Chandigarh Parking Updates: ਚੰਡੀਗੜ੍ਹ 'ਚ ਡਬਲ ਪਾਰਕਿੰਗ ਫੀਸ 'ਤੇ ਪੰਗਾ! ਅਕਾਲੀਆਂ ਤੇ ਕਾਂਗਰਸੀਆਂ ਨੇ ਗਵਰਨਰ ਨੂੰ ਲਿਖਿਆ ਪੱਤਰ
Advertisement
Article Detail0/zeephh/zeephh1802141

Chandigarh Parking Updates: ਚੰਡੀਗੜ੍ਹ 'ਚ ਡਬਲ ਪਾਰਕਿੰਗ ਫੀਸ 'ਤੇ ਪੰਗਾ! ਅਕਾਲੀਆਂ ਤੇ ਕਾਂਗਰਸੀਆਂ ਨੇ ਗਵਰਨਰ ਨੂੰ ਲਿਖਿਆ ਪੱਤਰ

Chandigarh Parking Updates: ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਪੰਜਾਬ ਦੇ ਲੋਕ ਰੋਜ਼ੀ-ਰੋਟੀ ਕਮਾਉਣ, ਸਿੱਖਿਆ, ਦਵਾਈ ਅਤੇ ਹੋਰ ਕੰਮਾਂ ਲਈ ਇੱਥੇ ਆਉਂਦੇ ਹਨ। ਜੇਕਰ ਇੱਥੇ ਪਾਰਕਿੰਗ ਚਾਰਜਿਜ਼ ਦੁੱਗਣੇ ਕੀਤੇ ਜਾਂਦੇ ਹਨ ਤਾਂ ਇਸ ਦਾ ਸਭ 'ਤੇ ਅਸਰ ਪਵੇਗਾ। 

 

Chandigarh Parking Updates: ਚੰਡੀਗੜ੍ਹ 'ਚ ਡਬਲ ਪਾਰਕਿੰਗ ਫੀਸ 'ਤੇ ਪੰਗਾ! ਅਕਾਲੀਆਂ ਤੇ ਕਾਂਗਰਸੀਆਂ ਨੇ ਗਵਰਨਰ ਨੂੰ ਲਿਖਿਆ ਪੱਤਰ

Chandigarh Parking Updates: ਚੰਡੀਗੜ੍ਹ ਦੀ ਪਾਰਕਿੰਗ ਨੀਤੀ (Chandigarh Parking Policy) ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਬਾਹਰਲੇ ਵਾਹਨਾਂ 'ਤੇ ਲਗਾਈ ਗਈ ਦੁੱਗਣੀ ਫੀਸ ਨੂੰ ਲੈ ਕੇ ਧਰਨਾ ਜਾਰੀ ਹੈ। ਲੋਕ ਨਗਰ ਨਿਗਮ ਅਤੇ ਮੇਅਰ ਅਨੂਪ ਗੁਪਤਾ 'ਤੇ ਪੱਖਪਾਤ ਦੇ ਦੋਸ਼ ਲਗਾ ਰਹੇ ਹਨ। ਇਸ ਦੌਰਾਨ ਪੰਜਾਬ ਕਾਂਗਰਸ (Punjab congress) ਅਤੇ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੀ ਪਾਰਕਿੰਗ ਨੀਤੀ ਨੂੰ ਲੈ ਕੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਚੰਡੀਗੜ੍ਹ ਵੱਲੋਂ ਵਧੇ ਪਾਰਕਿੰਗ ਰੇਟ ਅਤੇ ਪੰਜਾਬ ਤੋਂ ਆਉਣ ਵਾਲੇ ਵਾਹਨਾਂ ’ਤੇ ਲਗਾਏ ਗਏ ਡਬਲ ਪਾਰਕਿੰਗ ਰੇਟ ਦੀ ਸ਼ਿਕਾਇਤ ਕੀਤੀ ਹੈ। ਨਗਰ ਨਿਗਮ ਚੰਡੀਗੜ੍ਹ ਦੀ 25 ਤਰੀਕ ਨੂੰ ਹੋਈ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਸੀ।

