Chandigarh Tricity Cab Drivers Strike: ਦੱਸ ਦਈਏ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਹੁਣ ਟ੍ਰਾਈਸਿਟੀ 'ਚ ਕੈਬ ਅੱਜ ਨਹੀਂ ਮਿਲੇਗੀ। ਹਿੱਟ ਐਂਡ ਰਨ ਕਾਨੂੰਨ ਖਿਲਾਫ਼ ਅੱਜ ਕੈਬ ਚਾਲਕ ਹੜਤਾਲ 'ਤੇ ਗਏ।
Trending Photos
Chandigarh Tricity Cab Drivers Strike/Manish Shanker : ਚੰਡੀਗੜ੍ਹ ਟਰਾਈ ਸਿਟੀ ਕੈਬ ਡਰਾਈਵਰਾਂ ਨੇ ਕੱਲ੍ਹ ਤੋਂ ਆਲ ਇੰਡੀਆ ਪੱਧਰ ’ਤੇ ਚੱਲ ਰਹੀ ਟਰਾਂਸਪੋਰਟ ਯੂਨੀਅਨ ਦੀ ਹੜਤਾਲ ਦਾ ਅੱਜ ਸਮਰਥਨ ਕੀਤਾ। ਅੱਜ ਟ੍ਰਾਈ ਸਿਟੀ ਕੈਬ ਡਰਾਈਵਰਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਵਿੱਚ ਕੀਤੇ ਬਦਲਾਅ ਦੇ ਵਿਰੋਧ ਵਿੱਚ ਸਮਰਥਨ ਦਿਖਾਇਆ। ਟਰਾਈ ਸਿਟੀ ਵਿੱਚ ਕੈਬ ਡਰਾਈਵਰ ਵੱਲੋਂ ਕੈਬ ਦਾ ਚੱਕਾ ਜਾਮ ਕੀਤਾ ਗਿਆ ਹੈ।
ਦੱਸ ਦਈਏ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਪਹਿਲਾ ਤੇਲ ਟੈਂਕਰ ਰਾਤ 11 ਵਜੇ ਚੰਡੀਗੜ੍ਹ ਪਹੁੰਚਿਆ। ਇਸ ਤੋਂ ਬਾਅਦ ਹੌਲੀ-ਹੌਲੀ ਸਥਿਤੀ ਆਮ ਵਾਂਗ ਹੋਣੀ ਸ਼ੁਰੂ ਹੋ ਗਈ ਹੈ। ਪਰ ਹਾਲਾਤ ਅਜੇ ਇੰਨੇ ਜ਼ਿਆਦਾ ਕਾਬੂ ਨਹੀਂ ਹਨ। ਟ੍ਰਾਈਸਿਟੀ ਵਿੱਚ ਅਜੇ ਵੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਟਰੱਕ ਡਰਾਈਵਰਾਂ ਦੀ ਹੜਤਾਲ ਖ਼ਤਮ ਹੋਣ ਦੇ ਬਾਵਜੂਦ ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: Truck Bus Drivers Protest Update: ਪੈਟਰੋਲ ਪੰਪਾਂ ਤੇ ਕਈ ਜ਼ਿਲ੍ਹਿਆਂ 'ਚ ਮਿਲੀ ਰਾਹਤ, ਕਈ ਥਾਂਈ ਹਾਲੇ ਵੀ ਲੰਬੀ ਕਤਾਰ 'ਚ ਲੋਕ
ਦੂਜੇ ਪਾਸੇ ਡਰਾਈਵਰਾਂ ਦੀ ਹੜਤਾਲ ਦਾ ਅਸਰ ਸਬਜ਼ੀ ਮੰਡੀ ਵਿੱਚ ਵੀ ਦੇਖਣ ਨੂੰ ਮਿਲਿਆ। ਦੂਜੇ ਪਾਸੇ ਬੇਸ਼ੱਕ ਡਰਾਈਵਰਾਂ ਦੀ ਹੜਤਾਲ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਮੋਹਾਲੀ ਦੇ ਪੈਟਰੋਲ ਪੰਪਾਂ 'ਤੇ ਸਵੇਰੇ ਤੜਕੇ ਹੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਲੋਕਾਂ ਨੂੰ ਅਜੇ ਵੀ ਡਰ ਹੈ ਕਿ ਇਸ ਹੜਤਾਲ ਕਾਰਨ ਪੈਟਰੋਲ ਅਤੇ ਡੀਜ਼ਲ 'ਚ ਰਲੇਵਾਂ ਹੋ ਸਕਦਾ ਹੈ ਪਰ ਹੜਤਾਲ ਖਤਮ ਹੋਣ ਤੋਂ ਬਾਅਦ ਵੀ ਲੋਕ ਅਜੇ ਵੀ ਲਾਈਨ ਵਿੱਚ ਖੜ੍ਹੇ ਹੋਣ ਲਈ ਮਜ਼ਬੂਰ ਹਨ।
ਇਹ ਵੀ ਪੜ੍ਹੋ: Punjab Buses Strike News: ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਬੱਸਾਂ ਦੀ ਵੀ ਅੱਜ ਹੜਤਾਲ
ਗੌਰਤਲ ਹੈ ਕਿ ਬੀਤੇ ਦਿਨੀ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਸ਼ੁਰੂ ਹੋਈ ਟਰੱਕ ਡਰਾਈਵਰਾਂ ਦੀ ਹੜਤਾਲ ਹੁਣ ਦੋ ਦਿਨਾਂ ਬਾਅਦ ਖ਼ਤਮ ਹੋ ਗਈ ਹੈ। ਬੀਤੇ ਦਿਨੀ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਇਸ ਦਾ ਐਲਾਨ ਕੀਤਾ ਗਿਆ ਸੀ।