾ ਬਹੁਮਤ ਸਾਬਤ ਕਰੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 48 ਵਿਧਾਇਕਾਂ ਦੇ ਸਮਰਥਨ ਪੱਤਰ ਹਨ।