ਚੰਡੀਗੜ੍ਹ ਦੇ ਕਾਂਗਰਸੀ ਕੌਂਸਲਰਾਂ ਨੇ ਵੀ ਹਾਕਮ ਧਿਰ ਦਾ ਸਾਥ ਦਿੱਤਾ। ਇਹ ਪ੍ਰਸਤਾਵ ਉਨ੍ਹਾਂ ਦੀ ਸਹਿਮਤੀ ਨਾਲ ਹੀ ਪਾਸ ਹੋਇਆ ਸੀ ਪਰ ਹੁਣ ਇਸ ਨੂੰ ਜਲਦੀ ਤੋਂ ਜਲਦੀ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਹਰਿਆਣਾ ਅਤੇ ਪੰਜਾਬ ਚੰਡੀਗੜ੍ਹ ਦੇ ਡੰਪਿੰਗ ਗਰਾਊਂਡ ਲਈ ਜਗ੍ਹਾ ਅਤੇ ਚੰਡੀਗੜ੍ਹ ਦੇ ਲੋਕਾਂ ਲਈ ਰਾਖਵਾਂਕਰਨ ਦਿੰਦੇ ਹਨ ਤਾਂ ਉਹ ਆਪਣੇ ਰਾਜ ਤੋਂ ਆਉਣ ਵਾਲੇ ਵਾਹਨਾਂ ਨੂੰ ਚੰਡੀਗੜ੍ਹ ਵਿੱਚ ਮੁਫਤ ਪਾਰਕਿੰਗ ਦੇਣਗੇ।

ਇਹ ਵੀ ਪੜ੍ਹੋ: GST On Hostel Rent: ਹੋਸਟਲਾਂ ਤੇ ਪੀਜੀ 'ਚ ਰਹਿਣ ਵਾਲਿਆਂ ਲਈ ਅਹਿਮ ਖ਼ਬਰ! ਹੁਣ ਕਿਰਾਏ 'ਤੇ ਲੱਗੇਗਾ 12 ਫ਼ੀਸਦ ਜੀਐੱਸਟੀ

ਅਮਰਿੰਦਰ ਸਿੰਘ ਰਾਜਾ ਵੜਿੰਗ
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਪਾਲ ਪੁਰੋਹਿਤ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਪੰਜਾਬ ਦੇ ਲੋਕ ਰੋਜ਼ੀ-ਰੋਟੀ ਕਮਾਉਣ, ਸਿੱਖਿਆ, ਦਵਾਈ ਅਤੇ ਹੋਰ ਕੰਮਾਂ ਲਈ ਇੱਥੇ ਆਉਂਦੇ ਹਨ। ਜੇਕਰ ਇੱਥੇ ਪਾਰਕਿੰਗ ਚਾਰਜਿਜ਼ (Chandigarh Parking Policy) ਦੁੱਗਣੇ ਕੀਤੇ ਜਾਂਦੇ ਹਨ ਤਾਂ ਇਸ ਦਾ ਸਭ 'ਤੇ ਅਸਰ ਪਵੇਗਾ। ਯੂਟੀ ਦੇ ਪ੍ਰਸ਼ਾਸਕ ਹੋਣ ਦੇ ਨਾਤੇ ਰਾਜਪਾਲ ਪੁਰੋਹਿਤ ਨੂੰ ਇਹ ਫੈਸਲਾ ਪਾਸ ਨਹੀਂ ਕਰਨਾ ਚਾਹੀਦਾ ਸੀ।

ਅਕਾਲੀ ਦਲ ਦਾ ਵਫ਼ਦ
ਅਕਾਲੀ ਦਲ ਦੇ ਕਈ ਆਗੂਆਂ ਨੇ ਰਾਜਪਾਲ ਪੁਰੋਹਿਤ ਨੂੰ ਪੱਤਰ ਲਿਖੇ ਹਨ। ਇਸ ਵਿੱਚ ਚੰਡੀਗੜ੍ਹ ਨਗਰ ਨਿਗਮ ਵੱਲੋਂ ਟ੍ਰਾਈਸਿਟੀ ਵਾਹਨਾਂ ਨੂੰ ਛੱਡ ਕੇ ਚੰਡੀਗੜ੍ਹ ਆਉਣ ਵਾਲੇ ਸਾਰੇ ਵਾਹਨਾਂ ਦੀ ਪਾਰਕਿੰਗ ਫੀਸ ਦੁੱਗਣੀ ਕਰਨ ਦੇ ਫੈਸਲੇ ਨੂੰ ਪੱਖਪਾਤੀ ਦੱਸਿਆ ਗਿਆ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ:  Punjab Flood News: ਭਾਰਤ-ਪਾਕਿ ਬਾਰਡਰ ਦੇ ਨਾਲ ਲੱਗਦੇ 5 ਪਿੰਡ ਅਜੇ ਵੀ ਹੜ੍ਹ ਦੀ ਲਪੇਟ 'ਚ, ਫਸਲਾਂ ਹੋਈਆਂ ਤਬਾਹ

Trending news