Chandigarh News: ਸੈਕਟਰ-31 ਥਾਣੇ ਦੀ ਪੁਲੀਸ ਨੇ ਸੈਕਟਰ-47 ਡੀ ਵਿੱਚ ਗਲੋਬਲ ਕੰਸਲਟੈਂਸੀ ਅਪਰੇਟਰਾਂ ਖ਼ਿਲਾਫ਼ ਵੀ 2 ਲੱਖ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
Trending Photos
Chandigarh News: ਪੰਜਾਬ ਸਮੇਤ ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਕੰਪਨੀਆਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸੁਪਨਾ ਦਿਖਾ ਕੇ ਠੱਗੀ ਮਾਰ ਰਹੀਆਂ ਹਨ। ਪਿਛਲੇ ਕੁੱਝ ਸਮੇਂ ਤੋਂ ਚੰਡੀਗੜ੍ਹ ਵਿੱਚ ਪੁਲਿਸ ਇਮੀਗ੍ਰੇਸ਼ਨ ਫਰਾਡ ਕਰਨ ਖਿਲਾਫ ਲਗਾਤਾਰ ਸ਼ਿਕੰਜ਼ਾ ਕੱਸ ਰਹੀ ਹੈ। ਚੰਡੀਗੜ੍ਹ ਸ਼ਹਿਰ 'ਚ ਹੁਣ ਪੁਲਿਸ ਵਲੋਂ ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਸੰਚਾਲਕਾਂ ਖਿਲਾਫ ਲਗਾਤਾਰ ਧੋਖਾਦੇੜੀ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ ਮਈ ਮਹੀਨੇ ਦੇ 20 ਦਿਨਾਂ ਵਿੱਚ ਵੱਖ-ਵੱਖ ਥਾਣਿਆਂ ਵਿੱਚ 22 ਦੇ ਕਰੀਬ ਅਜਿਹੇ ਕੇਸ ਦਰਜ ਹੋਏ ਹਨ। ਬੁੱਧਵਾਰ ਨੂੰ ਵੀ ਕਈ ਮਾਮਲੇ ਦਰਜ ਕੀਤੇ ਗਏ ਸਨ।
ਗਲੋਬਲ ਕੰਸਲਟੈਂਸੀ ਸੰਚਾਲਕ ਖਿਲਾਫ ਮਾਮਲਾ ਦਰਜ
ਸੈਕਟਰ-31 ਥਾਣੇ ਦੀ ਪੁਲਿਸ ਨੇ ਸੈਕਟਰ-47 ਡੀ ਵਿੱਚ ਗਲੋਬਲ ਕੰਸਲਟੈਂਸੀ ਅਪਰੇਟਰਾਂ ਖ਼ਿਲਾਫ਼ ਵੀ 2 ਲੱਖ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸੰਨੀ ਪੁੰਨਕਲਾਂ ਮੁੰਡਿਆਕਲਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਮੁਲਜ਼ਮਾਂ ਨੇ ਉਸ ਦਾ ਵੀਜ਼ਾ ਲਗਵਾਉਣ ਦੇ ਨਾਂ ’ਤੇ ਉਸ ਤੋਂ 2 ਲੱਖ ਰੁਪਏ ਲਏ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਉਸਨੇ ਐਸਐਸਪੀ ਵਿੰਡੋ 'ਤੇ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਗਲੋਬਲ ਕੰਸਲਟੈਂਸੀ ਸੰਚਾਲਕ ਖਿਲਾਫ ਮਾਮਲਾ ਕੇਸ ਦਰਜ ਕੀਤਾ ਗਿਆ।
ਸੈਕਟਰ-34 ਦੇ ਸੈਫਾਇਰ ਇਮੀਗ੍ਰੇਸ਼ਨ ਸੰਚਾਲਕ ਖਿਲਾਫ ਮਾਮਲਾ ਦਰਜ
ਲੁਧਿਆਣਾ ਨਿਵਾਸੀ ਲੋਕੇਸ਼ ਗੋਸਨ ਦੀ ਸ਼ਿਕਾਇਤ 'ਤੇ ਸੈਕਟਰ-34 ਥਾਣਾ ਪੁਲਿਸ ਨੇ ਸੈਕਟਰ-44 ਸਥਿਤ ਸੈਫਾਇਰ ਇਮੀਗ੍ਰੇਸ਼ਨ ਦੀ ਸ਼ਾਲੀਕਾ ਵਧਵਾ ਅਤੇ ਰਮਨ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੇ ਪੀੜਤਾ ਨੂੰ ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ’ਤੇ 11 ਲੱਖ ਰੁਪਏ ਲਏ ਸਨ। ਪਰ ਨਾ ਤਾਂ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਕੰਪਨੀ ਖ਼ਿਲਾਫ਼ ਕੁਝ ਦਿਨ ਪਹਿਲਾਂ ਵੀ ਕੇਸ ਦਰਜ ਕੀਤਾ ਗਿਆ ਸੀ।
ਬੀਬੀ ਕੌਂਸਲ ਦੇ ਸੰਚਾਲਕਾਂ ਖ਼ਿਲਾਫ਼ ਕੇਸ ਦਰਜ
ਸੈਕਟਰ-17 ਥਾਣੇ ਦੀ ਪੁਲਿਸ ਨੇ ਸੰਗਰੂਰ ਦੇ ਵਸਨੀਕ ਗੁਰਦਰਸ਼ਨ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-17 ਵਿੱਚ ਚੱਲ ਰਹੇ ਬੀਬੀ ਇਮੀਗ੍ਰੇਸ਼ਨ ਦਫ਼ਤਰ ਦੇ ਸੰਚਾਲਕਾਂ ਖ਼ਿਲਾਫ਼ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਯੂਰਪ ਵੇਅ ਕੰਸਲਟੈਂਸੀ ਦੇ ਸੰਚਾਲਕਾਂ ਖਿਲਾਫ ਵੀ ਮਾਮਲਾ ਦਰਜ
ਪਟਿਆਲਾ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਵਿਅਕਤੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਸੈਕਟਰ-3 ਥਾਣੇ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਸੈਕਟਰ-8ਸੀ ਸਥਿਤ ਯੂਰਪ ਵੇਅ ਕੰਸਲਟੈਂਸੀ ਦੇ ਸੰਚਾਲਕਾਂ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 82.5 ਲੱਖ ਰੁਪਏ ਦੀ ਠੱਗੀ ਮਾਰੀ ਹੈ।